Breaking
Mon. Jun 16th, 2025

ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਵੱਲੋਂ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ 22ਵਾਂ ਸਲਾਨਾ ਜਾਗਰਣ

ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ

ਜਲੰਧਰ 7 ਜੂਨ (ਜਸਵਿੰਦਰ ਸਿੰਘ ਆਜ਼ਾਦ)- ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਦੇ ਪ੍ਰਧਾਨ ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਅਤੇ ਵਰਿੰਦਰ ਕੁਮਾਰ ਰਿੰਪਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22ਵਾਂ ਸਲਾਨਾ ਜਾਗਰਣ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੁਰਨੀ ਹਿਮਾਚਲ ਪ੍ਰਦੇਸ਼ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਇਸ ਦੌਰਾਨ ਜਾਗਰਨ ਤੇ ਲਿਜਾਣ ਲਈ 25 ਤੋਂ 30 ਬੱਸਾਂ ਦਾ ਕਾਫਲਾ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਵਿੱਚ ਪਹੁੰਚੇਗਾ | ਇਹ ਕਾਫਲਾ ਵੈਲਕਮ ਪੰਜਾਬ ਨਿਊਜ਼ ਦੇ ਦਫਤਰ ਤੋਂ 8 ਜੂਨ, ਦਿਨ ਐਤਵਾਰ ਸਵੇਰੇ 9 ਵਜੇ ਰਵਾਨਾ ਹੋਏਗਾ। ਇਸ ਤੋਂ ਪਹਿਲਾਂ ਪੂਜਾ ਅਰਚਨਾ ਕੀਤੀ ਜਾਏਗੀ, ਇਸ ਮੌਕੇ ਪਦਮਸ਼੍ਰੀ ਵਿਜੇ ਚੋਪੜਾ (PUNJAB KESRI GROUP), ਸ਼੍ਰੀ ਅਵਿਨਾਸ਼ ਚੋਪੜਾ (PUNJAB KESRI GROUP), ਸਾਬਕਾ MP ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ MLA ਸ਼ੀਤਲ ਅੰਗੁਰਾਲ਼ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ।

ਇਥੇ ਇਹ ਗੱਲ ਦੱਸਣਯੋਗ ਹੈ ਇਥੇ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਲੋਕਾਂ ਦੀ ਅਗਵਾਈ ਵਿੱਚ ਬੱਸਾ ਦਾ ਕਾਫਲਾ ਭੇਜਿਆ ਜਾਏਗਾ। ਇਸ ਤੋਂ ਪਹਿਲਾਂ ਸਵੇਰੇ ਦਾ ਲੰਗਰ (ਨਾਸ਼ਤਾ) ਸ਼੍ਰੀ ਨਰਿੰਦਰ ਕੁਮਾਰ ਨੰਦਾ ਤੇ ਉਨਾਂ ਦੇ ਪਰਿਵਾਰ ਵੱਲੋਂ ਕੀਤਾ ਜਾਏਗਾ । ਇਸ ਵਾਰ ਬੱਸਾਂ ਦਾ ਰੂਟ ਤਲਵਾੜੇ ਤੋਂ ਹੁੰਦਿਆਂ ਹੋਇਆ ਚਿੰਤਪੁੰਰਨੀ ਪਹੁੰਚੇਗਾ ਤੇ ਤਲਵਾੜੇ ਦੇ ਰਸਤੇ ਵਿੱਚ ਸ਼੍ਰੀ ਮਹਾਂਕਾਲੀ ਜੀ ਦਾ ਮੰਦਿਰ ਸੜਕ ਤੇ ਹੀ ਆਂਦਾ ਹੈ ਉਸ ਮੰਦਰ ਵਿੱਚ ਗਗਨਦੀਪ ਗੋਰੀ ਪਟਾਕਿਆਂ ਵਾਲੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਵਿਸ਼ੇਸ਼ ਲੰਗਰ ਦਾ ਇੰਤਜ਼ਾਮ ਕੀਤਾ ਜਾਏਗਾ ਤਾਂ ਕਿ ਦੁਪਹਿਰ ਦਾ ਲੰਗਰ ਉੱਥੇ ਛਕਿਆ ਜਾਵੇ । ਉਸ ਤੋਂ ਬਾਅਦ ਇਹ ਕਾਫਲਾ ਪਹਾੜਾ ਦੇ ਵਿੱਚੋਂ ਵਿੱਚ ਹੁੰਦਾ ਹੋਇਆ ਮਾਤਾ ਚਿੰਤਪੁਨੀ ਜੀ ਦੇ ਦਰਬਾਰ ਵਿਖੇ ਪਹੁੰਚੇਗਾ ਉੱਥੇ ਪਹੁੰਚ ਕੇ ਸੰਗਤ ਪਹਿਲਾਂ ਮਾਤਾ ਰਾਣੀ ਦੇ ਦਰਸ਼ਨ ਕਰਨਗੇ। ਉਸ ਤੋਂ ਉਪਰੰਤ 6 ਵਜੇ ਪੰਡਾਲ ਵਿੱਚ ਮਾਤਾ ਰਾਣੀ ਜੀ ਦੀ ਪੂਜਾ ਆਰੰਭ ਹੋਏਗੀ ਜੋ 7 ਵਜੇ ਤੱਕ ਚੱਲੇਗੀ ਜਿਸ ਦਾ ਸਾਰਾ (LIVE) ਟੈਲੀਕਾਸਟ ਵੈਲਕਮ ਪੰਜਾਬ ਨਿਊਜ ਚੈਨਲ ਤੇ ਦਿਖਾਇਆ ਜਾਏਗਾ।

7 ਵਜੇ ਤੋਂ ਬਾਅਦ ਜਾਗਰਨ ਦੀ ਸ਼ੁਰੂਆਤ ਹੋਏਗੀ

7 ਵਜੇ ਤੋਂ ਬਾਅਦ ਜਾਗਰਨ ਦੀ ਸ਼ੁਰੂਆਤ ਹੋਏਗੀ ਜਿਸ ਵਿੱਚ ਮਸ਼ਹੂਰ ਪਾਰਟੀਆਂ ਮਹੰਤ ਅਜੈ ਰਾਜਨ ਐਂਡ ਪਾਰਟੀ (ਜਲੰਧਰ ਵਾਲੇ ), ਕਮਲ ਦੁਆ ਐਂਡ ਪਾਰਟੀ (ਜਲੰਧਰ ਵਾਲੇ), ਲਵਿਸ਼ ਲਵ ਐਂਡ ਪਾਰਟੀ (ਅੰਮ੍ਰਿਤਸਰ ਵਾਲੇ) ਸਾਰੀ ਰਾਤ ਮਾਤਾ ਰਾਣੀ ਦਾ ਗੁਣਗਾਨ ਕਰਨਗੇ ਇਸ ਤੋਂ ਪਹਿਲਾਂ ਲੰਗਰ ਭੰਡਾਰਾ ਵੀ ਕੀਤਾ ਜਾਏਗਾ। ਜਿਸ ਦਾ ਸਾਰਾ ਇੰਤਜ਼ਾਮ ਆਨੰਦ ਕੈਟਰਿੰਗ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਜਾਏਗਾ ਅਤੇ ਵਿਸ਼ੇਸ਼ ਤੌਰ ਤੇ ਦੱਸਿਆ ਜਾਂਦਾ ਹੈ ਕਿ ਕਰੀਮਿਕਾ ਆਈਸਕ੍ਰੀਮ ਦੇ ਮਾਲਕ ਅਸ਼ੋਕ ਭੰਡਾਰੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਆਈਸਕ੍ਰੀਮ ਦਾ ਲੰਗਰ ਲੈ ਕੇ ਪਹੁੰਚਣਗੇ ਜੋ ਕਿ ਸਾਰੀ ਰਾਤ ਚੱਲੇਗਾ ਅਤੇ ਚਾਹ ਪਕੌੜੇ ਦਾ ਲੰਗਰ ਸਾਰੀ ਰਾਤ ਚੱਲੇਗਾ। ਜਿਸ ਦਾ ਇੰਤਜਾਮ ਸ਼੍ਰੀ ਭਗਵਾਨ ਮੰਦਰ ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਮੇਂਬਰ ਵਲੋਂ ਸੁਰਿੰਦਰ ਸ਼ਰਮਾ (ਪੱਪੂ) ਦੀ ਅਗਵਾਈ ਵਿੱਚ ਲੰਗਰ ਲਗਾਇਆ ਜਾਏਗਾ | ਇਸ ਵਿੱਚ ਬੂਟ ਮਾਰਕੀਟ ਦਾ ਵਿਸ਼ੇਸ ਸਹਿਯੋਗ ਹੈ। ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਜੀਵਨ ਜੋਤੀ ਟੰਡਨ, ਵਿੱਕੀ ਸੂਰੀ ਅਤੇ ਰਾਕੇਸ਼ ਕੁਮਾਰ ਦੁਆਰਾ ਕੀਤਾ ਗਿਆ।

ਇਸ ਮੌਕੇ ਤਰਲੋਚਨ ਸਿੰਘ ਛਾਬੜਾ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਗੁਰਮੀਤ ਸਿੰਘ, ਸ. ਅਮਰਪ੍ਰੀਤ ਸਿੰਘ (ਰਿੰਕੂ), ਸਨੀ ਧੰਜਲ, ਸੰਜੂ ਅਬਰੋਲ, ਰਾਹੁਲ ਤਿਵਾੜੀ, ਪਿੰਕੀ ਜੁਲਕਾ, ਦਵਿੰਦਰ ਗੋਲਾ, ਮਨਵਿੰਦਰ ਸਿੰਘ ਨਿਹੰਗ, ਪ੍ਰਿਤਪਾਲ ਸਿੰਘ ਨਿਹੰਗ, ਅਮਨਦੀਪ ਸਿੰਘ ਦੀਪੂ, ਅਸ਼ਵਨੀ ਅਟਵਾਲ, ਲਵਲੀ ਥਾਪਰ, ਦਵਿੰਦਰ ਸਿੰਘ ਬੰਟੀ, ਸੁਭਾਸ਼ ਕਪੂਰ, ਗੁਲਸ਼ਨ ਬਜਾਜ, ਓਂਕਾਰ ਸਿੰਘ, ਪੁਨੀਸ਼ ਅਰੋੜਾ, ਸੋਨੂ ਬਾਬਾ, ਵਿੱਕੀ ਘਈ, ਹੈਪੀ ਸੇਖੜੀ, ਸ਼ਿਵਮ ਟੰਡਨ, ਰਾਜ ਕੁਮਾਰ ਸੂਰੀ, ਸਚਿਨ ਸਰੀਨ, ਪ੍ਰਿੰਸ, ਸਰੋਜ ਪਾਂਡੇ, ਰਿੰਕੂ ਡੀਪੂ, ਨੀਰਜ ਮੱਕੜ, ਡੀਪੂ ਬਾਕਸ, ਦੇਵਾ ਰਣਜੀਤ ਕੌਰ ਆਦਿ ਸ਼ਾਮਿਲ ਹਨ।

By admin

Related Post