ਹੁਸ਼ਿਆਰਪੁਰ 20 ਮਈ (ਤਰਸੇਮ ਦੀਵਾਨਾ) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਅਤੇ ਅਧਿਆਪਕ ਸਿਖਲਾਈ ਸੰਸਥਾ ਜਹਾਨਖੇਲਾ ਵਿੱਚ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਡਵੋਕੇਟ ਹਰਜੀਤ ਕੌਰ ਨੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਨੀਲਮ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ, ਰਾਮ ਆਸਰਾ, ਨਿਰਵੀਰ ਕੌਰ, ਪ੍ਰੇਮ ਕੁਮਾਰ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਡਿਪਲੋਮਾ ਵਿਦਿਆਰਥੀ, ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਆਦਿ ਵੀ ਮੌਜੂਦ ਸਨ। ਇਸ ਸਮੇਂ, ਸਕੂਲ ਸਟਾਫ਼ ਨੇ ਕਾਨੂੰਨੀ ਮਾਹਿਰਾਂ ਦੀ ਟੀਮ ਦਾ ਸਕੂਲ ਵਿੱਚ ਆਉਣ ਅਤੇ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ।