Breaking
Fri. Jul 24th, 2026

ਸਰਕਾਰੀ ਆਈ.ਟੀ.ਆਈ. ਲਾਜਪਤ ਨਗਰ (ਇ.) ਵਿਖੇ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ

ਸਰਕਾਰੀ

ਜਲੰਧਰ 23 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਸਥਾਨਕ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਇ.) ਲਾਜਪਤ ਨਗਰ ਵਿਖੇ ਸੈਸ਼ਨ 2026-27 ਲਈ ਆਰਜ਼ੀ ਤੌਰ ’ਤੇ ਵੱਖ-ਵੱਖ ਟਰੇਡਾਂ ਲਈ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਮੈਂਬਰ ਸਕੱਤਰ ਆਈ.ਐਮ.ਸੀ.ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਇ.) ਲਾਜਪਤ ਨਗਰ ਪ੍ਰਗਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲੈਕਟ੍ਰੀਸ਼ਨ, ਸੀ.ਐਨ.ਸੀ. ਮਸ਼ੀਨਿੰਗ ਟੈਕਨੀਸ਼ੀਅਨ, ਅਡੀਟਿਵ ਮੈਨੂੰਫੈਕਚਰਿੰਗ ਟੈਕਨੀਸ਼ੀਅਨ ਥ੍ਰੀ ਡੀ ਪ੍ਰਿੰਟਿੰਗ, ਡਿਜੀਟਲ ਫੋਟੋਗ੍ਰਾਫਰ, ਮਲਟੀਮੀਡੀਆ ਐਨੀਮੇਸ਼ਨ ਤੇ ਸਪੈਸ਼ਲ ਇਫੈਕਟਸ, ਸਟੈਨੋਗ੍ਰਾਫਰ ਸੈਕਰੇਟ੍ਰੀਅਲ ਅਸਿਸਟੈਂਟ (ਅੰਗਰੇਜ਼ੀ), ਕੰਪਿਊਟਰ ਆਪ੍ਰੇਟਰ ਤੇ ਪ੍ਰੋਗਰਾਮਿੰਗ ਅਸਿਸਟੈਂਟ-ਵਿਜ਼ੀਊਲੀ ਇੰਪੇਅਰਡ, ਕੋਸਮੋਟੋਲੋਜੀ, ਕੰਪਿਊਟਰ ਏਡਿਡ ਇੰਬਰਾਇਡਰੀ ਤੇ ਡਿਜ਼ਾਈਨਿੰਗ, ਡਰੈੱਸ ਮੇਕਿੰਗ ਅਤੇ ਫੈਸ਼ਨ ਡਿਜ਼ਾਈਨ ਤੇ ਟੈਕਨਾਲੋਜੀ ਟਰੇਡਾਂ ਲਈ ਗੈਸਟ ਫੈਕਲਟੀ ਨਿਯੁਕਤ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਟਰੇਡ ਲਈ ਗੈਸਟ ਫੈਕਲਟੀ ਦੀ ਇਕ-ਇਕ ਅਸਾਮੀ ਲਈ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰ ਨੂੰ ਉੱਕਾ ਪੁੱਕਾ 15000 ਰੁਪਏ ਪ੍ਰਤੀ ਮਹੀਨਾ ਮਾਣ-ਭੇਟਾਂ ਦਿੱਤਾ ਜਾਵੇਗਾ। ਯੋਗਤਾ ਅਤੇ ਤਜ਼ੁਰਬੇ ਸਬੰਧੀ ਜਾਣਕਾਰੀ ਵੈਬ-ਸਾਈਟ https//dgt.gov.in/cts_details ਤੋਂ ਹਾਸਲ ਕੀਤੀ ਜਾ ਸਕਦੀ ਹੈ। ਉਮੀਦਵਾਰਾਂ ਦੀ ਇੰਟਰਵਿਊ 27.07.26 ਨੂੰ ਸਵੇਰੇ 11 ਵਜੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਡੀ.ਸੀ. ਕੰਪਲੈਕਸ, ਜਲੰਧਰ ਵਿਖੇ ਹੋਵੇਗੀ। ਉਮੀਦਵਾਰ ਲਈ ਆਪਣੀ ਵਿੱਦਿਅਕ ਯੋਗਤਾ ਅਤੇ ਤਜ਼ਰਬੇ ਦੇ ਅਸਲ ਸਰਟੀਫਿਕੇਟ ਸਮੇਤ ਤਸਦੀਕਸ਼ੁਦਾ ਕਾਪੀਆਂ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਉਪਰੋਕਤ ਵਿੱਚ ਤਬਦੀਲੀ ਦਾ ਅਧਿਕਾਰ ਕੇਵਲ ਚੇਅਰਮੈਨ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ(ਇ.) ਲਾਜਪਤ ਨਗਰ, ਜਲੰਧਰ ਕੋਲ ਹੋਵੇਗਾ। ਵਧੇਰੇ ਜਾਣਕਾਰੀ ਲਈ 9464385050 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

By admin

Related Post