Breaking
Tue. Jul 15th, 2025

50 ਲੱਖ ਤੋਂ ਵੱਧ ਨਾਲ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਦੀ ਅੱਧੇ ਘੰਟੇ ਦੇ ਮੀਂਹ ਨੇ ਖੋਲੀ ਪੋਲ

ਪਾਣੀ ਦੀ ਨਿਕਾਸੀ

ਪਾਣੀ ਓਵਰ ਫਲੋ ਹੋ ਕੇ ਦੁਕਾਨਾਂ ‘ਚ ਵੜਿਆ

ਹੁਸ਼ਿਆਰਪੁਰ 14 ਜੂਨ (ਤਰਸੇਮ ਦੀਵਾਨਾ ) ਖੇਤੀ ਬਾੜੀ ਭਵਨ ਅਸਲਾਮਾਬਾਦ ਤੋਂ ਭੰਗੀ ਚੋਅ ਅਸਲਾਮਾਬਾਦ ਤੱਕ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਤੋਂ ਵਾਰਡ 8 , 9 , 10 ਦੇ ਨਿਵਾਸੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਸੀ। ਕਿਉਂਕਿ ਜਦੋਂ ਦਰਮਿਆਨੀ ਤੋਂ ਭਾਰੀ ਬਾਰਿਸ਼ ਹੁੰਦੀ ਸੀ ਗਲੀਆਂ ਵਿਚ ਪਾਣੀ ਲੱਕ ਲੱਕ ਤੱਕ ਭਰ ਜਾਂਦਾ ਸੀ , ਗਲੀਆਂ ਵਿਚੋਂ ਲੋਕਾਂ ਦਾ ਲੰਘਣਾ ਬਹੁਤ ਆਉਖਾ ਹੋ ਜਾਂਦਾ ਸੀ। ਜਿਥੇ ਕੰਮਾਂ ਤੇ ਜਾਣ ਵਾਲੇ ਮਜ਼ਦੂਰ ਲੇਟ ਹੋ ਜਾਂਦੇ ਸਨ ਉਥੇ ਦਫਤਰਾਂ ਦੇ ਮੁਲਾਜ਼ਮ ਅਤੇ ਸਕੂਲਾਂ ਦੇ ਵਿਦਿਆਰਥੀ ਵੀ ਸਕੂਲ ਦੇ ਸਮੇਂ ਤੋਂ ਬਹੁਤ ਲੇਟ ਹੋ ਜਾਂਦੇ ਸਨ। ਲੋਕਾਂ ਦੀ ਇਸ ਸਮੱਸਿਆ ਨੂੰ ਨਗਰ ਨਿਗਮ ਨੇ ਹੱਲ ਕਰਨ ਲਈ ਕਰੀਬ 50 ਲੱਖ ਤੋਂ ਵੱਧ ਦਾ ਪਾਣੀ ਦੀ ਨਿਕਾਸੀ ਲਈ ਨਾਲਾ ਬਣਾਉਣ ਦਾ ਪ੍ਰੋਜੈਕਟ ਪਾਸ ਕੀਤਾ ਜੋ ਕਿ ਕਾਰਪੋਰੇਸ਼ਨ ਨੇ ਪੀ ਡਵਲਯੂ ਡੀ ਨੂੰ ਬਣਾਉਣ ਲਈ ਦੇ ਦਿੱਤਾ ਗਿਆ।

ਪੀ ਡਵਲਯੂ ਡੀ ਨੇ ਠੇਕੇਦਾਰ ਨੂੰ ਇਹ ਠੇਕਾ ਦੇ ਕੇ ਨਾਲੇ ਦਾ ਕੰਮ ਪੁਰਾ ਕਰਵਾਇਆ। ਅਜੇ ਦੋ ਕੁ ਮਹੀਨੇ ਹੀ ਹੋਏ ਹਨ ਇਹ ਨਾਲਾ ਬਣੇ ਨੂੰ ਅੱਜ ਅੱਧੇ ਘੰਟੇ ਦੇ ਮੀਂਹ ਨਾਲ ਜਿਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਓਥੇ ਮੀਂਹ ਤੋਂ ਬਾਅਦ ਗਲੀਆਂ ਵਿੱਚ ਖੜੇ ਪਾਣੀ ਨੇ 50 ਲੱਖ ਤੋਂ ਵੱਧ ਦੀ ਰਾਸ਼ੀ ਨਾਲ ਬਣੇ ਪਾਣੀ ਦੀ ਨਿਕਾਸੀ ਦੇ ਨਾਲੇ ਦੀ ਪੋਲ ਖੋਲ ਦਿੱਤੀ ਹੈ। ਪ੍ਰਾਇਮਰੀ ਸਕੂਲ ਵਾਲੀ ਗਲੀ ਵਿਚ ਪਾਣੀ ਕਿਸੇ ਚੋਅ ਵਾਂਗ ਚੱਲ ਰਿਹਾ ਸੀ , ਕਈ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਹਲਕੇ ਜਿਹੇ ਮੀਂਹ ਨਾਲ ਪਾਣੀ ਦੁਕਾਨਾਂ ਵਿਚ ਜਾ ਵੜਿਆ ਭਾਰੀ ਬਰਸਾਤ ਵਿੱਚ ਕੀ ਹਾਲ ਹੋਵੇਗਾ। ਜਿਕਰਯੋਗ ਹੈ ਕਿ ਇਹ ਗਰਮੀ ਦੀ ਪਹਿਲੀ ਹਲਕੀ ਬਾਰਿਸ਼ ਹੈ ਜਦੋਂ ਹੋਰ ਭਾਰੀ ਮੀਂਹ ਪੈਣਗੇ ਤਾਂ ਕੀ ਹਾਲਾਤ ਹੋਣਗੇ, ਰੱਬ ਜਾਣੇ।

By admin

Related Post