ਅੱਜ ਮੈਂ ਜਿਸ ਟਰੇਨ ਵਿੱਚ ਬੈਠੀ ਸੀ ਉਹਦੇ ਤੋਂ ਅਗਲੀ ਸੀਟ ਤੇ ਦੋ ਸ਼ਾਇਦ ਸਹੇਲੀਆਂ ਬੈਠੀਆਂ ਸਨ ਤੇ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ, ਮੈਨੂੰ ਕੁਝ ਕੁਝ ਤਾਂ ਗੱਲ ਸੁਣਾਈ ਦੇ ਰਹੀ ਸੀ ਪਰ ਮਤਲਬ ਸਾਫ਼ ਸਮਝ ਆ ਰਿਹਾ ਸੀ, ਇੱਕ ਕਹਿ ਰਹੀ ਸੀ ਕਿ ਉਹ ਆਪਣੇ ਸਹੁਰੇ ਪਰਿਵਾਰ ਦੀਆਂ ਗੱਲਾਂ ਕਦੇ ਪੇਕੇ ਘਰ ਨਹੀਂ ਕਰਦੀ ਤੇ ਪੇਕਿਆਂ ਦੀਆਂ ਗੱਲਾਂ ਪੇਕਿਆਂ ਤੱਕ ਹੀ ਰੱਖਦੀ ਹੈ।’ ਮੈਨੂੰ ਗੱਲ ਬਹੁਤ ਚੰਗੀ ਲੱਗੀ ਉਹਦੀ ਸਮਝਦਾਰੀ ਦੀ।
ਦੂਜੀ ਬੋਲੀ ,’ਪਰ ਮੈਂ ਤੇਰੇ ਤੋਂ ਉਲਟੀ ਹਾਂ ‘ਮੈਂ ਕੋਈ ਗੱਲ ਲੁਕਾਉਂਦੀ ਹੀ ਨਹੀਂ ਮੇਰੀ ਮੰਮੀ ਵੀ ਖੁਸ਼ ਹੋ ਜਾਂਦੀ ਹੈ, ਤੈਨੂੰ ਸ਼ਾਇਦ ਨਹੀਂ ਪਤਾ, ਮੇਰੇ ਸੋਹਰਾ ਸਾਹਿਬ ਮੇਰੀ ਸੱਸ ਦੀ ਇੰਨੀ ਬੁਰਾਈ ਸਾਡੇ ਅੱਗੇ ਕਰਦੇ ਹਨ ਕਿ ਮੈਨੂੰ ਹਾਸਾ ਆਉਂਦਾ ਹੈ ,ਸੁਣ ਕੇ ਇਹੀ ਜਿਹਾ ਬੰਦਾ ਤਾਂ ਸਭ ਨੂੰ ਮਿਲਣਾ ਚਾਹੀਦਾ ਹੈ, ਬਹੁਤ ਮਜ਼ਾਕ ਬਣਾਉਂਦੇ ਹਨ ਮੇਰੀ ਸੱਸ ਦਾ ਤੇ ਮੇਰੀ ਸੱਸ ਜਗਹਾ ਲੱਭਦੀ ਫਿਰਦੀ ਹੁੰਦੀ ਹੈ ਰੋਣ ਵਾਸਤੇ, ਮੇਰੀ ਮੰਮੀ ਵੀ ਬੜੀ ਖੁਸ਼ ਹੁੰਦੀ ਹੈ, ਹੋਰ ਤਾਂ ਹੋਰ ਮੇਰੀ ਦਰਾਣੀ ਵੀ ਬੜੀ ਖੁਸ਼ ਹੁੰਦੀ ਹੈ ਜਿਸ ਵੇਲੇ ਉਸਨੂੰ ਮੈਂ ਗੱਲ ਦੱਸਦੀ ਹਾਂ, ਜੇ ਅਸੀਂ ਦਰਾਣੀ ਜੇਠਾਣੀ ਇਕੱਠੀਆਂ ਹੋ ਜਾਈਏ ਤਾਂ ਹੋਰ ਵੀ ਮਜ਼ਾ ਆ ਜਾਂਦੈ।’
ਇਹ ਸੁਣ ਕੇ ਮੇਰੇ ਮਨ ਵਿੱਚ ਆਇਆ ਤੇ ਇਹਨਾਂ ਨੂੰ ਮੈਂ ਕੀ ਕਹਿਣਾ ਹੈ, ਸਗੋਂ ਮੈਨੂੰ ਕਹਿਣ ਨੂੰ ਕੁਝ ਆਪ ਸਭ ਨੂੰ ਮੌਕਾ ਮਿਲ ਗਿਆ ਕਿ ਜੇਕਰ ਆਪ ਆਪਣੀ ਪਤਨੀ ਦਾ ਅਪਮਾਨ ਕਰਦੇ ਹੋ ਜਿਹਨੇ ਸਾਰੀ ਉਮਰ ਤੁਹਾਡੀ ਬੱਚਿਆਂ ਦੀ ਪਰਵਰਿਸ਼ ਕੀਤੀ ਹੋਵੇ, ਦੁੱਖ ਸੁੱਖ ਵਿੱਚ ਨਾਲ ਖੜੀ ਹੋਵੇ ਤੇ ਉਸ ਨਾਲ ਇਸ ਤਰਾਂ ਦਾ ਵਿਹਾਰ ਕਰਨਾ ਕਿੱਥੋਂ ਤੱਕ ਉਚਿਤ ਹੈ ,ਰੱਬ ਤੋਂ ਡਰਨਾ ਚਾਹੀਦਾ ਹੈ ,ਕਿਸੇ ਦੇ ਜਜ਼ਬਾਤਾਂ ਨੂੰ ਇਹ ਕਹਿਣਾ ਕਿ ਉਸ ਜਗਹਾ ਲੱਭਦੀ ਹੈ ਕਿੱਥੇ ਰੋਏ, ਕੱਲ ਨੂੰ ਖੁਦਾ ਨਾ ਖਾਸ ਇਹੋ ਜਿਹੀ ਔਰਤ ਦਾ ਪਤੀ ਨੂੰ ਕੁਝ ਹੋ ਜਾਵੇ ਤਾਂ ਆਪੇ ਹੀ ਸੋਚ ਲਓ ਉਸ ਪਤਨੀ ਦਾ ਤੇ ਉਸ ਸੱਸ ਮਾਂ ਦਾ ਕੀ ਹਾਲ ਹੋਵੇਗਾ ਉਹਦਾ ਕੀ ਕਸੂਰ ਹੈ?’
-ਕੰਵਲਜੀਤ ਕੌਰ, ਰੋਹਤਕ