Breaking
Sat. May 16th, 2026

ਐਚ.ਡੀ.ਸੀ.ਏ. ਖਿਡਾਰੀ ਆਰੀਅਨ ਅਰੋੜਾ ਅਤੇ ਹਰਸ਼ਿਤ ਨੰਦਾ ਦੀ ਅੰਡਰ-19 ਚੋਣ ਨਾਲ ਹੁਸ਼ਿਆਰਪੁਰ ਹੋਇਆ ਮਾਣਮੱਤਾ: ਡਾ. ਘਈ

ਆਰੀਅਨ ਅਰੋੜਾ

– ਆਰੀਅਨ ਅਤੇ ਹਰਸ਼ਿਤ ਨੂੰ ਪੰਜਾਬ ਅੰਡਰ-19 ਨੈਸ਼ਨਲ ਕ੍ਰਿਕਟ ਖੇਡ ਕੇ ਪਰਤਣ ‘ਤੇ ਐਚ.ਡੀ.ਸੀ.ਏ. ਨੇ ਕੀਤਾ ਸਨਮਾਨਿਤ

ਹੁਸ਼ਿਆਰਪੁਰ 16 ਮਈ (ਤਰਸੇਮ ਦੀਵਾਨਾ) – ਐਚ.ਡੀ.ਸੀ.ਏ. ਸੈਂਟਰ ਵਿੱਚ ਸਿਖਲਾਈ ਲੈ ਰਹੇ ਨੌਜਵਾਨ ਕ੍ਰਿਕਟਰ ਆਰੀਅਨ ਅਰੋੜਾ ਅਤੇ ਹਰਸ਼ਿਤ ਨੰਦਾ ਦੇ ਨੈਸ਼ਨਲ ਅੰਡਰ-19 ਸਕੂਲ ਕ੍ਰਿਕਟ ਵਿੱਚ ਪੰਜਾਬ ਵੱਲੋਂ ਖੇਡਣ ਨਾਲ ਪੂਰੇ ਐਚ.ਡੀ.ਸੀ.ਏ. ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਮਹਿਬੂਬ ਨਗਰ, ਤੇਲੰਗਾਨਾ ਵਿੱਚ ਹੋਈ ਰਾਸ਼ਟਰੀ ਸਕੂਲ ਅੰਡਰ-19 ਕ੍ਰਿਕਟ ਪ੍ਰਤੀਯੋਗਤਾ ਵਿੱਚ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਪੰਜਾਬ ਨੂੰ ਨਾਕਆਊਟ ਦੌਰ ਵਿੱਚ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਈ। ਡਾ. ਘਈ ਨੇ ਦੱਸਿਆ ਕਿ ਐਚ.ਡੀ.ਸੀ.ਏ. ਦੇ ਇਹ ਨੌਜਵਾਨ ਖਿਡਾਰੀ ਪਿਛਲੇ ਕਈ ਸਾਲਾਂ ਤੋਂ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਆਰੀਅਨ ਅਰੋੜਾ ਇਸ ਤੋਂ ਪਹਿਲਾਂ ਪੰਜਾਬ ਦੀ ਅੰਡਰ-16 ਟੀਮ ਦਾ ਵੀ ਹਿੱਸਾ ਰਹਿ ਚੁੱਕਾ ਹੈ।

ਆਉਣ ਵਾਲੇ ਸਮੇਂ ਵਿੱਚ ਹੁਸ਼ਿਆਰਪੁਰ ਦੇ ਖਿਡਾਰੀਆਂ ਦਾ ਭਵਿੱਖ ਉੱਜਵਲ ਹੋਵੇਗਾ

ਉਨ੍ਹਾਂ ਨੇ ਦੱਸਿਆ ਕਿ ਜਿਸ ਮਿਹਨਤ ਅਤੇ ਲਗਨ ਨਾਲ ਇਹ ਨੌਜਵਾਨ ਕ੍ਰਿਕਟਰਾਂ ਨਾਲ ਐਚ.ਡੀ.ਸੀ.ਏ. ਸੈਂਟਰ ਵਿੱਚ ਹੋਰ ਕ੍ਰਿਕਟਰ ਬੀ.ਸੀ.ਸੀ.ਆਈ. ਦੇ ਕੁਆਲੀਫਾਈਡ ਕੋਚਾਂ ਦੁਆਰਾ ਕ੍ਰਿਕਟ ਦੀਆਂ ਬਾਰੀਕੀਆਂ ਸਿੱਖ ਰਹੇ ਹਨ, ਉਸ ਨਾਲ ਆਉਣ ਵਾਲੇ ਸਮੇਂ ਵਿੱਚ ਹੁਸ਼ਿਆਰਪੁਰ ਦੇ ਖਿਡਾਰੀਆਂ ਦਾ ਭਵਿੱਖ ਉੱਜਵਲ ਹੋਵੇਗਾ। ਡਾ. ਘਈ ਨੇ ਆਰੀਅਨ ਅਤੇ ਹਰਸ਼ਿਤ ਦੇ ਪੰਜਾਬ ਅੰਡਰ-19 ਨੈਸ਼ਨਲ ਖੇਡ ਕੇ ਵਾਪਸ ਪਰਤਣ ‘ਤੇ ਐਚ.ਡੀ.ਸੀ.ਏ. ਵੱਲੋਂ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਡਾ. ਪੰਕਜ ਸ਼ਿਵ, ਵਿਵੇਕ ਸਾਹਨੀ, ਜੋਗਰਾਜ ਠਾਕੁਰ, ਜਤਿੰਦਰ ਸੂਦ, ਅਮਿਤ ਠਾਕੁਰ, ਸਾਹਿਬ ਦਿਆਲ ਤੋਂ ਇਲਾਵਾ ਸਮੂਹ ਐਸੋਸੀਏਸ਼ਨ ਮੈਂਬਰਾਂ ਨੇ ਆਰੀਅਨ ਅਤੇ ਹਰਸ਼ਿਤ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ। ਆਰੀਅਨ ਅਰੋੜਾ ਅਤੇ ਹਰਸ਼ਿਤ ਨੰਦਾ ਦੇ ਅੰਡਰ-19 ਪੰਜਾਬ ਖੇਡ ਕੇ ਆਉਣ ‘ਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਸਹਾਇਕ ਕੋਚ ਪਰਵੀਨ ਸ਼ਿੰਟੂ, ਪੰਕਜ ਪਿੰਕਾ, ਦਿਨੇਸ਼ ਸ਼ਰਮਾ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ ਤੋਂ ਇਲਾਵਾ ਜ਼ਿਲ੍ਹਾ ਟ੍ਰੇਨਰ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ ਤੋਂ ਇਲਾਵਾ ਸਾਰੇ ਸੀਨੀਅਰ ਖਿਡਾਰੀਆਂ ਨੇ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

By admin

Related Post