ਫਤਿਹਗੜ੍ਹ ਸਾਹਿਬ ਜ਼ਿਲ੍ਹੇ ਅਤੇ ਪੰਜਾਬ ਦੇ ਕੁੱਝ ਹੋਰ ਇਲਾਕਿਆਂ ਚ ਇੰਟਰਨੈੱਟ ਸੇਵਾਵਾਂ ਬੰਦ, ਪੰਜਾਬ ਸਰਕਾਰ ਦਾ ਕੋਈ ਹੁਕਮ ਨਹੀਂ
ਜਲੰਧਰ 14 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਕਿਸਾਨਾਂ ਦੇ ਦਿੱਲੀ ਕੂਚ ਦੇ ਕਾਰਨ ਜਿਥੇ ਹਰਿਆਣਾ ਦੇ 7 ਜ਼ਿਲ੍ਹਿਆਂ ਵਿਚ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ, ਉਥੇ ਹੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਅਤੇ ਪੰਜਾਬ ਦੇ ਕੁੱਝ ਹੋਰ ਇਲਾਕਿਆਂ ਚ ਇੰਟਰਨੈੱਟ ਸੇਵਾਵਾਂ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਿਨ੍ਹਾਂ ਹੀ ਮੋਬਾਈਲ ਤੇ ਬਰਾਂਡਬੈਂਡ ਕੰਪਨੀਆਂ ਵਲੋਂ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਮੋਬਾਈਲ ਇੰਟਰਨੈੱਟ ਜਾਂ ਫਿਰ ਬਰਾਂਡਬੈਂਡ ਸੇਵਾਵਾਂ ਕਿਸੇ ਵੀ ਜ਼ਿਲ੍ਹੇ ਦੇ ਅੰਦਰ ਬੰਦ ਕਰਨ ਬਾਰੇ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ। ਦੱਸ ਦਈਏ ਕਿ, ਜੇਕਰ ਸਰਕਾਰ ਦੇ ਹੁਕਮਾਂ ਮੁਤਾਬਿਕ, ਇੰਟਰਨੈੱਟ ਸੇਵਾਵਾਂ ਸਸਪੈਂਡ ਨਹੀਂ ਕੀਤੀਆਂ ਗਈਆਂ ਤਾਂ, ਫਿਰ ਕਿਸ ਦੇ ਹੁਕਮਾਂ ਤੇ ਮੋਬਾਈਲ ਤੇ ਬਰਾਂਡਬੈਂਡ ਕੰਪਨੀਆਂ ਵਲੋਂ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ?