Breaking
Thu. Jul 9th, 2026

ਟਾਂਡਾ ਪੁਲਿਸ ਦੀ ਵੱਡੀ ਕਾਰਵਾਈ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ 5 ਗ੍ਰਿਫ਼ਤਾਰ

ਟਾਂਡਾ ਪੁਲਿਸ

ਹੁਸ਼ਿਆਰਪੁਰ/ਟਾਂਡਾ (ਤਰਸੇਮ ਦੀਵਾਨਾ ) – ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਟਾਂਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਟੀਮਾਂ ਨੇ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੰਦੀਪ ਕੁਮਾਰ ਮਲਿਕ ਆਈਪੀਐੱਸ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡਾਕਟਰ ਮਨਪ੍ਰੀਤ ਕੌਰ ਸ਼ੀਹਮਾਰ ਐੱਸਪੀ (ਡੀ) ਹੁਸ਼ਿਆਰਪੁਰ ਅਤੇ ਸ੍ਰੀ ਦਵਿੰਦਰ ਸਿੰਘ ਬਾਜਵਾ ਡੀ.ਐੱਸ.ਪੀ. ਸਬ ਡਵੀਜਨ ਟਾਂਡਾ ਦੀ ਅਗਵਾਈ ਵਿੱਚ ਟਾਂਡਾ ਇਲਾਕੇ ਅੰਦਰ ਸਪੈਸ਼ਲ ਮੁਹਿੰਮ ਚਲਾਈ ਗਈ ਸੀ। ਇਸੇ ਤਹਿਤ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਮੁੱਖ ਅਫਸਰ ਥਾਣਾ ਟਾਂਡਾ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਰੇਡ ਕਰਦਿਆਂ 05 ਵੱਖ-ਵੱਖ ਮੁਕੱਦਮਿਆਂ ਦੇ ਲੋੜੀਂਦੇ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।

ਜਿਨ੍ਹਾਂ ਵਿੱਚ ਹਰਦੀਪ ਸਿੰਘ ਪੁੱਤਰ ਜਗਦੀਸ਼ ਵਾਸੀ ਪਿੰਡ ਦਾਤਾ, ਥਾਣਾ ਟਾਂਡਾ) ਸ਼ਾਮਿਲ ਹੈ ਜੋ ਮੁਕੱਦਮਾ ਨੰਬਰ 221, ਅਧੀਨ ਧਾਰਾ 22/29 ਐੱਨਡੀਪੀਐੱਸ ਐਕਟ ਤਹਿਤ ਥਾਣਾ ਟਾਂਡਾ ਵਿੱਚ ਲੋੜੀਂਦਾ ਸੀ | ਇਸ ਤੋਂ ਇਲਾਵਾ ਬੁੱਧ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਕਠਾਣਾ, ਥਾਣਾ ਸ੍ਰੀ ਹਰਗੋਬਿੰਦਪੁਰ, ਬਟਾਲਾ ਜੋ ਮੁਕੱਦਮਾ ਨੰਬਰ 118, ਅਧੀਨ ਧਾਰਾ 61-1-14 ਐਕਸਾਈਜ਼ ਐਕਟ ਤਹਿਤ ਲੋੜੀਂਦਾ ਸੀ। ਤੀਸਰਾ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਚੰਨੀ ਪੁੱਤਰ ਪ੍ਰਗਟ ਸਿੰਘ (ਵਾਸੀ ਪੰਜ ਗਰਾਹੀਆਂ, ਥਾਣਾ ਰੰਗੜ ਨੰਗਲ, ਗੁਰਦਾਸਪੁਰ ਜੋ ਮੁਕੱਦਮਾ ਨੰਬਰ 20, ਅਧੀਨ ਧਾਰਾ 333,103,109,3(5) ਬੀਐੱਨਐੱਸ, 25,27 ਅਸਲਾ ਐਕਟ (ਵਾਧਾ ਜੁਰਮ 61(2) ਬੀਐੱਨਐੱਸ, 452,302,307,34 ਆਈਪੀਐੱਸ ਅਤੇ 120-B IPC) ਤਹਿਤ ਲੋੜੀਂਦਾ ਸੀ।

ਚੌਥਾ ਕਥਿਤ ਦੋਸ਼ੀ ਅਮਨਦੀਪ ਨਾਹਰ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੂਨਕ ਕਲਾਂ, ਥਾਣਾ ਟਾਂਡਾ ਜੋ ਮੁਕੱਦਮਾ ਨੰਬਰ 111, ਅਧੀਨ ਧਾਰਾ 61-1-14 ਐਕਸਾਈਜ਼ ਐਕਟ ਤਹਿਤ ਲੋੜੀਂਦਾ ਸੀ। ਅਭਿਜੀਤ ਹੰਸ ਪੁੱਤਰ ਪੀਰੂ ਰਾਮ ਵਾਸੀ ਪਿੰਡ ਖੋਤੇਵਾਹਾ, ਥਾਣਾ ਟਾਂਡਾ ਜੋ ਮੁਕੱਦਮਾ ਨੰਬਰ 153, ਅਧੀਨ ਧਾਰਾ 27 NDPS ਐਕਟ ਤਹਿਤ ਥਾਣਾ ਟਾਂਡਾ ਵਿਖੇ ਲੋੜੀਂਦਾ ਸੀ। ਦਵਿੰਦਰ ਸਿੰਘ ਬਾਜਵਾ ਡੀਐੱਸਪੀ ਨੇ ਕਿਹਾ ਕਿ ਸਮਾਜ ਵਿਰੋਧੀ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਜਿਹੀਆਂ ਕਾਰਵਾਈਆਂ ਅੱਗੋਂ ਵੀ ਜਾਰੀ ਰਹਿਣਗੀਆਂ।

By admin

Related Post