ਜਲੰਧਰ 24 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਰਾਜ ਦੇ ਸਰਕਾਰੀ ਸਹਾਇਤਾ ਪ੍ਰਾਪਤ ਏਡਿਡ ਕਾਲਜਾਂ ਵਿੱਚੋ ਐਚ.ਐਮ.ਵੀ. ਕਾਲਜ ਜਲੰਧਰ ਦੇ ਨਾਨ ਟੀਚਿੰਗ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਸ਼੍ਰੀ ਗੁਰਦੇਵ ਰਾਮ ਵਿਰਦੀ, ਸਕੱਤਰ ਸ਼੍ਰੀ ਮਾਤਾ ਫੇਰ ਕੋਰੀ ਨੇ ਦੱਸਿਆ ਕਿ ਦੋ ਸਾਲ ਪਹਿਲਾ ਸ਼੍ਰੀ ਭਗਵੰਤ ਸਿੰਘ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਸਹਾਇਤਾ ਪ੍ਰਾਪਤ ਪ੍ਰਾਈਵੇਟ ਏਡਿਡ ਕਾਲਜਾਂ ਦੇ ਸੈਂਟਰ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਆਉਣ ਤੇ ਪੰਜਾਬ ਸਰਕਾਰ ਦੀ ਪਹਿਲੀ ਕੈਬੀਨਿਟ ਮੀਟਿੰਗ ਵਿੱਚ ਤੁਹਾਡਾ ਮਸਲਾ ਹਲ ਕੀਤਾ ਜਾਏਗਾ ਪਰ ਅੱਜ ਤੱਕ ਅਣਗਿਣਤ ਕੈਬੀਨਿਟ ਮੀਟਿੰਗਾਂ ਹੋਇਆਂ ਪਰ ਸਰਕਾਰ ਵਲੋਂ ਨਾਨ ਟੀਚਿੰਗ ਸਟਾਫ ਬਾਰੇ ਇਕ ਲਫਜ਼ ਤੱਕ ਨਹੀ ਬੋਲਿਆ ਗਿਆ।
ਉਨਾਂ ਕਿਹਾ ਕਿ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ, ਖਜਾਣਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ, ਸਰਦਾਰ ਹਰਜੋਤ ਸਿੰਘ ਬੈਂਸ, ਉਚੇਰੀ ਸਿੱਖਿਆ ਮੰਤਰੀ, ਸ਼੍ਰੀ ਅਮਨ ਅਰੋੜਾ ਕੈਬੀਨਿਟ ਮੰਤਰੀ ਨੇ ਲਾਰੇ ਹੀ ਲਾਏ ਹਨ। ਪੰਜਾਬ ਸਰਕਾਰ ਨੇ ਇਕੋ ਕਾਲਜ ਵਿੱਚ ਕੰਮ ਕਰਦੇ ਟੀਚਿੰਗ ਸਟਾਫ ਨੂੰ 7ਵਾਂ ਪੇ ਕਮਿਸ਼ਨ ਲਾਭ ਦਾ ਨੋਟੀਫਿਕੇਸ਼ਨ ਕਰ ਦਿੱਤਾਂ ਸੀ ਪਰ ਨਾਨ ਟੀਚਿੰਗ ਸਟਾਫ ਨੂੰ 6ਵਾਂ ਪੇ ਕਮਿਸ਼ਨ ਦੇਣ ਤੋਂ ਵੀ ਅਣਦੇਖਾ ਕੀਤਾ। ਉਨਾਂ ਹੀ ਕਾਲਜਾਂ ਵਿੱਚ ਨਾਨ ਟੀਚਿੰਗ ਸਟਾਫ 6ਵਾਂ ਪੇ ਕਮਿਸ਼ਨ ਨੋਟੀਫਿਕੇਸ਼ਨ ਦੀ ਉਡੀਕ ਕਰ ਰਹੀ ਹੈ।
ਉਨਾਂ ਮੰਗ ਕੀਤੀ ਕਿ ਇਸ ਜਾਇਜ ਮੰਗ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ। ਇਸ ਮੌਕੇ ਤੇ ਸ਼੍ਰੀ ਪੰਕਜ ਜੋਤੀ, ਸ਼੍ਰੀ ਲਖਵਿਂਦਰ ਸਿੰਘ, ਸ਼੍ਰੀ ਰਵੀ ਮੈਨੀ, ਸ਼੍ਰੀ ਮਨੋਹਰ ਲਾਲ, ਸ਼੍ਰੀ ਰਾਜੀਵ ਭਾਟਿਆ, ਸ਼੍ਰੀਮਤੀ ਸੀਮਾ ਜੋਸ਼ੀ, ਸ਼੍ਰੀਮਤੀ ਸੋਨੀਆ ਕੁਮਾਰੀ, ਸ਼੍ਰੀ ਤੇਜ ਕੁਮਾਰ, ਸ਼੍ਰੀ ਸੁਰੇਸ਼ ਕੁਮਾਰ, ਸ਼੍ਰੀ ਰਾਮ ਲੁਭਾਈਆ, ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀਮਤੀ ਇੰਦੂ ਬਾਲਾ ਅਤੇ ਸ਼੍ਰ੍ਰੀ ਰਾਜੇਸ਼ ਕਨੌਜੀਆ ਮੌਜੂਦ ਸਨ।