ਹੁਸ਼ਿਆਰਪੁਰ 25 ਮਾਰਚ (ਤਰਸੇਮ ਦੀਵਾਨਾ) ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਸਾਬਕਾ ਪ੍ਰਿੰਸੀਪਲ ਮਲਕੀਤ ਸਿੰਘ ਮਹੇੜੂ ਨੇ ਆਪਣਾ ਜਨਮ ਦਿਨ ਵਿਸ਼ੇਸ਼ ਬੱਚਿਆਂ ਨਾਲ ਮਨਾਇਆ ਅਤੇ ਇਸ ਦੌਰਾਨ ਉਨ੍ਹਾਂ ਸਕੂਲ ਦੇ ਬੱਚਿਆਂ ਅਤੇ ਸਟਾਫ਼ ਲਈ ਲੰਗਰ ਦੀ ਸੇਵਾ ਕੀਤੀ ਅਤੇ ਵਿਸ਼ੇਸ਼ ਬੱਚਿਆਂ ਦੀ ਭਲਾਈ ਲਈ 21 ਹਜ਼ਾਰ ਰੁਪਏ ਦਾ ਚੈੱਕ ਸਕੂਲ ਕਮੇਟੀ ਨੂੰ ਸੌਂਪਿਆ। ਬਲਜੀਤ ਸਿੰਘ ਮਹੇੜੂ , ਸ੍ਰੀਮਤੀ ਰਿਪਜੀਤ ਕੌਰ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਅਸ਼ਦੀਪ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਮਲਕੀਤ ਸਿੰਘ ਮਹੇੜੂ ਨੂੰ ਵਧਾਈ ਦਿੱਤੀ।
ਇਸ ਮੌਕੇ ਪਰਮਜੀਤ ਸਿੰਘ ਸਚਦੇਵਾ, ਕਰਨਲ ਗੁਰਮੀਤ ਸਿੰਘ, ਰਾਮ ਆਸਰਾ, ਤਰਨਜੀਤ ਸਿੰਘ ਸੀ.ਏ., ਐਡਵੋਕੇਟ ਹਰੀਸ਼ ਚੰਦਰ ਐਰੀ, ਰਾਮ ਕੁਮਾਰ, ਰਾਜੇਸ਼ ਜੈਨ, ਮਸਤਾਨ ਸਿੰਘ ਗਰੇਵਾਲ, ਰਾਜੇਸ਼ ਕੁਮਰਾ, ਹਰਮੇਸ਼ ਤਲਵਾੜ, ਅਨੀਤਾ ਤਲਵਾੜ, ਐਸ.ਪੀ ਜੋਸ਼ੀ, ਵਿਨੋਦ ਭੂਸ਼ਣ ਅਗਰਵਾਲ, ਡਾ: ਮਹਿਤਾ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।