Breaking
Sat. Jun 6th, 2026

ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਬੇਤਹਾਸ਼ਾ ਗਰਮੀ ਤੋਂ ਵੱਡੀ ਰਾਹਤ : ਲੰਬੜਦਾਰ ਰਣਜੀਤ ਰਾਣਾ

ਬਾਰਿਸ਼

ਹੁਸ਼ਿਆਰਪੁਰ 30 ਮਈ ( ਤਰਸੇਮ ਦੀਵਾਨਾ ) – ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਬੇਤਹਾਸ਼ਾ ਗਰਮੀ ਅਤੇ ਲੂ ਕਾਰਨ ਜਿੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ, ਉੱਥੇ ਹੀ ਅੱਜ ਹੋਈ ਰਹਿਮਤ ਦੀ ਬਾਰਿਸ਼ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਸੁਹਾਵਣੇ ਮੌਸਮ ਅਤੇ ਬਾਰਿਸ਼ ਦਾ ਸੁਆਗਤ ਕਰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵਕ ਲੰਬੜਦਾਰ ਰਣਜੀਤ ਰਾਣਾ ਨੇ ਕੁਦਰਤ ਦਾ ਸ਼ੁਕਰਾਨਾ ਕੀਤਾ ਹੈ। ਉਹਨਾਂ ਆਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਪਾਰਾ ਲਗਾਤਾਰ ਅਸਮਾਨ ਨੂੰ ਛੂਹ ਰਿਹਾ ਸੀ, ਜਿਸ ਕਾਰਨ ਪਸ਼ੂ-ਪੰਛੀ, ਮਨੁੱਖ ਅਤੇ ਕਿਸਾਨ ਸਭ ਬੇਹਾਲ ਸਨ। ਦੁਪਹਿਰ ਵੇਲੇ ਬਾਜ਼ਾਰਾਂ ਵਿੱਚ ਕਰਫਿਊ ਵਰਗਾ ਮਾਹੌਲ ਬਣ ਜਾਂਦਾ ਸੀ।

ਪਰ ਅੱਜ ਹੋਈ ਇਸ ਬਾਰਿਸ਼ ਨੇ ਤੱਪਦੀ ਹੋਈ ਧਰਤੀ ਨੂੰ ਠੰਢਕ ਬਖ਼ਸ਼ੀ ਹੈ ਅਤੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਉਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਉਹਨਾਂ ਦੱਸਿਆ ਕਿ ਇਹ ਮੀਂਹ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਨਿਜਾਤ ਦਿਵਾਉਣ ਵਾਲਾ ਸਾਬਿਤ ਹੋਇਆ ਹੈ, ਉੱਥੇ ਹੀ ਫ਼ਸਲਾਂ ਅਤੇ ਬਨਸਪਤੀ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਨਾਲ ਪਾਣੀ ਦੀ ਕਿੱਲਤ ਅਤੇ ਬਿਜਲੀ ਦੇ ਕੱਟਾਂ ਤੋਂ ਵੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ “ਕੁਦਰਤ ਨੇ ਆਪਣੀ ਮਿਹਰ ਕਰਕੇ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ। ਮੌਸਮ ਖ਼ੁਸ਼ਗਵਾਰ ਹੋਣ ਨਾਲ ਲੋਕਾਂ ਦੇ ਚਿਹਰਿਆਂ ‘ਤੇ ਰੌਣਕ ਪਰਤ ਆਈ ਹੈ।

By admin

Related Post