Breaking
Fri. Jul 24th, 2026

ਗੁਰਵਿੰਦਰ ਸਿੰਘ ਮਿਆਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਟਾਂਡਾ ਦੇ ਪ੍ਰਧਾਨ ਨਿਯੁਕਤ

ਗੁਰਵਿੰਦਰ ਸਿੰਘ ਮਿਆਣੀ

ਹੁਸ਼ਿਆਰਪੁਰ 24 ਜੁਲਾਈ (ਤਰਸੇਮ ਦੀਵਾਨਾ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਲ ਟਾਂਡਾ ਦੀ ਵਿਸ਼ੇਸ਼ ਮੀਟਿੰਗ ਮੈਂਬਰ ਪੀ ਏ ਸੀ ਅਤੇ ਹਲਕਾ ਇੰਚਾਰਜ ਉੜਮੁੜ ਟਾਂਡਾ ਸੰਦੀਪ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੋਆਬਾ ਇੰਚਾਰਜ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਕੁੱਝ ਖਾਸ ਨਿਯੁਕਤੀਆਂ ਕੀਤੀਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਰਕਲ ਟਾਂਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਿਆਣੀ ਨੂੰ ਲਗਾਇਆ ਗਿਆ।

ਇਸਦੇ ਨਾਲ ਹੀ ਸਰਕਲ ਟਾਂਡਾ ਦੇ ਕਾਰਜਕਾਰੀ ਪ੍ਰਧਾਨ ਗੁਰਦੀਪ ਸਿੰਘ ਝੱਜ, ਸੀਨੀਅਰ ਮੀਤ ਪ੍ਰਧਾਨ ਲਖਵੰਤ ਸਿੰਘ ਡੁਮਾਣਾ,ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਜੌਹਲ,ਮੀਡੀਆ ਇੰਚਾਰਜ ਰਣਜੀਤ ਗਣਪਤੀ, ਜਨਰਲ ਸਕੱਤਰ ਮਨਜਿੰਦਰ ਸਿੰਘ ਜੌਹਲ ਅਤੇ ਬਘੇਲ ਸਿੰਘ ਟਾਂਡਾ ਨੂੰ ਮੀਤ ਪ੍ਰਧਾਨ ਥਾਪਿਆ ਗਿਆ। ਇਸ ਦੌਰਾਨ ਡਾ. ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਪਾਰਟੀ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਰ ਮਜ਼ਬੂਤ ਕਰਨ ਲਈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਇਸ ਮੌਕੇ ਹੋਰਨਾਂ ਤੋ ਇਲਾਵਾ ਅਮਰਦੀਪ ਸਿੰਘ ਖੋਖਰ, ਅਵਤਾਰ ਸਿੰਘ ਝਿੰਗੜ, ਗੁਰਨਾਮ ਸਿੰਘ ਫੱਤਣਚੱਕ, ਰਣਧੀਰ ਸਿੰਘ ਜਹੂਰਾ, ਗੁਰਦੇਵ ਸਿੰਘ ਮੁੰਨਣ, ਗੁਰਨਾਮ ਸਿੰਘ ਪੁੱਲ ਪੁਖਤਾ, ਸਵਿੰਦਰ ਸਿੰਘ ਘੋੜੇਵਾਹਾ,ਕੁਲਵਿੰਦਰ ਸਿੰਘ ਕਮਾਲਪੁਰ, ਆਕਾਸ਼ ਮੱਲੀਆਂ,ਜਸਦੀਪ ਸਿੰਘ ਕੁਰੇਸ਼ੀਆਂ, ਕੁਲਵੰਤ ਸਿੰਘ ਜਾਜਾ ਆਦਿ ਹਾਜ਼ਰ ਸਨ।

By admin

Related Post