ਰੈਗੂਲਰ ਕਰਨ ਦੀ ਬਜਾਏ ਹੈਡਮਾਸਟਰਾਂ ਨੂੰ ਬਰਖਾਸਤ ਕਰਨ ਦੀ ਗੌਰਮਿੰਟ ਟੀਚਰ ਯੂਨੀਅਨ ਵੱਲੋਂ ਸਖਤ ਨਿਖੇਧੀ: ਆਗੂ ਪ੍ਰਿੰਸ ਗੜਦੀਵਾਲਾ
ਹੁਸ਼ਿਆਰਪੁਰ 15 ਜੂਨ (ਤਰਸੇਮ ਦੀਵਾਨਾ)- ਗੌਰਮਿੰਟ ਟੀਚਰ ਯੂਨੀਅਨ ਹੁਸ਼ਿਆਰਪੁਰ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ (ਜ਼ਿਲ੍ਹਾ ਵਾਈਸ) ਪ੍ਰਧਾਨ ਪ੍ਰਿੰਸ ਗੜਦੀਵਾਲਾ ਸੀਨੀਅਰ ਆਗੂ ਜਗਵਿੰਦਰ ਸਿੰਘ, ਗੁਰਮੁੱਖ ਸਿੰਘ ਬਲਾਲਾ ਨੇ ਕਿਹਾ ਕਿ ਸਰਕਾਰ ਬਰਖਾਸਤ ਕੀਤੇ 29 ਹੈਡਮਾਸਟਰਾਂ ਨੂੰ ਤੁਰੰਤ ਬਹਾਲ ਕਰੇ। ਉਹਨਾਂ ਕਿਹਾ ਕਿ ਸਰਕਾਰ ਨੇ ਰੈਗੂਲਰ ਕਰਨ ਦੀ ਬਜਾਏ ਹੈਡਮਾਸਟਰਾਂ ਨੂੰ ਬਰਖਾਸਤ ਕੀਤਾ ਹੈ, ਜਿਸ ਦੀ ਗੌਰਮਿੰਟ ਟੀਚਰ ਯੂਨੀਅਨ ਸਖਤ ਨਿਖੇਧੀ ਕਰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ 29 ਪਰਿਵਾਰਾਂ ਦੇ ਪੇਟ ਤੇ ਲੱਤ ਮਾਰ ਕੇ ਬਹੁਤ ਹੀ ਘਿਨਾਉਣੀ ਹਰਕਤ ਕੀਤੀ ਹੈ, ਜੋ ਕਿ ਬਰਦਾਸ਼ਤ ਤੋਂ ਬਾਹਰ ਹੈ।
ਉਹਨਾ ਸਰਕਾਰ ਤੋਂ ਮੰਗ ਕੀਤੀ ਕਿ ਬਰਖਾਸਤ ਕੀਤੇ ਹੈੱਡਮਾਸਟਰਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਤੇ ਉਹਨਾਂ ਨਾਲ ਮਾਸਟਰ ਸਚਿਨ ਗੜ੍ਹਦੀਵਾਲਾ, ਲਖਵੀਰ ਸਿੰਘ ਗੜ੍ਹਦੀਵਾਲਾ, ਅਨਿਲ ਕੁਮਾਰ, ਜਸਵਿੰਦਰ ਸਿੰਘ, ਦੀਪਕ ਕੌਂਡਲ, ਨਵੀਨ ਕਪਲਾ, ਸੰਜੀਵ ਕੁਮਾਰ ਜੌਹਰ, ਰਮਨਦੀਪ ਸਿੰਘ, ਹਰਮੀਕ ਸਿੰਘ ਮੀਕਾ, ਨਵਤੇਜ ਸਿੰਘ ਅਰਗੋਵਾਲ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਗੁਰਪ੍ਰੀਤ ਸਿੰਘ, ਸਚਿਨ ਕੁਮਾਰ, ਸੰਜੀਵ ਕੁਮਾਰ, ਰਮਨਦੀਪ ਸ਼ਰਮਾ, ਸੰਜੀਵ ਸਿੰਘ,ਆਦਿ ਸਾਥੀ ਹਾਜਰ ਸਨ।