ਹਿਜ਼ ਐਕਸੀਲੈਂਟ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਵਿੱਚ ਸਭ ਤੋਂ ਅੱਗੇ ਹੈ : ਡਾ. ਅਸ਼ੀਸ਼ ਸਰੀਨ
ਹੁਸ਼ਿਆਰਪੁਰ 18 ਮਈ ( ਤਰਸੇਮ ਦੀਵਾਨਾ ) ਮਈ 2025 ਵਿੱਚ ਘੋਸ਼ਿਤ ਬਾਰਵੀਂ ਦੇ ਨਤੀਜਿਆਂ ਵਿੱਚ ਹਿਜ਼ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਸਾਇੰਸ ਵਿੰਗ ਦੇ 20 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ ਅਤੇ ਕਾਮਰਸ ਵਿੰਗ ਦੇ 8 ਵਿਦਿਆਰਥੀਆਂ ਨੇ 90% ਅੰਕ ਪ੍ਰਾਪਤ ਕੀਤੇ। ਹੁਸ਼ਿਆਰਪੁਰ ਜਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਉੱਚਾ ਸੰਸਥਾਨ ਹਿਜ਼ ਐਕਸੀਲੈਂਟ ਦਾ ਹੈ ਅਤੇ ਹਿਜ਼ ਐਕਸੀਲੈਂਟ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਵਿੱਚ ਸਭ ਤੋਂ ਅੱਗੇ ਹੈ ।
ਜਿਸ ਵਿੱਚ ਕ੍ਰਮਵਾਰ ਪਲਕ ਕੁਮਾਰੀ, ਮਮਤਾ ਦੇਵੀ, ਤਨਪ੍ਰੀਤ, ਤਰੁਣਦੀਪ ਸਿੰਘ, ਯੁਵਰਾਜ ਸਿੰਘ, ਮੁਸਕਾਨ ਜੰਡੇ, ਹੈਲੀਯਿਨ ਸ਼ੀਹਮਾਰ, ਸਮਾਈਰਾ ਹਾਂਡਾ, ਪਨੀਕਾ, ਮਨਦੀਪ ਕੌਰ , ਨੀਕੀਤਾ ਛਾਬੜਾ, ਕੋਮਲ, ਨਵਲੀਨ ਕੌਰ, ਪ੍ਰਭਜੋਤ ਕੌਰ, ਤਰਨਵੀਰ, ਹਿਮਾਂਸ਼ੀ, ਰਮਨ ਕੁਮਾਰ, ਗੁਰਸਿਮਰਨ ਸਿੰਘ ਅਤੇ ਹੋਰ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਇੰਸਟੀਚਿਊਟ ਦਾ ਨਾਂ ਰੋਸ਼ਨ ਕੀਤਾ। ਇਸ ਦੇ ਨਾਲ-ਨਾਲ 75 ਹੋਰ ਵਿਦਿਆਰਥੀਆਂ ਨੇ 85% ਤੋਂ ਉੱਪਰ ਨੰਬਰ ਲੈ ਕੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਡਾ. ਅਸ਼ੀਸ਼ ਸਰੀਨ ਦਾ ਧੰਨਵਾਦ ਕੀਤਾ।
ਵਧੀਆ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਹਿਜ਼ ਐਕਸੀਲੈਂਟ ਦੇ ਐਮ.ਡੀ. ਡਾ. ਅਸ਼ੀਸ਼ ਸਰੀਨ ਦੀ ਪ੍ਰੇਰਨਾ ਤੇ ਸਟਾਫ ਦੀ ਮਿਹਨਤ ਨਾਲ ਹੀ ਅਸੀਂ ਇਹ ਸ਼ਾਨਦਾਰ ਨਤੀਜੇ ਹਾਸਿਲ ਕੀਤੇ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਹਿਜ਼ ਐਕਸੀਲੈਂਟ ਵਿੱਚ ਆ ਕੇ ਹੀ ਅਸੀਂ ਆਪਣਾ ਸੁਪਨਾ ਪੂਰਾ ਕਰ ਸਕੇ ਅਤੇ ਜੀਵਨ ਵਿੱਚ ਅੱਗੇ ਵਧਣ ਲਈ ਸਾਨੂੰ ਡਾ. ਅਸ਼ੀਸ਼ ਸਰੀਨ ਦੁਆਰਾ ਕਾਫੀ ਪ੍ਰੇਰਿਤ ਕੀਤਾ ਗਿਆ।