Breaking
Mon. Jun 16th, 2025

ਇਸ ਵੇਲੇ ਵੱਧ ਰਹੇ ਤਾਪਮਾਨ ਨੂੰ ਘਟਾਉਣ ਲਈ ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ : ਅਵਤਾਰ ਸਿੰਘ ਭੀਖੋਵਾਲ

ਤਾਪਮਾਨ

ਹੁਸ਼ਿਆਰਪੁਰ 8 ਜੂਨ (ਤਰਸੇਮ ਦੀਵਾਨਾ)- ਧਰਤੀ ਉੱਪਰ ਵੱਧ ਰਹੀ ਤਪਸ਼ ਦਾ ਮੇਨ ਕਾਰਨ ਦਰੱਖਤਾਂ ਦੀ ਧੜਾਧੜ ਹੋ ਰਹੀ ਕਟਾਈ ਹੈ ਜਿਸ ਤਰ੍ਹਾਂ ਪਹਿਲਾਂ ਸੜਕਾਂ ਦੇ ਕੱਢਿਆਂ ਤੇ ਬਹੁਤ ਦਰਖਤ ਲੱਗੇ ਹੁੰਦੇ ਸਨ ਪਰ ਸਮੇਂ ਅਨੁਸਾਰ ਸੜਕਾਂ ਨੂੰ ਹਾਈਵੇ ਬਣਾਉਣ ਕਰਕੇ ਮਜ਼ਬੂਰਨ ਕਾਫੀ ਸਾਰੇ ਦਰਖਤਾਂ ਦੀ ਕਟਾਈ ਕਰਨੀ ਪਈ ਪਰ ਇਸਦੇ ਮੁਕਾਬਲੇ ਨਵੇਂ ਪੌਦੇ ਬਹੁਤ ਘੱਟ ਲੱਗ ਰਹੇ ਹਨ ਅਤੇ ਲਗਾਏ ਹੋਏ ਪੌਦਿਆਂ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਖਤਮ ਹੋਈ ਜਾਂਦੇ ਹਨ। ਇਹ ਵਿਚਾਰ ਨਜ਼ਦੀਕੀ ਪਿੰਡ ਭੀਖੋਵਾਲ ਦੇ ਗੁਰਦੁਆਰਾ ਗੁਰੂ ਨਾਨਕ ਚਰਨਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਵਤਾਰ ਸਿੰਘ ਭੀਖੋਵਾਲ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤੇ ਉਹਨਾਂ ਕਿਹਾ ਕਿ ਇਸ ਕੰਮ ਨੂੰ ਸਹੀ ਰਸਤੇ ਤੇ ਲਿਆਉਣ ਵਾਸਤੇ ਸਾਨੂੰ ਸਾਰਿਆਂ ਨੂੰ ਪੌਦੇ ਲਗਾਉਣ ਦਾ ਅਤੇ ਉਸ ਦੀ ਸਾਂਭ ਸੰਭਾਲ ਦਾ ਉਪਰਾਲਾ ਜ਼ਰੂਰੀ ਕਰਨਾ ਚਾਹੀਦਾ ਹੈ ਜਿਵੇਂ ਕਿ ਕਿਸੇ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ, ਵਿਆਹ ਦੀ ਵਰੇਗੰਢ ਮਨਾਈ ਜਾ ਰਹੀ ਹੈ ਘੱਟ ਤੋਂ ਘੱਟ ਉਸ ਦਿਨ ਨੂੰ ਸਮ੍ਰਪਿਤ ਹੋ ਕੇ ਪੌਦੇ ਲਾਉਣ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਉਹਨਾ ਕਿਹਾ ਕਿ ਇਸ ਵੇਲੇ ਵੱਧ ਰਹੇ ਤਾਪਮਾਨ ਨੂੰ ਘਟਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਵੱਧ ਰਹੀ ਗਰਮੀ ਇੱਕ ਗੰਭੀਰ ਤੇ ਚਿੰਤਾ ਵਾਲਾ ਵਿਸ਼ਾ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਲਗਾਏ ਗਏ ਰੁੱਖਾਂ ਦੀ ਸੰਭਾਲ ਕਰਨੀ ਵੀ ਅਤਿ ਜਰੂਰੀ ਹੈ।

ਪਿੰਡਾ ਤੇ ਸਹਿਰਾ ਦੇ ਵਸਨੀਕਾ ਨੂੰ ਜੋਰ ਦੇ ਕਿਹਾ ਵੱਧ ਤੋਂ ਵੱਧ ਪੌਦੇ ਲਗਾਓ ਤਾਂ ਕਿ ਸਾਨੂੰ ਆਕਸੀਜਨ ਦੀ ਕਮੀ ਵੀ ਨਾ ਹੋ ਸਕੇ

ਉਹਨਾਂ ਪਿੰਡਾ ਤੇ ਸਹਿਰਾ ਦੇ ਵਸਨੀਕਾ ਨੂੰ ਜੋਰ ਦੇ ਕਿਹਾ ਵੱਧ ਤੋਂ ਵੱਧ ਪੌਦੇ ਲਗਾਓ ਤਾਂ ਕਿ ਸਾਨੂੰ ਆਕਸੀਜਨ ਦੀ ਕਮੀ ਵੀ ਨਾ ਹੋ ਸਕੇ ਅਤੇ ਰੁੱਖ ਲਗਾਉਣ ਦਾ ਸਹੀ ਅਰਥਾਂ ਵਿੱਚ ਸਾਨੂੰ ਸਭਨੂੰ ਲਾਭ ਵੀ ਹੋ ਸਕੇ ਉਹਨਾਂ ਕਿਹਾ ਸਾਨੂੰ ਆਪਣੀ ਰਿਹਾਇਸ਼ ਅਤੇ ਰਿਹਾਇਸ਼ ਦੇ ਆਲੇ ਦੁਆਲੇ ਨੂੰ ਪੂਰਨ ਤੌਰ ਤੇ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਅਤੇ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਜਿਹਾ ਹੋਣ ਨਾਲ ਜਿੱਥੇ ਸਾਡਾ ਆਲਾ ਦੁਆਲਾ ਹਰਿਆ ਭਰਿਆ ਹੋਵੇਗਾ ਉੱਥੇ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲੇਗੀ। ਉਹਨਾਂ ਕਿਹਾ ਕਿ ਰੁੱਖ ਲਗਾਉਣਾ ਸਾਡੇ ਜੀਵਨ ਅਤੇ ਵਾਤਾਵਰਣ ਲਈ ਬਹੁਤ ਫਾਇਦੇਮੰਦ ਹੈ। ਸਾਨੂੰ ਰੁੱਖ ਲਗਾ ਕੇ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਅਤੇ ਟਿਕਾਊ ਸੰਸਾਰ ਸਿਰਜਣਾ ਚਾਹੀਦਾ ਹੈ।

By admin

Related Post