Breaking
Sat. May 2nd, 2026

ਹਿਜ਼ ਐਕਸੀਲੈਂਟ ਦੇ ਵਿਦਿਆਰਥੀਆਂ ਦਾ ਯੂਥ ਕਲੱਬ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ

ਹਿਜ਼ ਐਕਸੀਲੈਂਟ

ਹੁਸ਼ਿਆਰਪੁਰ 2 ਮਈ ( ਤਰਸੇਮ ਦੀਵਾਨਾ ) – ਹਿਜ਼ ਐਕਸੀਲੈਂਟ ਦੇ ਵਿਦਿਆਰਥੀਆਂ ਨੇ ਯੂਥ ਕਲੱਬ ਫੁੱਟਬਾਲ ਟੂਰਨਾਮੈਂਟ ਵਿੱਚ ਹਿੱਸਾ ਲਿਆ ਜੋ ਕਿ ਪਿੰਡ ਪੱਟੀ ਵਿਖੇ ਕਰਵਾਇਆ ਗਿਆ ਜਿਸ ਵਿੱਚ 32 ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਹਿਜ਼ ਐਕਸੀਲੈਂਟ ਦੇ ਵਿਦਿਆਰਥੀ ਰਨਰ ਅਪ ਟ੍ਰਾਫੀ ਨਾਲ ਜੇਤੂ ਰਹੇ।ਜਿਸ ਵਿੱਚ ਹਿਜ਼ ਦੇ ਵਿਦਿਆਰਥੀ ਕਰਨ ਸ਼ਰਮਾ, ਤਨਵੀਰ, ਹਰਮਨ, ਤੇਜਵੀਰ, ਜਸਮੀਤ ਸਿੰਘ, ਰਨਬੀਰ ਸਿੰਘ, ਸਮਰਦੀਪ, ਐਮਨ ਜਸਵਾਲ, ਅਗਮਜੋਤ ਸਿੰਘ, ਹਰਮਨਜੋਤ, ਅਦਿਤਿਆ ਕੌਸ਼ਲ, ਇਸ਼ਮਾਨਜੋਤ, ਸ਼ਿਵੇਨ ਸ਼ਰਮਾ, ਨੈਤਿਕ, ਆਰਿਅਨ ਸ਼ਾਲਾ, ਸਚਿਨ, ਹਰਜੋਤ ਸਿੰਘ, ਸਾਹਿਲਪ੍ਰੀਤ ਸਿੰਘ, ਰਾਜਦੀਪ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਵਿੱਚ ਰਨਵੀਰ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ। ਇਹਨਾਂ ਸਾਰੀਆਂ ਉਲੱਬਧੀਆਂ ਨੂੰ ਦੇਖਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਡਾ.ਆਸ਼ੀਸ਼ ਸਰੀਨ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪੇ੍ਰਰਿਤ ਕੀਤਾ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਨੇ ਬੱਚਿਆਂ ਨੇ ਐਮ.ਡੀ. ਸਰ ਦਾ ਵੀ ਧੰਨਵਾਦ ਕੀਤਾ ਜੋ ਕਿ ਉਹਨਾ ਨੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸਾਹਿਤ ਕੀਤਾ ਅਤੇ ਉਹਨਾਂ ਦਾ ਸਮਰੱਥਨ ਕੀਤਾ।

By admin

Related Post