Breaking
Sat. Apr 26th, 2025

ਔਰਤਾਂ ਨੂੰ ਇੱਕ ਹਜਾਰ ਰੁਪਏ ਮਹੀਨਾ ਦੇਣ ਦੀ ਗਰੰਟੀ ਸਰਕਾਰ ਨੇ ਚੌਥੇ ਬੱਜਟ ਵਿੱਚ ਵੀ ਪੂਰੀ ਨਹੀਂ ਕੀਤੀ : ਐਡਵੋਕੇਟ ਭਾਰਦਵਾਜ

ਇੱਕ ਹਜਾਰ ਰੁਪਏ ਮਹੀਨਾ

ਹੁਸ਼ਿਆਰਪੁਰ 28 ਮਾਰਚ ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਸਾਲ 2025-26 ਦੇ ਬੱਜਟ ਦੀ ਨੁਕਤਾਚੀਨੀ ਕਰਦਿਆਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਐਸਸੀ ਵਿੰਗ ਦੇ ਜਿਲ੍ਹਾ ਸਹਿਰੀ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਕਿਹਾ ਕਿ ਸਰਕਾਰ ਵਲੋਂ ਪੇਸ਼ ਕੀਤਾ ਬੱਜਟ ‘ਆਪ ਦੇ ਫਲਾਪ’ ਹੋਣ ਦੀ ਗਵਾਹੀ ਭਰਦਾ ਹੈ। ਕਿਉਂਕਿ ਕੇਜਰੀਵਾਲ ਅਤੇ ਭਗਵੰਤ ਮਾਨ ਕਹਿੰਦੇ ਸਨ ਕਿ ਦੂਜੀਆਂ ਪਾਰਟੀਆਂ ਝੂਠੇ ਵਾਅਦੇ ਕਰਦੇ ਹਨ ਪਰ ਉਹ ਪੱਕੀ ਗਰੰਟੀ ਦਿੰਦੇ ਹਨ ਜੋ ਪੂਰੀ ਹੁੰਦੀ ਹੈ। ਇਸ ਲਿਹਾਜ ਦੇ ਨਾਲ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਇੱਕ ਹਜਾਰ ਰੁਪਏ ਮਹੀਨਾ ਦੇਣ ਦੀ ਗਰੰਟੀ ਸਰਕਾਰ ਦੇ ਚੌਥੇ ਬੱਜਟ ਵਿੱਚ ਵੀ ਪੂਰੀ ਨਹੀਂ ਹੋਈ ਹੈ। ਬੱਜਟ ਵਿੱਚ ਇਸ ਗਰੰਟੀ ਦਾ ਕੋਈ ਜਿਕਰ ਤੱਕ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਸਿਰਫ ਝੂਠੇ ਸਬਜਬਾਗ ਹੀ ਦਿਖਾਏ ਗਏ ਹਨ।

ਉਹਨਾਂ ਕਿਹਾ ਕਿ ਬੱਜਟ ‘ਚ ਪੇਸ਼ ਅੰਕੜਿਆਂ ਦਾ ਕੋਈ ਆਧਾਰ ਨਹੀਂ ਹੈ। ਸਰਕਾਰ ਵਲੋਂ ਚੁੱਕੇ ਗਏ ਕਰਜਿਆਂ ਦੀ ਜਾਣਕਾਰੀ ਨਹੀਂ ਦਿੱਤੀ ਗਈ । ਜਦਕਿ ਪੰਜਾਬ ਨੂੰ ਕਰਜਾ ਮੁਕਤ ਸਟੇਟ ਬਨਾਉਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਸੂਬੇ ਦਾ ਕਰਜਾ ਪਹਿਲਾਂ ਨਾਲੋਂ ਵੀ ਬਹੁਤ ਜਿਆਦਾ ਵੱਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਅਗਲੇ ਵਰ੍ਹੇ ਵਿੱਚ ਜੋ ਖਰਚੇ ਕਰਨ ਦੀ ਗੱਲ ਕਹੀ ਹੈ, ਉਹ ਪੈਸੇ ਕਿੱਥੋਂ ਆਉਣਗੇ? ਇਸ ਵਾਰੇ ਬੱਜਟ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ । ਉਹਨਾ ਕਿਹਾ ਕਿ ਪੰਜਾਬ ਦੇ ਲੋਕ ਆਪ ਪਾਰਟੀ ਦੇ ਵਰਗਲਾਵੇ ਵਿੱਚ ਦੁਬਾਰਾ ਨਹੀਂ ਆਉਣਗੇ। ਜਿਸ ਤਰ੍ਹਾਂ ਦਿੱਲੀ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਇਆ ਹੈ, ਉਸੇ ਤਰ੍ਹਾਂ ਪੰਜਾਬ ਦੇ ਵੋਟਰ ਵੀ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਆਪ ਪਾਰਟੀ ਨੂੰ ਚੱਲਦਾ ਕਰਨਗੇ।

By admin

Related Post