ਹੁਸ਼ਿਆਰਪੁਰ 4 ਜੂਨ (ਤਰਸੇਮ ਦੀਵਾਨਾ ) ਫਿਲੌਰ ਦੇ ਨਜਦੀਕ ਪਿੰਡ ਨੰਗਲ ਵਿਖੇ ਸਥਾਪਿਤ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਸਟੈਂਚੂ ਨੂੰ ਦੂਜੀ ਵਾਰ ਨਿਸ਼ਾਨਾ ਬਣਾ ਕੇ ਉਸ ‘ਤੇ ਕਾਲੇ ਰੰਗ ਦੀ ਸਪਰੇਅ ਮਾਰਨ ਦੀ ਘਟਨਾ ਨੇ ਐਸਸੀ ਸਮਾਜ ਨੂੰ ਲਲਕਾਰਿਆ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਭੀਮ ਨਗਰ ਦੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੁਰਹੀਰਾ ਦੇ ਲੰਬੜਦਾਰ ਰਣਜੀਤ ਸਿੰਘ ਰਾਣਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ! ਉਹਨਾਂ ਕਿਹਾ ਕਿ ਇਸ ਘਟਨਾ ਨੇ ਇੱਕ ਵਾਰ ਫਿਰ ਜਿੱਥੇ ਪੁਲਿਸ ਅਤੇ ਸੂਬਾ ਸਰਕਾਰ ਦੇ ਸੁਰੱਖਿਆ ਸਬੰਧੀ ਦਾਅਵਿਆਂ ਦੀ ਪੋਲ ਖੋਲ੍ਹੀ ਹੈ, ਉੱਥੇ ਹੀ ਸਮੁੱਚੇ ਵਿਸ਼ਵ ਭਰ ਦੇ ਅੰਬੇਡਕਰਵਾਦੀ ਭਾਈਚਾਰੇ ਦੀਆ ਭਾਵਨਾਵਾਂ ਨੂੰ ਵੀ ਡੂੰਘੀ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਇਸ ਘਟਨਾ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਐਸਸੀ ਸਮਾਜ ਦੇ ਮਸੀਹਾ ਡਾ. ਅੰਬੇਡਕਰ ਜੀ ਦਾ ਨਿਰਾਦਰ ਹੋਇਆ ਹੈ।
ਪੰਜਾਬ ਅੰਦਰ ਲਾਅ ਐਂਡ ਆਰਡਰ ਦਾ ਮਾੜਾ ਹਾਲ ਅਤੇ ਵਾਰ ਵਾਰ ਬਾਬਾ ਸਾਹਿਬ ਦੇ ਸਟੈਂਚੂਆ ਦਾ ਨਿਰਾਦਰ ਹੋਣਾ ਬਹੁਤ ਹੀ ਨਿੰਦਣਯੋਗ ਹੈ
ਉਹਨਾਂ ਕਿਹਾ ਕਿ ਕੁਝ ਵਿਕਾਉ ਸ਼ਰਾਰਤੀ ਅਨਸਰਾਂ ਵਲੋਂ ਇਸ ਘਟਨਾ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ‘ਤੇ ਪੰਜਾਬ ‘ਚ ਦੰਗੇ ਭੜਕਾਉਣ ਦੀ ਨੀਯਤ ਨਾਲ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਪੰਜਾਬ ਅੰਦਰ ਲਾਅ ਐਂਡ ਆਰਡਰ ਦਾ ਮਾੜਾ ਹਾਲ ਅਤੇ ਵਾਰ ਵਾਰ ਬਾਬਾ ਸਾਹਿਬ ਦੇ ਸਟੈਂਚੂਆ ਦਾ ਨਿਰਾਦਰ ਹੋਣਾ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰਨੀਆਂ ਆਪ ਸਰਕਾਰ ਦੇ ਫੇਲ ਹੋਣ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਸਵਿਧਾਨ ਦੇ ਰਚੇਤਾ ਬਾਬਾ ਸਾਹਿਬ ਜੀ ਦੇ ਸਟੇਚੂ ਸੁਰਿਖਅਤ ਨਹੀਂ ਹਨ ਇਸ ਲਈ ਪੰਜਾਬ ਦੇ ਲੋਕ ਮੁੱਖ ਮੰਤਰੀ ਪੰਜਾਬ ਤੋਂ ਅਸਤੀਫ਼ੇ ਦੀ ਮੰਗ ਕਰਦੇ ਹਨ ।
ਕਿਉਂਕਿ ਉਨ੍ਹਾਂ ਦਾ ਖੁਫ਼ੀਆ ਤੰਤਰ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਫੇਲ੍ਹ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਐਸਸੀ ਸਮਾਜ ਦੀ ਹਾਲਤ ਤਰਸਯੋਗ ਹੈ। ਦੇਸ਼ ਅੰਦਰ ਜਿੱਥੇ ਭਾਰਤ ਦੇ ਸੰਵਿਧਾਨ ਨੂੰ ਖ਼ਤਰਾ ਹੈ, ਉਥੇ ਹੀ ਬਾਬਾ ਸਾਹਿਬ ਅੰਬੇਡਕਰ ਦੇ ਸਟੈਂਚੁਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਣਾ ਵੀ ਖ਼ਤਰੇ ਦੀ ਘੰਟੀ ਹੈ। ਉਨਾਂ ਕਿਹਾ ਕਥਿਤ ਦੋਸ਼ੀ ਗਿਰਫ਼ਤਾਰ ਨਾ ਹੋਏ ਤਾਂ ਐਸਸੀ ਸਮਾਜ ਨੂੰ ਮਜਬੂਰਨ ਸੜਕਾਂ ਤੇ ਉਤਰਨਾਂ ਪਵੇਗਾ।