ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸੈਸ਼ਨ 2024-2025 ਲਈ ਦਾਖਲੇ ਸ਼ੁਰੂ

ਲਾਇਲਪੁਰ ਖ਼ਾਲਸਾ ਕਾਲਜ

+2 ਵਿਚ ਅਤੇ ਯੂਨੀਵਰਸਿਟੀ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਵਿਸ਼ੇਸ਼ ਸਕਾਲਰਸ਼ਿਪ : ਪ੍ਰਿੰਸੀਪਲ ਡਾ. ਜਸਪਾਲ ਸਿੰਘ

ਜਲੰਧਰ 11 ਮਈ (ਜਸਵਿੰਦਰ ਸਿੰਘ ਆਜ਼ਾਦ)- ਉੱਤਰੀ ਭਾਰਤ ਦੀ ਨਾਮਵਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਵਿਦਿਅਕ ਸਾਲ 2024-25 ਲਈ ਅੰਡਰ-ਗ੍ਰੈਜੁਏਟ ਅਤੇ ਪੋਸਟ-ਗ੍ਰੈਜੁਏਸ਼ਨ ਕਲਾਸਾਂ ਲਈ ਦਾਖਲਾ ਸ਼ੁਰੂ ਹੈ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਉਚੇਰੀ ਸਿੱਖਿਆ ਨੂੰ ਸਮੇਂ ਦੀ ਹਾਣੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਸਮੇਂ ਦੀ ਲੋੜਾਂ ਅਨੁਸਾਰ ਸਿੱਖਿਆ ਦੇਣ ਲਈ ਕਾਲਜ ਹਮੇਸ਼ਾਂ ਤਤਪਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿਚ ਟੈਕਨਾਲੋਜੀ ਦੁਆਰਾ ਨਵੀਨ ਅਤੇ ਰਵਾਇਤੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਕਰਕੇ ਹੀ ਕਾਲਜ ਵਿਚ ਰਵਾਇਤੀ ਕੋਰਸ ਦੇ ਨਾਲ-ਨਾਲ ਨਵੇਂ ਵਿਗਿਆਨਕ ਕੋਰਸ ਵੀ ਸ਼ੁਰੂ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਕਾਲਜ ਵਿਖੇ ਅੰਡਰ ਗ੍ਰੈਜੁਏਸ਼ਨ ਕਲਾਸਾਂ ਬੀ.ਏ., ਬੀ.ਏ. ਜਰਨਲਿਜਮ ਐਂਡ ਮਾਸ ਕਮਿਊਨੀਕੇਸ਼ਨ, ਬੀ.ਐਸਸੀ (ਮੈਡੀਕਲ, ਨਾਨ-ਮੈਡਿਕਲ, ਇਕਨਾਮਿਕਸ, ਕੰਪਿਊਟਰ ਸਾਇੰਸ, ਆਈ.ਟੀ., ਬਾਇਓਟੈਕਨੋਲੋਜੀ), ਬੀ.ਕਾਮ, ਬੀ.ਬੀ.ਏ., ਬੀ.ਸੀ.ਏ., ਬੀ.ਵਾਕ (ਸੋਫਟਵੇਅਰ ਡਿਵੈਲਪਮੈਂਟ), ਬੀ.ਡਿਜ਼ਾਇਨ (ਮਲਟੀਮੀਡੀਆ), ਬੀ.ਪੀ.ਟੀ., ਵਿਚ ਦਾਖਲਾ ਚੱਲ ਰਿਹਾ ਹੈ ਜਦ ਕਿ ਪੋਸਟ ਗ੍ਰੈਜੂਏਸ਼ਨ ਕਲਾਸਾਂ ਐਮ.ਏ. (ਪੰਜਾਬੀ, ਇੰਗਲਿਸ਼, ਹਿਸਟਰੀ, ਪੋਲੀਟੀਕਲ ਸਾਇੰਸ, ਇਕਨਾਮਿਕਸ, ਜਿਓਗ੍ਰਾਫੀ, ਮਿਊਜ਼ਕ ਵੋਕਲ), ਐਮ.ਐਸਸੀ. (ਫਿਜਿਕਸ, ਕੈਮਿਸਟਰੀ, ਮੈਥੇਮੈਟਿਕ, ਆਈ.ਟੀ., ਬਾਇਓਟੈਕਨੋਲੋਜੀ), ਮਾਸਟਰ ਇੰਨ ਟੂਰਿਜ਼ਮ ਮੈਨੇਜਮੈਂਟ, ਐਮ.ਵੋਕ (ਵੈਬ ਟੈਕਨੋਲੋਜੀ ਐਂਡ ਮਲਟੀਮੀਡੀਆ) ਵਿਚ ਵੀ ਦਾਖਲਾ ਸ਼ੁਰੂ ਹੋਣ ਜਾ ਰਿਹਾ ਹੈ।

ਕਾਲਜ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਿਕ ਗਤੀਵਿਧੀਆਂ ਵਿਚ ਵੀ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡਿਪਲੋਮਾਂ ਕੋਰਸ ਡੀ.ਸੀ.ਏ., ਡੀ.ਸੀ.ਐਮ., ਡੀ.ਸੀ.ਐਨੀਮੇਸ਼ਨ, ਪੀ.ਜੀ.ਡੀ.ਬੀ.ਐਮ., ਪੀ.ਜੀ.ਡੀ.ਸੀ.ਏ. ਵੀ ਕਾਲਜ ਵਿਖੇ ਚੱਲ ਰਹੇ ਹਨ, ਜਿਨ੍ਹਾਂ ਵਿਚ ਵਿਦਿਆਰਥੀ ਕਾਫੀ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਇਸ ਮੌਕੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਿਕ ਗਤੀਵਿਧੀਆਂ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਹਰੀ ਹਨ। ਉਹਨਾਂ ਦੱਸਿਆ ਕਿ ਸਾਲ 2023-24 ਦੌਰਾਨ ਕਾਲਜ ਦੇ 176 ਵਿਦਿਆਰਥੀਆਂ ਦੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਸ਼ਾਮਲ ਸਨ।

ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਦੀ ਲਾਇਬ੍ਰੇਰੀ ਇਲਾਕੇ ਦੀ ਸਭ ਤੋਂ ਅਮੀਰ ਅਤੇ ਵਿਕਸਿਤ ਲਾਇਬ੍ਰੇਰੀ ਹੈ, ਜਿੱਥੇ ਕਿ ਹਰੇਕ ਵਿਸ਼ੇ ਨਾਲ ਸੰਬੰਧਿਤ ਪੁਸਤਕਾਂ ਅਤੇ ਅਧੁਨਿਕ ਸਹੂਲਤਾਂ ਨਾਲ ਭਰਪੂਰ ਰੀਡਿੰਗ ਹਾਲ ਹਨ। ਉਨ੍ਹਾਂ ਦੱਸਿਆ ਕਿ +2 ਵਿਚ ਅਤੇ ਯੂਨੀਵਰਸਿਟੀ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਵਲੋਂ ਵਿਸ਼ੇਸ਼ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਉਨ੍ਹਾਂ ਮਾਪਿਆਂ ਤੇ ਵਿਦਿਆਰਥੀਆਂ ਨੂੰ ਕਾਲਜ ਵਿਖੇ ਪਧਾਰਨ ਤੇ ਬੱਚਿਆਂ ਦੇ ਦਾਖਲੇ ਲਈ ਅਪੀਲ ਵੀ ਕੀਤੀ।

By admin

Related Post