Breaking
Mon. Jan 20th, 2025

ਬਜ਼ੁਰਗ ਔਰਤ ਨੇ ਨੂੰਹ ਖਿਲਾਫ਼ ਪਤੀ ਸਮੇਤ ਕੋਠੀ ‘ਚੋਂ ਬਾਹਰ ਕੱਢਣ ਤੇ ਕਬਜ਼ਾ ਕਰਨ ਦੇ ਲਾਏ ਦੋਸ਼

ਬਜ਼ੁਰਗ ਔਰਤ
module:1facing:0; ?hw-remosaic: 0; ?touch: (-1.0, -1.0); ?modeInfo: ; ?sceneMode: Night; ?cct_value: 0; ?AI_Scene: (200, -1); ?aec_lux: 0.0; ?hist255: 0.0; ?hist252~255: 0.0; ?hist0~15: 0.0; ?module:1facing:0; hw-remosaic: 0; touch: (-1.0, -1.0); modeInfo: ; sceneMode: Night; cct_value: 0; AI_Scene: (200, -1); aec_lux: 0.0; hist255: 0.0; hist252~255: 0.0; hist0~15: 0.0;

• ਥਾਣਾ ਟਾਂਡਾ ਪੁਲਿਸ ਦੀ ਪੱਖਪਾਤੀ ਕਾਰਗੁਜ਼ਾਰੀ ‘ਤੇ ਉਠਾਈ ਉਂਗਲੀ

• ਨੂੰਹ ਮਨਪ੍ਰੀਤ ਕੌਰ ਨੇ ਨਕਾਰੇ ਇਲਜ਼ਾਮ ; ਉਲਟਾ ਸੱਸ ਸਹੁਰੇ ਤੇ ਨਨਾਣ ਖਿਲਾਫ਼ ਤੰਗ ਪ੍ਰੇਸ਼ਾਨ ਕਰਨ ਦੇ ਜੜੇ ਦੋਸ਼

ਹੁਸ਼ਿਆਰਪੁਰ, 8 ਜਨਵਰੀ ( ਤਰਸੇਮ ਦੀਵਾਨਾ )- ਜ਼ਿਲਾ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਅਧੀਨ ਪੈਂਦੇ ਪਿੰਡ ਜਹੂਰਾ ਦੀ ਇੱਕ ਬਜ਼ੁਰਗ ਔਰਤ ਨੇ ਆਪਣੀ ਹੀ ਇਕਲੌਤੀ ਨੂੰਹ ਉੱਪਰ ਉਸ ਨੂੰ ਬਜ਼ੁਰਗ ਪਤੀ ਸਮੇਤ ਕੋਠੀ ਵਿੱਚੋਂ ਬਾਹਰ ਕੱਢਣ, ਪੇਕੇ ਪਰਿਵਾਰ ਦੀ ਮਦਦ ਨਾਲ ਸਥਾਨਕ ਸੱਤਾਧਾਰੀ ਐਮਐਲਏ ਦੀ ਸ਼ਹਿ ਤੇ ਉਨ੍ਹਾਂ ਦੀ ਕੋਠੀ ‘ਤੇ ਕਬਜ਼ਾ ਕਰਨ ਅਤੇ ਦੋਵੇਂ ਬਜ਼ੁਰਗ ਪਤੀ ਪਤਨੀ ਉਪਰ ਝੂਠੇ ਕੇਸ ਦਰਜ ਕਰਨ ਦੇ ਸੰਗੀਨ ਦੋਸ਼ ਲਗਾਏ ਹਨ | ਜਦਕਿ ਉਲਟਾ ਨੂੰਹ ਨੇ ਆਪਣੇ ਸੱਸ ਸਹੁਰੇ ਸਮੇਤ ਨਨਾਣ ਉੱਪਰ ਵੀ ਤੰਗ ਪਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ ਲਾਏ ਹਨ | ਪਿੰਡ ਜ਼ਹੁਰਾ ਵਾਸੀ ਬਜ਼ੁਰਗ ਜੋੜੇ ਜਸਵੀਰ ਕੌਰ ਉਮਰ 62 ਸਾਲ ਅਤੇ ਕਸ਼ਮੀਰਾ ਸਿੰਘ ਦੀ ਉਮਰ 63 ਨੇ ਆਪਣੇ ਖਿਲਾਫ ਹੋਈ ਇਸ ਬੇਇਨਸਾਫੀ ਲਈ ਸਿੱਧੇ ਤੌਰ ਤੇ ਥਾਣਾ ਟਾਂਡਾ ਦੀ ਪੁਲਿਸ ਦੀ ਕਥਿਤ ਮਿਲੀ ਭੁਗਤ ਦੇ ਸ਼ਰੇਆਮ ਦੋਸ਼ ਲਗਾਉਂਦਿਆਂ ਸਥਾਨਕ ਹੋਟਲ ਹੁਸ਼ਿਆਰਪੁਰ ਵਿਖੇ ਕਰਵਾਈ ਪ੍ਰੈਸ ਕਾਨਫਰੰਸ ਵਿੱਚ ਰੋਂਦਿਆਂ ਕੁਰਲਾਉਂਦਿਆਂ ਦੱਸਿਆ ਕਿ ਉਸ ਦੇ ਲੜਕੇ ਦਲਜੀਤ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਵਾਸੀ ਪਿੰਡ ਸਲੇਮਪੁਰ, ਤਹਿ ਦਸੂਹਾ, ਜਿਲ੍ਹਾ ਹੁਸ਼ਿਆਰਪੁਰ ਨਾਲ ਮਿਤੀ 10 ਫਰਵਰੀ 2016 ਨੂੰ ਬਹੁਤ ਹੀ ਸਾਧਾਰਨ ਤਰੀਕੇ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਮੇਰੇ ਲੜਕੇ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ।ਬੇਟਾ ਦਲਜੀਤ ਸਿੰਘ ਜੋ ਕਿ ਵਿਆਹ ਤੋਂ ਪਹਿਲਾਂ ਇਟਲੀ ਰਹਿੰਦਾ ਸੀ ਅਤੇ ਵਿਆਹ ਕਰਾਉਣ ਤੋਂ 45 ਦਿਨ ਬਾਅਦ ਵਾਪਸ ਇਟਲੀ ਚਲਾ ਗਿਆ ਅਤੇ ਹਰ ਸਾਲ ਮਹੀਨੇ ਦੋ ਮਹੀਨੇ ਵਾਸਤੇ ਇੰਡੀਆ ਵਾਪਸ ਆਉਂਦਾ ਸੀ। ਉਸ ਦੀ ਨੂੰਹ ਮਨਪ੍ਰੀਤ ਕੌਰ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਸਾਡੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਕਿਉਕਿ ਪਹਿਲਾਂ ਮੈਂ ਘਰ ‘ਚ ਇੱਕਲੀ ਹੁੰਦੀ ਸੀ ਅਤੇ ਮੇਰਾ ਪਤੀ 15 ਸਾਲ ਅਮਰੀਕਾ ਲਗਾ ਕੇ 20 ਅਕਤੂਬਰ 2023 ਨੂੰ ਭਾਰਤ ਵਾਪਸ ਆਇਆ ਸੀ ਆਪਣੇ ਪੇਕਿਆਂ ਦੀ ਸ਼ਹਿ ‘ਤੇ ਮੇਰੀ ਨੂੰਹ ਮਨਪ੍ਰੀਤ ਕੌਰ ਮੇਰੀ ਕੋਠੀ ਤੇ ਨਜਾਇਜ ਕਬਜ਼ਾ ਕਰਕੇ ਮੈਨੂੰ ਤੇ ਮੇਰੇ ਪਤੀ ਨੂੰ ਮੇਰੀ ਕੋਠੀ ਤੋਂ ਬਾਹਰ ਕੱਢਣਾ ਚਾਹੁੰਦੀ ਸੀ, ਇਸ ਕਰਕੇ ਮੈਂ ਜੂਨ 2024 ਨੂੰ ਆਪਣੀ ਮਰਜੀ ਨਾਲ ਆਪਣੀ ਪਤੀ ਦੀ ਸਹਿਮਤੀ ਨਾਲ ਆਪਣੀ ਕੋਠੀ ਆਪਣੀ ਲੜਕੀ ਹਰਦੀਪ ਕੌਰ ਦੇ ਨਾਮ ਕਰ ਦਿੱਤੀ, ਜਿਸ ਗੱਲ ਦਾ ਮੇਰੀ ਨੂੰਹ ਮਨਪ੍ਰੀਤ ਨੇ ਬਹੁਤ ਗੁੱਸਾ ਮਨਾਇਆ ਮਨਪ੍ਰੀਤ ਕੌਰ ਦੇ ਬੁਰੇ ਵਤੀਰੇ ਤੋਂ ਦੁੱਖੀ ਹੋ ਕੇ ਮੈਂ ਪਹਿਲਾਂ ਵੀ ਕਈ ਦਰਖਾਸਤਾਂ ਥਾਣਾ ਟਾਂਡਾ ਪੁਲਿਸ ਨੂੰ ਦਿੱਤੀਆਂ ਪਰ ਮੇਰੀ ਕਿਸੀ ਵੀ ਦਰਖਾਸਤ ਤੇ ਪੁਲਿਸ ਨੇ ਮਨਪ੍ਰੀਤ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਪੁਲਿਸ ਸਟੇਸ਼ਨ ਟਾਂਡੇ ਦੀ ਪੁਲਿਸ ਨੇ ਮੇਰੇ, ਮੇਰੇ ਲੜਕੇ ਅਤੇ ਮੇਰੀ ਬੇਟੀ ਦੇ ਖਿਲਾਫ ਇੱਕ ਝੂਠਾ ਮੁੱਕਦਮਾ ਨੰ. 334, ਮਿਤੀ 19-10-2023,ਅਧੀਨ ਧਾਰਾ 498-ਏ. ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ ਦਰਜ ਕਰਵਾ ਦਿੱਤਾ, ਜੋ ਕਿ ਸਰਾਸਰ ਬੇਬੁਨਿਆਦ ਹੈ |

ਜਸਵੀਰ ਕੌਰ ਨੇ ਦੱਸਿਆ ਕਿ 2 ਜਨਵਰੀ 2025 ਨੂੰ ਮਨਪ੍ਰੀਤ ਕੌਰ ਤੇ ਉਸਦੇ ਪੇਕੇ ਪਰਿਵਾਰ ਦੇ ਨਾਲ 10-12 ਅਣਪਛਾਤੇ ਵਿਅਕਤੀਆਂ ਨੇ ਕੋਠੀ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਥਾਣਾ ਟਾਂਡਾ ਪੁਲਿਸ ਦੀ ਕਥਿਤ ਹਾਜ਼ਰੀ ਵਿੱਚ ਮਾਰੂ ਹਥਿਆਰਾਂ ਸਮੇਤ ਮੇਰੀ ਕੋਠੀ ਤੇ ਕਬਜਾ ਕਰਨ ਦੀ ਨੀਯਤ ਨਾਲ ਧਾਵਾ ਬੋਲ ਦਿੱਤਾ ਤੇ ਪੱਖਪਾਤ ਕਰਦੀ ਟਾਂਡਾ ਪੁਲਿਸ ਨੇ ਮੁਨਾਸਿਬ ਕਰਵਾਈ ਕਰਨ ਦੀ ਬਜਾਏ ਸਾਨੂੰ ਦੋਵਾਂ ਬਜ਼ੁਰਗ ਪਤੀ ਪਤਨੀ ਨੂੰ ਥਾਣੇ ਲਿਆ ਕੇ ਬਿਠਾ ਦਿੱਤਾ ਸਾਡਾ ਕੋਈ ਡਾਕਟਰੀ ਮੁਲਾਹਜਾ ਵੀ ਨਹੀਂ ਕਰਵਾਇਆ ਗਿਆ ਜੋ ਕਿ ਅਸੀ ਅਗਲੇ ਦਿਨ ਸਿਵਲ ਹਸਪਤਾਲ ਟਾਂਡੇ ਤੋਂ ਆਪਣਾ ਡਾਕਟਰੀ ਮੁਲਾਹਜਾ ਕਰਵਾਇਆ ਜਦਕਿ ਥਾਣਾ ਟਾਂਡਾ ਪੁਲਿਸ ਦੀ ਮਿਲੀਭੁਗਤ ਨਾਲ ਨੂੰਹ ਮਨਪ੍ਰੀਤ ਕੌਰ ਅਤੇ ਉਸਦੇ ਘਰਦਿਆਂ ਨੇ ਸਾਡੀ ਕੋਠੀ ਤੇ ਨਜਾਇਜ ਕਬਜਾ ਕਰ ਲਿਆ। ਥਾਣਾ ਟਾਂਡਾ ਦੀ ਪੁਲਿਸ ਤੇ ਦੋਸ਼ ਲਾਉਂਦਿਆਂ ਜਸਵੀਰ ਕੌਰ ਨੇ ਦੱਸਿਆ ਕਿ ਮੈਨੂੰ ਤੇ ਮੇਰੇ ਪਤੀ ਨੂੰ ਬਿਨਾਂ ਕਿਸੇ ਕਸੂਰ ਤੋਂ ਪੂਰੀ ਰਾਤ ਪੁਲਿਸ ਸਟੇਸ਼ਨ ਟਾਂਡੇ ਰੱਖਿਆ ਗਿਆ ਅਤੇ ਦੂਸਰੇ ਦਿਨ ਬਿਨਾਂ ਕਿਸੇ ਸਾਡੇ ਕਸੂਰ ਤੋਂ ਮੇਰੇ ਅਤੇ ਮੇਰੇ ਪਤੀ ਦੇ ਖਿਲਾਫ ਇੱਕ ਝੂਠੀ ਐਫ.ਆਈ.ਆਰ. ਨੰ. 3 ਮਿਤੀ 04-01-2025 ਧਾਰਾ 115 (2), 126(2), 351(2), 3(5) ਬੀ.ਐਨ.ਐਸ. ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ ਅਤੇ 107, 151 ਸੀ.ਆਰ.ਪੀ. ਸੀ ਦਾ ਕਲੰਦਰਾ ਕੱਟ ਦਿੱਤਾ, ਜੋ ਕਿ ਸਰਾਸਰ ਝੂਠਾ ਅਤੇ ਬੇਬੁਨਿਆਦ ਹੈ।

ਉਨ੍ਹਾਂ ਜ਼ਿਲਾ ਪੁਲਿਸ ਮੁਖੀ ਪਾਸੋਂ ਇਨਸਾਫ਼ ਦੀ ਮੰਗ ਕਰਦਿਆਂ ਮਨਪ੍ਰੀਤ ਕੌਰ ਸਮੇਤ ਪੇਕੇ ਪਰਿਵਾਰ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਉਨ੍ਹਾਂ ਦੀ ਕੋਠੀ ਤੇ ਨਜਾਇਜ ਕਬਜਾ ਕਰਨ, ਗਾਲੀ ਗਲੋਚ ਕਰਨ, ਮਾਰ ਕੁੱਟ ਕਰਨ, ਇੱਕ ਔਰਤ ਨੂੰ ਗਲਤ ਢੰਗ ਨਾਲ ਹੱਥ ਲਾਉਣ, ਕੋਠੀ ਵਿੱਚ ਲੱਗੇ ਕੈਮਰਿਆਂ ਦੀ ਭੰਨ ਤੋੜ ਕਰਨ, ਘਰ ਵਿੱਚ ਪਏ ਸਮਾਨ ਦੀ ਭੰਨ ਤੋੜ ਕਰਨ, ਘਰ ਵਿੱਚ ਪਏ ਪੈਸੇ ਚੋਰੀ ਕਰਨ, ਝੂਠੇ ਕੇਸ ਵਿੱਚ ਫਸਾਉਣ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕੋਠੀ ਵਾਪਸ ਦਿਵਾਉਣ ਦੀ ਅਪੀਲ ਕੀਤੀ ਹੈ |

ਨੂੰਹ ਮਨਪ੍ਰੀਤ ਕੌਰ ਨੇ ਨਕਾਰੇ ਇਲਜ਼ਾਮ ; ਉਲਟਾ ਸੱਸ ਸਹੁਰੇ ਤੇ ਨਨਾਣ ਖਿਲਾਫ਼ ਲਗਾਏ ਦੋਸ਼

ਬਜ਼ੁਰਗ ਜੋੜੇ ਵੱਲੋਂ ਆਪਣੀ ਨੂੰਹ ਮਨਪ੍ਰੀਤ ਕੌਰ ਉੱਪਰ ਲਗਾਏ ਇਲਜ਼ਾਮ ਸਬੰਧੀ ਜਦੋਂ ਪੱਤਰਕਾਰਾਂ ਨੇ ਨੂੰਹ ਮਨਪ੍ਰੀਤ ਕੌਰ ਦਾ ਪੱਖ ਲੈਣ ਲਈ ਫੋਨ ਰਾਹੀਂ ਸੰਪਰਕ ਕੀਤਾ ਤਾਂ ਉਸ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਲੜਾਈ ਝਗੜਾ ਉਲਟਾ ਉਸ ਦੀ ਸੱਸ ਅਤੇ ਨਨਾਨ ਉਸ ਨਾਲ ਵਿਆਹ ਤੋਂ ਬਾਅਦ ਕਰਦੀਆਂ ਰਹੀਆਂ ਹਨ ਉਸ ਨੂੰ ਗੱਲ ਗੱਲ ਤੇ ਬਿਨਾਂ ਕਾਰਨ ਪਰੇਸ਼ਾਨ ਕੀਤਾ ਜਾਂਦਾ ਹੈ ਮਨਪ੍ਰੀਤ ਕੌਰ ਨੇ ਦੱਸਿਆ ਆਪਣੇ ਸਹੁਰੇ ਵੱਲੋਂ ਕੀਤੇ ਜਾਂਦੇ ਗੰਦੇ ਵਿਹਾਰ ਤੋਂ ਦੁੱਖੀ ਹੋ ਕੇ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਵਿਥਿਆ ਸੁਣਾਈ ਤਾਂ ਪੇਕੇ ਪਰਿਵਾਰ ਨੇ ਪੰਚਾਇਤੀ ਤੌਰ ਤੇ ਮਸਲੇ ਨੂੰ ਨਜਿੱਠਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਕੋਈ ਵਾਹ ਪੇਸ਼ ਨਾ ਚਲਦੀ ਵੇਖ ਕੇ ਪੁਲਿਸ ਦੀ ਮਦਦ ਲੈਣੀ ਪਈ | ਉਸ ਨੇ ਪੱਤਰਕਾਰਾਂ ਨੂੰ ਸਹੁਰੇ ਵੱਲੋਂ ਕੀਤੇ ਜਾਂਦੇ ਗੰਦੇ ਵਿਹਾਰ ਸਬੰਧੀ ਵੀਡੀਓ ਵੀ ਭੇਜੀਆਂ ਜਿਸ ਵਿੱਚ ਸਹੁਰਾ ਕਸ਼ਮੀਰਾ ਸਿੰਘ ਗੰਦੀ ਬੋਲੀ ਬੋਲਦਿਆਂ ਸੁਣਿਆ ਤੇ ਦੇਖਿਆ ਜਾ ਸਕਦਾ ਹੈ। ਨੂੰਹ ਮਨਪ੍ਰੀਤ ਕੌਰ ਨੇ ਵੀ ਪੱਤਰਕਾਰਾਂ ਰਾਹੀਂ ਜਿਲਾ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ !

By admin

Related Post