ਜਲੰਧਰ 9 ਜੂਨ (ਸੁਨੀਲ ਕੁਮਾਰ)- ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲੋਂ ਮਹੀਨੇ ਦੇ ਦੂਸਰੇ ਐਤਵਾਰ ਜ਼ੂਮ ਰਾਹੀਂ ਰਾਤ 9 ਵਜੇ ਤੋਂ 10 ਵਜੇ ਤੱਕ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਧੂਰੀ ਤੋਂ ਮਿਆਂਕ ਬੰਸਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੱਤਰਕਾਰਾਂ ਨੂੰ ਆਰਟੀਕਲ ਬਣਾਉਣ ਚੈਟ-ਜੀ.ਪੀ.ਟੀ ਬਾਰੇ ਦੱਸਿਆ ਅਤੇ ਕੈਨਵਾ ਸੋਫਟਵੇਅਰ ਦੇ ਟੂਲਸ ਬਾਰੇ ਵੀ ਦੱਸਿਆ ਕਿ ਅਸੀਂ ਕਿਸ ਤਰਾਂ (ਏ ਆਈ) ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਸਹਾਇਤਾ ਨਾਲ ਖਬਰ ਬਣਾ ਸਕਦੇ ਹਾਂ। ਜਿਸ ਵਿੱਚ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਹਿੱਸਾ ਲਿਆ। ਸਾਰੇ ਪੱਤਰਕਾਰ ਸਾਥੀਆਂ ਨੇ ਇਸ ਉਪਰਾਲੇ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਖਾਸ ਤੌਰ ਤੇ ਜਸਵਿੰਦਰ ਸਿੰਘ ਆਜ਼ਾਦ ਜੀ ਦਾ ਧੰਨਵਾਦ ਕੀਤਾ ਜਿਨਾਂ ਦੇ ਸਦਕਾ ਇਹ ਮੀਟਿੰਗ ਦੀ ਸ਼ੁਰੂਆਤ ਹੋਈ ਹੈ। ਪਿਛਲੇ ਮਹੀਨੇ ਦੇ ਦੂਸਰੇ ਐਤਵਾਰ ਵੀ ਇਸ ਮੀਟਿੰਗ ਵਿੱਚ ਜਸਵਿੰਦਰ ਸਿੰਘ ਆਜ਼ਾਦ ਜੀ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀ।
ਇਸ ਮੀਟਿੰਗ ਰਾਹੀਂ ਪੱਤਰਕਾਰੀ ਦੇ ਨਾਲ ਜੁੜੀ ਹੋਈ ਹਰ ਇੱਕ ਗੱਲ ਨੂੰ ਬੜੇ ਹੀ ਧਿਆਨ ਨਾਲ ਅਤੇ ਬਰੀਕੀ ਨਾਲ ਸਮਝਾਇਆ ਜਾਂਦਾ ਹੈ। ਇਹ ਮੀਟਿੰਗ ਲਗਾਤਾਰ ਹਰ ਮਹੀਨੇ ਦੇ ਦੂਸਰੇ ਐਤਵਾਰ ਇਸੇ ਤਰ੍ਹਾਂ ਚਲਦੀ ਰਹੇਗੀ। ਨਾਲ ਹੀ ਇਸ ਮੀਟਿੰਗ ਨੂੰ ਹੋਰ ਵੀ ਵਧੀਆ ਢੰਗ ਨਾਲ ਸਾਰੇ ਪੱਤਰਕਾਰ ਵੀਰਾਂ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਜਸਵਿੰਦਰ ਸਿੰਘ ਆਜ਼ਾਦ, ਮਿਆਂਕ ਬੰਸਲ (ਏ,ਆਈ. ਆਰਟੀਫਿਸ਼ੀਅਲ਼ ਇੰਟੈਲੀਜੈਂਸੀ ਦੇ ਐਕਸਪਰਟ), ਬਲਵੀਰ ਕਰਮ, ਦਲਵੀਰ ਸਿੰਘ ਕਲੋਈਆ, ਅਰੁਣ ਚੋਪੜਾ, ਸੁਨੀਲ ਕੁਮਾਰ, ਸੁਰਿੰਦਰ ਕੁਮਾਰ, ਸੁਰਜੀਤ ਪਾਲ, ਧਰਮਿੰਦਰ ਕੁਮਾਰ, ਦਲਜੀਤ ਸਿੰਘ ਕਲਸੀ, ਗੁਰਲੀਨ ਕੌਰ, ਸੰਦੀਪ ਵਿਰਦੀ, ਅਵਤਾਰ ਸਿੰਘ ਮਾਧੋਪੁਰੀ, ਸ਼ੁਭਮ, ਰਣਜੀਤ ਸਿੰਘ ਬੈਂਸ, ਯੋਗਰਾਜ ਦਿਓਲ, ਚਿਰਾਗ ਕਲੋਈਆ ਅਤੇ ਸਾਥੀ ਮੀਟਿੰਗ ਵਿੱਚ ਸ਼ਾਮਿਲ ਸਨ।