Breaking
Tue. Jul 15th, 2025

ਅਹਿਮਦਾਬਾਦ ਜਹਾਜ ਹਾਦਸਾ ਦੇਸ਼ ਲਈ ਨਾਂ ਭੁਲਾਈ ਜਾਣ ਵਾਲੀ ਬਹੁਤ ਹੀ ਵੱਡੀ ਤ੍ਰਾਸਦੀ ਹੈ : ਮਾਸਟਰ ਕੁਲਵਿੰਦਰ ਸਿੰਘ ਜੰਡਾ

ਅਹਿਮਦਾਬਾਦ ਜਹਾਜ ਹਾਦਸਾ

ਹੁਸ਼ਿਆਰਪੁਰ 15 ਜੂਨ ( ਤਰਸੇਮ ਦੀਵਾਨਾ ) ਅਹਿਮਦਾਬਾਦ ਜਹਾਜ ਹਾਦਸਾ ਦੇਸ਼ ਲਈ ਨਾਂ ਭੁਲਾਈ ਜਾਣ ਵਾਲੀ ਤ੍ਰਾਸਦੀ ਹੋਈ ਹੈ ਜਿਸ ਵਿੱਚ ਜਹਾਜ ਦੇ ਕਰੂ ਮੈਂਬਰਾਂ ਸਮੇਤ ਸਵਾਰ ਤਕਰੀਬਨ 241 ਯਾਤਰੀਆਂ ਦੀ ਜਾਨ ਚਲੀ ਗਈ ਇਸ ਹਾਦਸੇ ਤੇ ਆਪਣਾ ਦੁੱਖ ਪ੍ਰਗਟਾਉਂਦੇ ਹੋਏ “ਸਭਿਆਚਾਰ ਸੰਭਾਲ ਸੁਸਾਇਟੀ” ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਕਿਹਾ ਕਿ ਇਹ ਹਾਦਸਾ ਦੇਸ ਲਈ ਇੱਕ ਬਹੁਤ ਵੱਡੀ ਤ੍ਰਾਸਦੀ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਇਸ ਹਾਦਸੇ ਵਿੱਚ ਪੰਜਾਬ ਦੇ ਲੱਗਭਗ ਤਿਨ ਸੌਂ ਦੇ ਕਰੀਬ ਲੋਕਾਂ ਦਾ ਇਕੋ ਸਮੇ ਚਲੇ ਜਾਣ ਨਾਲ ਮਰਨ ਵਾਲਿਆ ਦੇ ਪਰਿਵਾਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਜਿਹੜੀਆਂ ਰੂਹਾਂ ਚਲੇ ਗਈਆਂ ਉਹ ਹੁਣ ਦੁਬਾਰਾ ਨਹੀਂ ਆਉਣੀਆਂ ਅਤੇ ਨਾਂ ਹੀ ਹੁਣ ਉਨ੍ਹਾਂ ਦੀ ਕੋਈ ਜਗ੍ਹਾ ਲੈ ਸਕਦਾ ਹੈ।

ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਡਾਕਟਰ ਅਤੇ ਸਟਾਫ ਮੈਂਬਰ ਵੀ ਮੌਜੂਦ ਸਨ ਜਿਨ੍ਹਾਂ ਦਾ ਬੇਵਕਤੇ ਟਾਈਮ ਤੇ ਚਲੇ ਜਾਣਾ ਬਹੁਤ ਦੁਖਦਾਈ ਹੈ। ਕਿਉਂਕਿ ਬਹੁਤੇ ਲੋਕ ਤਾਂ ਘਰੋਂ ਖੁਸ਼ੀਆਂ ਖੇੜਿਆਂ ਤੇ ਨਾਲ ਆਏ ਸਨ ਅਤੇ ਉਨ੍ਹਾਂ ਨਾਲ ਉਹਨਾਂ ਦੇ ਛੋਟੇ ਛੋਟੇ ਮਸੂਮ ਬੱਚੇ ਵੀ ਸਨ ਪਰ ਪਤਾ ਨਹੀਂ ਅਣਹੋਣੀ ਨੇ ਕੁੱਝ ਪਲਾਂ ਵਿੱਚ ਹੀ ਐਨੀਆਂ ਜ਼ਿੰਦਗੀਆਂ ਨੂੰ ਘੇਰਾ ਪਾ ਲਿਆ ਤੇ ਉਹ ਇਨਸਾਨੀ ਜ਼ਿੰਦਗੀਆਂ ਜਿਹੜੀਆਂ ਹੱਸ ਖੇਡ ਰਹੀਆਂ ਸਨ ਚੰਦ ਮਿੰਟਾਂ ਵਿੱਚ ਹੀ ਖਾਮੋਸ ਹੋ ਗਈਆਂ ਉਹਨਾਂ ਕਿਹਾ ਕ ਮੈਂ ਇਸ ਦੁੱਖਦਾਈ ਘਟਨਾ ਤੇ ਦੁੱਖ ਪ੍ਰਗਟ ਕਰਦਾ ਹੋਇਆ ਉਸ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣਾ ਅਤੇ ਪਿੱਛੇ ਉਹਨਾਂ ਦੇ ਪਰਿਵਾਰਾਂ ਨੂੰ,ਬੱਲ ਅਤੇ ਦੁੱਖ ਸਹਿਣ ਕਰਨ ਦੀ ਸ਼ਕਤੀ ਬਖਸ਼ਣਾ ।

By admin

Related Post