ਥਾਣਾ ਮੇਹਟੀਆਣਾ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆ ਸਮੇਤ ਕੀਤਾ ਦੋ ਮੁਲਜਮਾਂ ਨੂੰ ਕਾਬੂ

ਥਾਣਾ ਮੇਹਟੀਆਣਾ

ਹੁਸ਼ਿਆਰਪੁਰ 4 ਜੂਨ ( ਤਰਸੇਮ ਦੀਵਾਨਾ ) ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਮੁਕੇਸ਼ ਕੁਮਾਰ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਹੋਈ ਹੈ । ਇਸ ਮੁਹਿੰਮ ਤਹਿਤ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਦੱਸਿਆ ਕਿ ਏ ਐਸ ਆਈ ਸਤਨਾਮ ਸਿੰਘ ਦੱਸਿਆ ਕਿ ਰਵੀ ਕੁਮਾਰ ਪੰਜਾਬ ਹੋਮ ਗਾਰਡ ਤੇ ਮਹੇਸ਼ ਪਾਲ ਪਿੰਡ ਸਾਹਰੀ ਤੋ ਅਜੜਾਮ ਹੁੰਦੇ ਹੋਏ ਅਰਿਹਾਣਾ ਕਲਾ ਤੇ ਮੇਨ ਰੋਡ ਫਗਵਾੜਾ ਹੁਸ਼ਿਆਰਪੁਰ ਇੱਟਾ ਵਾਲੇ ਭੱਠੇ ਵੱਲ ਨੂੰ ਜਾ ਰਹੇ ਸੀ ਤਾਂ ਦੋ ਵਿਅਕਤੀ ਮੇਨ ਸੜਕ ਵੱਲ ਨੂੰ ਪੈਦਲ ਆਉਂਦੇ ਹੋਏ ਦਿਖਾਈ ਦਿੱਤੇ, ਜਿਨ੍ਹਾ ਨੂੰ ਸ਼ੱਕ ਦੇ ਤੌਰ ਤੇ ਰੁਕਣ ਦਾ ਇਸ਼ਾਰਾ ਕੀਤਾ। ਜੋ ਕਿ ਪੁਲਿਸ ਨੂੰ ਦੇਖ ਕੇ ਯਕਦਮ ਘਬਰਾ ਗਏ ਅਤੇ ਪਿੱਛੇ ਨੂੰ ਮੁੜ ਪਏ ਜਿਸਨੂੰ ਏ.ਐਸ.ਆਈ ਸਤਨਾਮ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਉਹਨਾਂ ਨੂੰ ਕਾਬੂ ਕਰ ਲਿਆ ।

ਜਿਸਤੇ ਏ.ਐਸ.ਆਈ ਦਿਲਬਾਗ ਸਿੰਘ ਸਮੇਤ ਏ ਐਸ ਆਈ ਰੇਸ਼ਮ ਲਾਲ ਨੇ ਕਾਬੂ ਕੀਤੇ ਹੋਏ ਨੌਜਵਾਨਾ ਦਾ ਨਾਮ ਪਤਾ ਪੁਛਿਆ, ਤਾਂ ਇੱਕ ਨੌਜਵਾਨ ਨੇ ਆਪਣਾ ਨਾਮ ਰਸ਼ਪਾਲ ਸਿੰਘ ਉਰਫ ਗੋਲਾ ਪੁੱਤਰ ਮੋਹਣ ਸਿੰਘ ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਹੁਸਨ ਲਾਲ ਉਰਫ ਗੋਰਾ ਪੁੱਤਰ ਰਾਮ ਪਾਲ ਦੱਸਿਆ ਤੇ ਉਕਤਾ ਦੀ ਤਲਾਸ਼ੀ ਲੈਣ ਤੇ 220 ਖੁਲੀਆਂ ਨਸ਼ੀਲੀਆਂ ਗੋਲੀਆ ਬ੍ਰਾਮਦ ਹੋਈਆ ਉਹਨਾਂ ਦੱਸਿਆ ਕਿ ਮੁਲਜਮਾਂ ਦੇ ਖਿਲਾਫ ਥਾਣਾ ਮੇਹਟੀਆਣਾ ਵਿਖ਼ੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

By admin

Related Post