ਜਲੰਧਰ 2 ਜੂਨ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੋਮਿਓਪੈਥਿਕ ਵਿਭਾਗ ਪੰਜਾਬ ਦੇ ਮੁਖੀ ਡਾ. ਹਰਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰੁਪਿੰਦਰ ਕੌਰ ਦੇ ਨਿਰਦੇਸ਼ਾਂ ’ਤੇ ‘ਵਿਸ਼ਵ ਨੋ ਤੰਬਾਕੂ ਦਿਵਸ’ ਦੇ ਸਬੰਧ ਵਿੱਚ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ 365 ਵਿਅਕਤੀਆਂ ਦੀ ਜਾਂਚ ਕੀਤੀ ਗਈ।
ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਗਗੜ ਪੱਤੀ ਜੰਡਿਆਲਾ ਮੰਝਕੀ ਵਿਖੇ ਲਗਾਏ ਗਏ ਇਸ ਕੈਂਪ ਵਿੱਚ ਐਚ.ਐਮ.ਓ. ਡਾ. ਇੰਦੂ ਮਲਹੋਤਰਾ ਤੇ ਡਾ. ਅਰਵਿੰਦ ਕੁਮਾਰ, ਐਚ.ਡੀ. ਵਿਸ਼ਾਲ ਮਹਿਤਾ ਤੇ ਸੀਮਾ ਅਤੇ ਵਰਿੰਦਰ ਕੁਮਾਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
ਕੈਂਪ ਵਿੱਚ ਸਰਬਜੀਤ ਸਿੰਘ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਮੌਕੇ ਐਚ.ਏ.ਪੀ.ਡੀ.ਸੀ.ਓ. (HAPDCO) ਤੋਂ ਮੈਨੇਜਰ ਪੱਪੂ ਪਾਂਡੇ, ਪਰਵੇਸ਼ ਕੁਮਾਰ ਯਾਦਵ, ਬਹਾਦਰ ਸਿੰਘ ਸਾਦੀਪੁਰ, ਨਰਿੰਦਰ ਕਾਕਾ, ਦੀਪਕ ਬੱਧਣ, ਲਵਪ੍ਰੀਤ ਚੁੰਬਰ, ਵਰਿੰਦਰ ਕੁਮਾਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।