Breaking
Tue. Jul 15th, 2025

ਹੁਸ਼ਿਆਰਪੁਰ ਦੇ ਮਿਰਾਜ਼ ਸਿਨੇਪਲੈਕਸ ‘ਚ ਕੇਕ ਕੱਟ ਕੇ ਕੀਤੀ ਫਿਲਮ “ਡਾਕੂਆਂ ਦਾ ਮੁੰਡਾ 3” ਦੀ ਰਿਲੀਜ਼ਿੰਗ

ਮਿਰਾਜ਼ ਸਿਨੇਪਲੈਕਸ
{"remix_data":[],"remix_entry_point":"challenges","source_tags":["local"],"origin":"unknown","total_draw_time":0,"total_draw_actions":0,"layers_used":0,"brushes_used":0,"photos_added":0,"total_editor_actions":{},"tools_used":{"transform":2},"is_sticker":false,"edited_since_last_sticker_save":true,"containsFTESticker":false}

• ਫਿਲਮ ‘ਚ ਹੁਸ਼ਿਆਰਪੁਰ ਦੀ ਬੇਟੀ ਦ੍ਰਿਸ਼ਟੀ ਤਲਵਾੜ ਦੀ ਅਦਾਕਾਰੀ ਲਈ ਵੱਜੀਆਂ ਤਾੜੀਆਂ

ਹੁਸ਼ਿਆਰਪੁਰ, 14 ਜੂਨ (ਤਰਸੇਮ ਦੀਵਾਨਾ)- ਅਦਾਕਾਰ ਦੇਵ ਖਰੌੜ, ਬਾਣੀ ਸੰਧੂ ਅਤੇ ਹੁਸ਼ਿਆਰਪੁਰ ਦੀ ਬੇਟੀ ਦ੍ਰਿਸ਼ਟੀ ਤਲਵਾੜ ਦੀ ਨਵੀਂ ਆਈ ਪੰਜਾਬੀ ਫਿਲਮ “ਡਾਕੂਆਂ ਦਾ ਮੁੰਡਾ 3” ਦੀ ਸ਼ੁਕਰਵਾਰ ਨੂੰ ਹੁਸ਼ਿਆਰਪੁਰ ਦੇ ਮਿਰਾਜ਼ ਸਿਨੇ ਪਲੈਕਸ ‘ਚ ਕੇਕ ਕੱਟ ਕੇ ਰਿਲੀਜਿੰਗ ਕੀਤੀ ਗਈ | ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਹੁਸ਼ਿਆਰਪੁਰ ਦੀ ਸੀਨੀਅਰ ਅਕਾਲੀ ਦੰਪਤੀ ਸੰਜੀਵ ਤਲਵਾੜ ਅਤੇ ਨੀਤੀ ਤਲਵਾੜ ਦੀ ਲਾਡਲੀ ਬੇਟੀ ‘ਦ੍ਰਿਸ਼ਟੀ ਤਲਵਾੜ’ ਅਦਾਕਾਰੀ ਕਰ ਰਹੀ ਹੈ ਜਿਸ ਦੀ ਸਿਲਵਰ ਸਕਰੀਨ ਤੇ ਐਂਟਰੀ ਹੁੰਦਿਆਂ ਸਾਰ ਹੀ ਤਾੜੀਆਂ ਦੀ ਗੜ ਗੜਹਾਟ ਨਾਲ ਮਿਰਾਜ਼ ਸਿਨੇਪਲੈਕਸ ਗੂੰਜ ਉਠਿਆ | “ਡਾਕੂਆਂ ਦਾ ਮੁੰਡਾ 3” ਦੇ ਪਹਿਲੇ ਸ਼ੋ ਦੀ ਰਿਲੀਜ਼ਿੰਗ ਮੌਕੇ ਦ੍ਰਿਸ਼ਟੀ ਤਲਵਾੜ ਦੇ ਪਿਤਾ ਸੰਜੀਵ ਤਲਵਾੜ ਤੇ ਮਾਤਾ ਨੀਤੀ ਤਲਵਾੜ ਨੇ ਕੇਕ ਕੱਟ ਕੇ ਖੁਸ਼ੀ ਮਨਾਈ ਅਤੇ ਬੇਟੀ ਦ੍ਰਿਸ਼ਟੀ ਨੂੰ ਸਪੋਰਟ ਕਰਨ ਵਾਲੇ ਸਮੂਹ ਹੁਸ਼ਿਆਰਪੁਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦ੍ਰਿਸ਼ਟੀ ਦੇ ਇਸ ਸਿਲਵਰ ਸਕ੍ਰੀਨ ਦੇ ਮੁਸ਼ਕਿਲ ਸਫਰ ਵਿੱਚ ਸਮੂਹ ਹੁਸ਼ਿਆਰਪੁਰ ਵਾਸੀਆਂ ਦੇ ਅਸ਼ੀਰਵਾਦ ਦੀ ਲੋੜ ਹੈ।

ਸੰਜੀਵ ਤਲਵਾੜ ਨੇ ਦੱਸਿਆ ਕਿ ਇਸ ਫਿਲਮ ਦਾ ਵਿਸ਼ਾ ਵਸਤੂ ਯਥਾਰਥ ਦੇ ਬਿਲਕੁਲ ਨਜ਼ਦੀਕ ਹੈ

ਉਹਨਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਜਿਵੇਂ ਤਲਵਾੜ ਪਰਿਵਾਰ ਨੂੰ ਰਾਜਨੀਤੀ ਦੇ ਖੇਤਰ ਵਿੱਚ ਹੁਸ਼ਿਆਰਪੁਰ ਵਾਸੀਆਂ ਨੇ ਆਪਣਾ ਪਿਆਰ ਦਿੱਤਾ ਹੈ ਇਸੇ ਤਰ੍ਹਾਂ ਹੀ ਦ੍ਰਿਸ਼ਟੀ ਵੀ ਆਪਣੀ ਮਿਹਨਤ ਅਤੇ ਸਮਰਪਣ ਭਾਵਨਾ ਦੇ ਬਲਬੂਤੇ ਫਿਲਮ ਅਦਾਕਾਰੀ ਦੇ ਖੇਤਰ ਵਿੱਚ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰੇਗੀ | ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਸੰਜੀਵ ਤਲਵਾੜ ਨੇ ਦੱਸਿਆ ਕਿ ਇਸ ਫਿਲਮ ਦਾ ਵਿਸ਼ਾ ਵਸਤੂ ਯਥਾਰਥ ਦੇ ਬਿਲਕੁਲ ਨਜ਼ਦੀਕ ਹੈ ਅਤੇ ਹਰ ਫਿਲਮ ਵੇਖਣ ਵਾਲੇ ਨੂੰ ਮੌਜੂਦਾ ਪੰਜਾਬ ਦੇ ਅੱਜ ਦੇ ਹਾਲਾਤ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲੇਗਾ ਇਸ ਫਿਲਮ ਵਿੱਚ ਇਹ ਦੱਸਿਆ ਗਿਆ ਹੈ ਕਿ ਚਿੱਟੇ ਦਾ ਵਪਾਰ ਕਿਵੇਂ ਕੁਝ ਭ੍ਰਿਸ਼ਟ ਅਤੇ ਸਵਾਰਥੀ ਸਰਕਾਰੀ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਦੀ ਸ਼ਹਿ ‘ਤੇ ਹੋਣਹਾਰ ਸੂਝਵਾਨ ਅਤੇ ਉੱਚੇ ਸੁਪਨੇ ਰੱਖਦੀ ਨੌਜਵਾਨ ਪੀੜੀ ਨੂੰ ਨਿਗਲ ਰਿਹਾ ਹੈ ਅਤੇ ਉਨ੍ਹਾਂ ਨੂੰ ਗੈਗਸਟਰਵਾਦ ਦੇ ਰਾਹ ਤੋਰ ਰਿਹਾ ਹੈ |

ਉਹਨਾਂ ਦਾ ਦਾਅਵਾ ਕੀਤਾ ਕਿ ਇਹ ਫਿਲਮ ਪ੍ਰਚਲਿਤ ਪੰਜਾਬੀ ਫ਼ਿਲਮਾਂ ਨਾਲੋਂ ਹੱਟ ਕੇ ਵਿਸ਼ਾ ਵਸਤੂ, ਅਦਾਕਾਰੀ ਅਤੇ ਸਿਨੇਮਾਟੋਗ੍ਰਾਫੀ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਵੇਗੀ | ਇਸ ਮੌਕੇ ਸਰਬਤ ਦਾ ਭਲਾ ਸੁਸਾਇਟੀ ਦੇ ਆਗਿਆਪਾਲ ਸਿੰਘ ਸਾਹਨੀ, ਕੁਲਵਿੰਦਰ ਸਿੰਘ ਜੰਡਾ, ਸਰਬਜੀਤ ਕੌਰ,ਆਗਿਆਪਾਲ ਸਿੰਘ, ਰੰਜੀਵ ਤਲਵਾੜ, ਹਰਕਮਲ ਕਲਸੀ, ਜੀਵਨ ਕੁਮਾਰ, ਭੁਪਿੰਦਰ ਸਿੰਘ, ਸੁਮਿਤ ਗੁਪਤਾ, ਬਲਵੀਰ ਕੌਰ ਰਾਜਕੁਮਾਰੀ, ਅਗਮਪ੍ਰੀਤ ਕੌਰ, ਸਰਬਜੀਤ ਕੌਰ, ਸੋਨੀਆ ਤਲਵਾੜ, ਪ੍ਰੀਆ ਸੈਣੀ, ਕ੍ਰਿਸ਼ਨਾ ਥਾਪਰ, ਸੀਮਾ, ਸਵਿਤਾ ਸਹਾਰਨ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਿਰ ਸਨ।

By admin

Related Post