ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਤੇ ਦਿੱਤਾ ਜਾਵੇਗਾ ਮੰਗ ਪੱਤਰ
ਹੁਸ਼ਿਆਰਪੁਰ 18 ਮਈ ( ਤਰਸੇਮ ਦੀਵਾਨਾ ) ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਚੇਅਰਮੈਨ ਪ੍ਰੇਮ ਸਾਰਸਰ ਦੇ ਗ੍ਰਹਿ ਵਿਖੇ ਡੇਮੋਕ੍ਰੇਟਿਕ ਭਾਰਤੀਯ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਜੋ 12 ਮਈ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਧਿਕਾਰ ਰੈਲੀ ਪੁੱਡਾ ਗਰਾਊਂਡ ਵਿਚ ਸਾਹਮਣੇ ਡੀਸੀ ਦਫਤਰ ਜਿਲ੍ਹਾ ਜਲੰਧਰ ਵਿਖੇ ਰੱਖੀ ਗਈ ਸੀ ਇਸ ਰੈਲੀ ਨੂੰ ਦੇਸ਼ ਦਾ ਮਾਹੌਲ ਖਰਾਬ ਹੋਣ ਕਾਰਣ ਰੱਦ ਕੀਤਾ ਗਿਆ ਸੀ!
ਹੁਣ ਇਹ ਅਧਿਕਾਰ ਰੈਲੀ ਦੁਬਾਰਾ ਫਿਰ 28 ਮਈ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਪੁੱਡਾ ਗਰਾਉਂਡ ਵਿਚ ਡੀਸੀ ਦਫਤਰ ਦੇ ਸਾਹਮਣੇ ਜਲੰਧਰ ਵਿਖ਼ੇ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਗ੍ਰਾਮ ਪੰਚਾਇਤ, ਨਗਰ ਕੌਂਸਲ ਅਤੇ ਕਾਰਪੋਰੇਸ਼ਨ ਕੱਚੇ ਸਫਾਈ ਮਜਦੂਰਾਂ ਨੂੰ ਪੱਕੇ ਕਰਨ,ਮਨਰੇਗਾ ਮਜ਼ਦੂਰ, ਭੱਠਾ ਮਜ਼ਦੂਰ, ਕੀਰਤੀ ਕਿਸਾਨ ਮਜ਼ਦੂਰ, ਪੰਜਾਬ ਵਿਚ ਸਾਢੇ 12% ਐਸ. ਸੀ ਕੋਟਾ ਲਾਗੂ ਕਰਾਉਣ ਅਤੇ ਬੇਰੋਜਗਾਰ ਵਰਗ ਦੀਆਂ ਹੱਕੀ ਮੰਗਾਂ ਨੂੰ ਲੈਂ ਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮੰਗ ਪੱਤਰ ਵੀ ਦਿੱਤਾ ਜਾਵੇਗਾ।
ਇਸ ਰੈਲੀ ਵਿੱਚ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਵੀ ਪਾਰਟੀ ਦੇ ਆਗੂ ਸਾਹਿਬਾਨ ਪਹੁੰਚਣਗੇ
ਉਨ੍ਹਾਂ ਨੇ ਕਿਹਾ ਕਿ ਇਸ ਰੈਲੀ ਵਿੱਚ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਵੀ ਪਾਰਟੀ ਦੇ ਆਗੂ ਸਾਹਿਬਾਨ ਪਹੁੰਚਣਗੇ। ਗੁਰਮੁੱਖ ਸਿੰਘ ਖੋਸਲਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪ ਸਭ ਨੇ ਆਪਣੇ ਹੱਕਾਂ, ਅਧਿਕਾਰਾਂ ਦੀ ਖਾਤਰ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਇਸ ਰੈਲੀ ਵਿੱਚ ਸਮੇਂ ਸਿਰ ਆਪਣੇ ਸਾਥੀਆਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਆਗੂਆਂ ਨੇ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਵਿਚ ਨਵੇਂ ਲੋਕਾਂ ਨੂੰ ਸ਼ਾਮਿਲ ਕਰਦੇ ਹੋਏ ਕਿਹਾ ਕਿ ਜੋ ਲੋਕ ਅੱਜ ਪਾਰਟੀ ਵਿਚ ਸ਼ਾਮਿਲ ਹੋਏ ਹਨ ਉਨ੍ਹਾਂ ਜਲਦ ਹੀ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਵੱਲੋਂ ਮਾਨ ਸਨਮਾਨ ਦਿੱਤਾ ਜਾਵੇਗਾ!
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ, ਲਖਵਿੰਦਰ ਸਿੰਘ ਧਰਮਕੋਟ ਪ੍ਰਧਾਨ ਪੰਜਾਬ, ਨਿਰਮਲ ਸਿੰਘ ਪ੍ਰਧਾਨ ਮਨਰੇਗਾ ਵਿੰਗ ਪੰਜਾਬ, ਗੁਰਪ੍ਰੀਤ ਸਿੰਘ ਸਕੱਤਰ ਪੰਜਾਬ, ਮਹਿੰਦਰ ਸਿੰਘ ਭਾਮ ਪ੍ਰਧਾਨ ਜਿਲ੍ਹਾ ਹੁਸ਼ਿਆਰਪੂਰ, ਪ੍ਰਵੀਨ ਕਲੋਸਿਆ ਉਪ ਪ੍ਰਧਾਨ ਸਫਾਈ ਮਜ਼ਦੂਰ ਵਿੰਗ ਪੰਜਾਬ, ਬੀਰੂ ਨਾਥ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ, ਮੁਕੇਸ਼ ਕੁਮਾਰ ਪ੍ਰਧਾਨ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਬੇਗੋਵਾਲ, ਬਨੇ ਸਿੰਘ ਪ੍ਰਧਾਨ ਜਿਲ੍ਹਾ ਕਪੂਰਥਲਾ, ਰਾਮਨਿਵਾਸ ਸਾਰਸਰ, ਰਘਵੀਰ ਪ੍ਰਧਾਨ ਵਿਧਾਨ ਸਭਾ ਹਲਕਾ ਚੱਬੇਵਾਲ, ਦਰਸ਼ਨ ਸਿੰਘ ਪ੍ਰਧਾਨ ਤਹਿ ਮੋਗਾ, ਸੁਰੇਸ਼ ਕੁਮਾਰ ਮੇਂਬਰ ਪੰਚਾਇਤ ਪੱਕਾ ਕੋਟ, ਧਰਮਵੀਰ ਨਾਡਾਲਾ, ਬਨਵਾਰੀ ਲਾਲ, ਪੱਪੂ ਗਰਚਾ ਨਵਾਂ ਸ਼ਹਿਰ, ਅਮਨਜੀਤ ਚੰਡੀਗੜ੍ਹ, ਸੁਰੇਸ਼ ਕੁਮਾਰ ਚੰਡੀਗੜ੍ਹ, ਫੂਲਚੰਦ ਫਿਰੋਜ਼ਪੁਰ, ਮੁਕੇਸ਼ ਨਮੋਨੀਆ, ਵਿਜੈ ਭੋਗਪੁਰ, ਬੰਟੀ ਬੀਸਲਾ, ਰਾਜਿੰਦਰ ਬੀਸਲਾ, ਅਸ਼ੋਕ ਸੇਲਾ ਪੈਨਸਰਾਂ, ਹਰੀ ਉਮ ਫਿਲੌਰ, ਹਰੀ ਸਿੰਘ ਕੋਟ ਫਤੋਹੀ, ਪੱਪੂ ਪ੍ਰਧਾਨ ਬੇਂਜੋ, ਰਾਜੂ ਦਾਸ ਟਾਹਲੀ,ਸੁੰਦਰ ਨਾਥ ਯੂਨਿਟ ਪ੍ਰਧਾਨ ਇਬਰਾਹੀਮ ਵਾਲ, ਅਜੈ ਸਿੰਘ ਨੰਗਲ ਲੁਬਾਣਾ, ਮੰਨਜੀਤ ਸਾਰਸਰ ਮੇਂਬਰ ਬੌਡੀ ਪੰਜਾਬ, ਰਾਜੂ ਦਾਸ, ਪੰਨਾ ਦਾਸ, ਸੋਨੂੰ, ਸੁਨੀਲ ਕੁਮਾਰ ਟਾਹਲੀ ਆਦਿ ਸਾਥੀ ਮੌਜੂਦ ਸਨ।