Breaking
Sat. May 16th, 2026

ਜੇ ਸਰਕਾਰੀ ਤੰਤਰ ਏਦਾਂ ਦਾ ਹੋਵੇ ਤਾਂ ਹੋ ਸਕਦੇ ਹਨ ਚਮਤਕਾਰ : ਟੇਰਕਿਆਨਾ

ਸਰਕਾਰੀ ਤੰਤਰ

ਹੁਸ਼ਿਆਰਪੁਰ 16 ਮਈ ( ਤਰਸੇਮ ਦੀਵਾਨਾ ) – ਪ੍ਰਸਿੱਧ ਲੇਖਕ ਰਘਵੀਰ ਸਿੰਘ ਟੇਰਕਿਆਨਾ ਨੇ ਕਿਹਾ ਕਿ ਜੇ ਸਰਕਾਰੀ ਤੰਤਰ ਆਪਣੇ ਬਣਦੇ ਫਰਜ਼ ਤੇ ਜ਼ਿੰਮੇਵਾਰੀ ਨਿਭਾਉਣ ਲਈ ਹਰ ਜਗਾ ਚੌਕਸ ਰਹੇ ਤਾਂ ਚਮਤਕਾਰ ਹੋ ਸਕਦੇ ਹਨ ਜਿਸ ਤਰਾਂ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਚੱਕ ਸਮਾਣਾ ਵਿਚ ਇਕ ਨਿੱਕਾ ਜਿਹਾ ਬੱਚਾ ਬੋਰ ਵਿਚ ਡਿੱਗ ਪਿਆ ਤਾਂ ਡਿਗਣ ਦੀ ਖ਼ਬਰ ਮਿਲਦਿਆਂ ਸ਼੍ਰੀਮਤੀ ਆਸ਼ਕਾਂ ਜੈਨ ਡਿਪਟੀ ਕਮਿਸ਼ਨਰ , ਐੱਸ ਐੱਸ ਪੀ ਸੰਦੀਪ ਮਲਿਕ ਤੇ ਉੱਨਾਂ ਦੇ ਨਾਲ ਹੋਰ ਪੂਰਾ ਅਮਲਾ ਫੈਲਾ ਤੇ ਲਾਮ ਲਸ਼ਕਰ ਮੌਕਾ ਉੱਤੇ ਪਹੁੰਚਿਆ ਤੇ ਬੜੇ ਵਧੀਆ ਢੰਗ ਤਰੀਕੇ ਵਰਤ ਕੇ ਉਸ ਬੱਚੇ ਨੂੰ ਗਹਿਰੇ ਟੋਏ ਵਿਚ ਬਾਹਰ ਕੱਢ ਕੇ ਬੜੀ ਮੁਸ਼ਕਿਲ ਉਸ ਬੱਚੇ ਦੀ ਜਾਨ ਬਚਾਈ ।

ਇਸ ਤਰਾਂ ਦਾ ਕਿਰਦਾਰ ਨਿਭਾਅ ਕੇ ਉਨਾ ਸਾਰਿਆਂ ਨੇ ਇਸ ਇਲਾਕੇ ਵਿੱਚ ਦੇ ਅਚਾਨਕ ਉਦਾਸ ਹੋ ਗਏ ਲੋਕਾਂ ਦੇ ਚਿਹਰਿਆਂ ਉੱਤੇ ਖੁਸ਼ੀ ਲੈ ਆਂਦੀ । ਟੇਰਕਿਆਨਾ ਨੇ ਸਰਕਾਰੀ ਤੰਤਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਾਸ਼ ! ਹਰ ਖੇਤਰ ਵਿੱਚ ਹੀ ਹਰ ਨੇਤਾ ਏਦਾਂ ਕਰੇ ਜਿਵੇਂ ਉਸ ਡੂੰਘੇ ਟੋਏ ਵਿੱਚ ਡਿੱਗੇ ਮਾਸੂਮ ਬੱਚੇ ਨੂੰ ਬਚਾਉਣ ਲਈ ਹਲਕੇ ਦੇ ਵਿਧਾਇਕ ,ਮੌਜੂਦਾ ਜੇਲ ਮੰਤਰੀ ਤੇ ਪੇਸ਼ੇ ਵਜੋਂ ਕਾਬਲ ਡਾਕਟਰ ਰਵਜੋਤ ਜੀ ਏਅਰ ਕੰਡੀਸ਼ਨਰਾਂ ਵਿੱਚ ਬੈਠਣ ਦੀ ਬਜਾਏ ਕੜਾਕੇ ਦੀ ਧੁੱਪ ਵਿੱਚ ਖੜ ਕੇ ਦੇਰ ਤੱਕ ਮੌਕਾ ਉੱਤੇ ਓਨਾ ਚਿਰ ਰਹੇ ਜਿੰਨਾਂ ਚਿਰ ਬੱਚੇ ਨੂੰ ਸਹੀ ਸਲਾਮਤ ਟੋਏ ਵਿੱਚੋਂ ਕੱਢ ਕੇ ਮਾਪਿਆਂ ਦੇ ਹਵਾਲੇ ਨਹੀਂ ਕਰ ਦਿੱਤਾ ।

ਪੂਰਾ ਇਲਾਕਾ ਇਸ ਕੰਮ ਅਤੇ ਅਜਿਹੇ ਪੁਖਤਾ ਪ੍ਰਬੰਧ ਕਰਨ ਵਾਲੇ ਸਰਕਾਰੀ ਤੰਤਰ ਦੀ ਸ਼ਲਾਘਾ ਕਿਉ ਨਹੀਂ ਕਰੇਗਾ ? ਵਰਨਣਯੋਗ ਗੱਲ ਇਹ ਵੀ ਹੈ ਕਿ ਹੁਸ਼ਿਆਰਪੁਰ ਜ਼ਿਲੇ ਤੋ ਮੈਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਵੀ ਵਕਤ ਸਿਰ ਮੌਕਾ ਉੱਤੇ ਪਹੁੰਚ ਗਏ ਤੇ ਇਸ ਕੰਮ ਨੂੰ ਨੇਪਰੇ ਚਾੜਨ ਤੱਕ ਉੱਥੇ ਰਹੇ । ਟੇਰਕਿਆਨਾ ਨੇ ਇੱਛਾ ਪ੍ਰਗਟਾਈ ਕਿ ਪਾਰਟੀ ਭਾਵੇਂ ਕੋਈ ਵੀ ਹੋਵੇ ਪਰ ਕਾਸ਼ ਅਜਿਹਾ ਸਰਕਾਰੀ ਤੰਤਰ ਹਰ ਥਾਂ ਹੀ ਪਹੁੰਚੇ ਤੇ ਲੋਕਾਂ ਦੇ ਚੁਣੇ ਹੋਏ ਨੇਤਾ ਵੀ ਦੁੱਖ ਦਰਦ ਵਿੱਚ ਲੋਕਾਂ ਦੇ ਨਾਲ ਆ ਕੇ ਖੜਨ ।

By admin

Related Post