ਹੁਸ਼ਿਆਰਪੁਰ, 20 ਮਾਰਚ (ਤਰਸੇਮ ਦੀਵਾਨਾ)- “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਆਫ (ਇੰਡੀਆ)” ਵਲੋਂ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਵੱਲੋਂ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਲਈ ਸ਼੍ਰੀਮਤੀ ਕੋਮਲ ਮਿਤੱਲ ਆਈਏਐੱਸ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਮੰਗ ਪੱਤਰ ਦਿੱਤਾ ਗਿਆ| ਇਸ ਮੌਕੇ ਵਿਸ਼ੇਸ਼ ਤੌਰ ਤੇ ਜੁਆਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ, ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਅਮਰਜੀਤ ਸਿੰਘ ਜੰਡੂ ਸਿੰਘਾ ਜਨਰਲ ਸਕੱਤਰ ਪੰਜਾਬ, ਮਨਜੀਤ ਸਿੰਘ ਚੀਮਾ ਮੁਕੇਰੀਆਂ ਸੀਨੀਅਰ ਮੀਤ ਪ੍ਰਧਾਨ ਪੰਜਾਬ, ਮੀਤ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ਿਰਕਤ ਕੀਤੀ|
ਇਸ ਮੰਗ ਪੱਤਰ ਵਿੱਚ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਗਈ ਕਿ ਪੀਲੇ ਕਾਰਡ ਬਣਾਉਣ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣ ਵਾਲੀ ਮੱਦ ਹਟਾਉਣ ਲਈ ਲੋਕ ਸੰਪਰਕ ਵਿਭਾਗ, ਪੰਜਾਬ ਨੂੰ ਨਿਰਦੇਸ਼ ਜਾਰੀ ਕੀਤੇ ਜਾਣ। ਵਿਭਾਗ ਦੇ ਅਧਿਕਾਰੀਆਂ ਦੀਆਂ ਜੁਬਾਨੀ ਹਦਾਇਤਾਂ ਮੁਤਾਬਿਕ ਘੱਟ ਸਰਕੂਲੇਸ਼ਨ ਦੀ ਸ਼ਰਤ ਹਟਾ ਕੇ ਪੀਲੇ ਕਾਰਡ ਹਰ ਸਟੇਸ਼ਨ ਦੇ ਪੱਤਰਕਾਰ ਦੇ ਬਣਾਏ ਜਾਣ । ਪੀਲੇ ਕਾਰਡ ਧਾਰਕ ਪੱਤਰਕਾਰਾਂ ਲਈ ਮੈਡੀਕਲ ਇੰਸੁਅਰੈਂਸ ਦੀ ਮੱਦ ਲਾਗੂ ਕਰਨ ਦੇ ਨਾਲ ਨਾਲ ਐਕਸੀਡੈਂਟਲ ਇੰਸ਼ੁਅਰੈਂਸ, ਜਿਸ ਅਧੀਨ ਹਾਦਸੇ ਵਿੱਚ ਪੱਤਰਕਾਰ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ 50 ਲੱਖ ਦਾ ਬੀਮਾ ਕਵਰ ਕੀਤਾ ਜਾਵੇ ਤੇ ਪ੍ਰੀਮੀਅਮ ਭੁਗਤਾਣ ਸਰਕਾਰੀ ਖਜਾਨੇ ਵਿੱਚੋਂ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ।
ਜਿਲ੍ਹਾ ਪੱਧਰ ਤੇ ਪ੍ਰੈਸ ਕਾਨਫਰੰਸਾਂ ਅਤੇ ਦਫਤਰੀ ਕੰਮਾਂ ਲਈ ਦਫਤਰ ਲਈ ਢੁੱਕਵੀਂ ਜਗ੍ਹਾ ਮੁਫਤ ਦਿੱਤੀ ਜਾਵੇ
ਜਿਲ੍ਹਾ ਪੱਧਰ ਤੇ ਪ੍ਰੈਸ ਕਾਨਫਰੰਸਾਂ ਅਤੇ ਦਫਤਰੀ ਕੰਮਾਂ ਲਈ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਆਫ ਇੰਡੀਆ ਦੇ ਦਫਤਰ ਲਈ ਢੁੱਕਵੀਂ ਜਗ੍ਹਾ ਮੁਫਤ ਦਿੱਤੀ ਜਾਵੇ। ਪੰਜਾਬ ਅੰਦਰ ਲਾਡੋਵਾਲ ਟੋਲ ਪਲਾਜ਼ਾ ਸਮੇਤ ਸਮੂੰਹ ਨੈਸ਼ਨਲ ਹਾਈਵੇ ਤੇ ਲੱਗੇ ਟੋਲ ਪਲਾਜਿਆਂ ਤੇ ਪੱਤਰਕਾਰ ਭਾਈਚਾਰੇ ਨੂੰ ਟੋਲ ਮੁਆਫ ਕਰਨ, ਪੱਤਰਕਾਰਾਂ ਤੇ ਹੋਏ ਕਿਸੇ ਵੀ ਕਿਸਮ ਦੇ ਪਰਚੇ ਕਾਰਨ ਬਣੇ ਹੋਏ ਪੀਲੇ ਕਾਰਡ ਰੱਦ ਨਾ ਕੀਤੇ ਜਾਣ ਕਿਸੇ ਪੱਤਰਕਾਰ ਖਿਲਾਫ ਪਰਚਾ ਉਦੋਂ ਤੱਕ ਦਰਜ ਨਾ ਕੀਤਾ ਜਾਵੇ, ਜਦੋਂ ਤੱਕ ਪੱਤਰਕਾਰ ਤੇ ਲਗਾਏ ਇਲਜਾਮਾਂ ਦੀ ਜਾਂਚ ਵਿੱਚ ਪ੍ਰੋੜਤਾ ਨਹੀਂ ਹੋ ਜਾਂਦੀ। ਇਸ ਸਬੰਧੀ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜਾਂਚ ਕਮੇਟੀ ਬਣਾਈ ਜਾਵੇ, ਜਿਸ ਵਿੱਚ ਡਿਪਟੀ ਕਮਿਸ਼ਨਰ ਦੇ ਨਾਲ ਐਸ.ਪੀ. ਰੈਂਕ ਦੇ ਅਧਿਕਾਰੀ ਅਤੇ ਸਥਾਨਕ ਡੀ.ਪੀ.ਆਰ.ਓ. ਨੂੰ ਵੀ ਮੈਂਬਰ ਲਿਆ ਜਾਵੇ।
ਵੱਖ ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਅਤੇ ਸਮਾਜਸੇਵੀਆਂ ਵਾਂਗ 15 ਅਗਸਤ ਅਤੇ 26 ਜਨਵਰੀ ਨੂੰ ਜਿਲ੍ਹੇ ਵਿੱਚ ਲੋਕ ਹਿੱਤਾਂ ਲਈ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਪੱਤਰਕਾਰਾਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਵੇ ਅਤੇ ਇਹ ਚੋਣ ਪੱਤਰਕਾਰਾਂ ਦੀਆਂ ਰਜਿ. ਸੰਸਥਾਵਾਂ ਦੇ ਪੈਨਲ ਰਾਹੀਂ ਕੀਤੀ ਜਾਵੇ| ਇਸ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਨੂੰ ਉਪਰੋਕਤ ਮੰਗਾਂ ਤੇ ਵਿਚਾਰ ਚਰਚਾ ਲਈ ਜੱਥੇਬੰਦੀ ਨੂੰ ਨਿੱਜੀ ਮੁਲਾਕਾਤ ਲਈ ਸਮਾਂ ਦੇਣ ਦੀ ਵੀ ਅਪੀਲ ਕੀਤੀ ਗਈ| ਇਸ ਮੰਗ ਪੱਤਰ ਦੀਆਂ ਕਾਪੀਆਂ ਮੁੱਖ ਸਕੱਤਰ, ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ, ਲੋਕ ਸੰਪਰਕ ਵਿਭਾਗ ਨੂੰ ਵੀ ਲੋੜੀਂਦੀ ਕਾਰਵਾਈ ਲਈ ਭੇਜੀਆਂ ਗਈਆਂ ਹਨ|
ਵੱਡੀ ਗਿਣਤੀ ਵਿੱਚ ਪੱਤਰਕਾਰ ਸਾਥੀ ਮੌਜੂਦ ਸਨ
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਸ਼ਰਮਾ, ਵਿਕਾਸ ਸੂਦ ਜ਼ਿਲਾ ਪ੍ਰਧਾਨ, ਓਮ ਪ੍ਰਕਾਸ਼ ਰਾਣਾ ਹੁਸ਼ਿਆਰਪੁਰ, ਕਰਮਵੀਰ ਸਿੰਘ ਆਦਮਪੁਰ, ਜਗਤਾਰ ਸਿੰਘ ਭੁੰਗਰਨੀ, ਚਰਨਪਾਲ ਹੈਪੀ ਸਾਈ ਮਾਨਾ, ਜਗਤਾਰ ਸਿੰਘ ਬ੍ਰਹਮੀ, ਹਰਵਿੰਦਰ ਸਿੰਘ ਭੁੰਗਰਨੀ, ਸੁਖਵਿੰਦਰ ਸਿੰਘ ਮਕੇਰੀਆਂ, ਇੰਦਰਜੀਤ ਮੁਕੇਰੀਆਂ, ਰਮਨ ਕੁਮਾਰ ਮੁਕੇਰੀਆਂ, ਦਲਬੀਰ ਸਿੰਘ ਚਰਖਾ, ਚੰਦਰਪਾਲ ਹੈਪੀ, ਹਰਵਿੰਦਰ ਸਿੰਘ ਭੂੰਗਰਨੀ, ਕੁਲਵੀਰ ਸਿੰਘ ਘੁੜਿਆਲ ਆਦਮਪੁਰ, ਅਮਰਜੀਤ ਕੁਮਾਰ, ਗੋਪੀ ਚੰਦ, ਮਨਵੀਰ ਸਿੰਘ ਬੱਡਲਾ, ਹਰੀਸ਼ ਕੁਮਾਰ, ਹਰਪਾਲ ਲਾਡਾ, ਬਲਜਿੰਦਰ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ ਗੜਦੀਵਾਲਾ, ਸੰਜੀਵ ਕੁਮਾਰ, ਪਰਮਜੀਤ ਸਿੰਘ, ਜੋਗਰਾਜ ਸਿੰਘ, ਰਿਸ਼ੀ ਕੁਮਰਾ, ਸੰਜੀਵ ਕੁਮਾਰ, ਗੁਰਪਾਲ ਸਿੰਘ, ਪੰਕਜ ਕੁਮਾਰ, ਜਸਵੀਰ ਸਿੰਘ ਮੁੱਖਲਿਆਣਾ, ਗੁਰਪਾਲ ਸਿੰਘ ਮੇਹਟਿਆਣਾ, ਪਰਮਜੀਤ ਸਿੰਘ ਮੁੱਗੋਪੱਟੀ, ਗੁਰਨਾਮ ਸਿੰਘ ਪੰਡੋਰੀ ਨਿੱਜਰਾਂ, ਮਾਸਟਰ ਮੋਹਨ ਸਿੰਘ ਡਾਂਡੀਆਂ, ਹਰਪਾਲ ਲਾਡਾ, ਬਲਜਿੰਦਰ ਸਿੰਘ, ਕੁਲਵੰਤ ਸਿੰਘ ਪਾਲਾ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਸਾਥੀ ਮੌਜੂਦ ਸਨ|