Breaking
Tue. Jul 15th, 2025

ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇਗਾ : ਜੱਸ ਕਲਿਆਣ ਰਾਵਣ

ਮੀਟਿੰਗਾਂ

ਹੁਸ਼ਿਆਰਪੁਰ /ਭੁਲੱਥ 20 ਮਈ ( ਤਰਸੇਮ ਦੀਵਾਨਾ ) ਵਾਲਮੀਕਨ ਟਾਈਗਰ ਫੋਰਸ ਦੀ ਵੱਲੋਂ ਭੁਲੱਥ ਵਿਖੇ ਜ਼ਿਲ੍ਹਾ ਪ੍ਰਧਾਨ ਜੱਸ ਕਲਿਆਣ ਰਾਵਣ, ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਸ਼ਹਿਰ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਕੌਂਸਲਰ ਭੁੱਲਥ, ਲੰਬੜਦਾਰ ਪਰਮਜੀਤ ਸਿੰਘ ਨਡਾਲਾ, ਸਤਨਾਮ ਸਿੰਘ, ਸੁਖਦੇਵ ਸਿੰਘ ਭੰਗੂ ਜ਼ਿਲ੍ਹਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਸੱਗਰਾਂਵਾਲੀ ਕਿਸਾਨ ਨੇਤਾ, ਬਿਸ਼ਨ ਬਹਿਰਾਮ ਪ੍ਰਧਾਨ ਸਾਂਝਾ ਮੋਰਚਾ ਪੰਜਾਬ, ਕੁਲਵਿੰਦਰਜੀਤ ਸਿੰਘ ਪ੍ਰਧਾਨ ਐਸਸੀ ਮੋਰਚਾ ਜਿਲਾ ਜਲੰਧਰ, ਅਤੇ ਹੋਰ ਸਾਥੀ ਹਾਜ਼ਰ ਹੋਏ। ਇਸ ਮੌਕੇ ਐਸਸੀ, ਐਸਟੀ ਅਤੇ ਮਾਈਨੋਰਟੀ ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਅਤੇ ਕੇਦਰ ਸਰਕਾਰ ਕੋਲੋਂ ਜਾਤੀ ਜਨ ਗਨਣਾ ਜਲਦ ਕਰਵਾਉਣ ਦੀ ਮੰਗ ਕੀਤੀ ਅਤੇ ਹੋਰ ਸਮਾਜਿਕ ਮੁੱਦਿਆਂ ਤੇ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਸੰਗਠਨ ਨੂੰ ਹੋਰ ਮਜਬੂਤ ਕਰਨ ਦੀ ਰਣਨੀਤੀ ਬਣਾਈ ਗਈ ਜਿਸ ਤਹਿਤ ਹਰ ਇੱਕ ਪਿੰਡ ਦੇ ਵਿੱਚ ਵਾਲਮੀਕਨ ਟਾਈਗਰ ਫੋਰਸ ਵੱਲੋਂ ਨੌਜਵਾਨਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇਗਾ।

By admin

Related Post