ਅੰਜਲੀ ਅਤੇ ਸੁਰਭੀ ਦਾ ਪੰਜਾਬ ਅੰਡਰ-23 ਮਹਿਲਾ ਕ੍ਰਿਕਟ ਟੀਮ ਵਿੱਚ ਚੋਣ : ਡਾ. ਰਮਨ ਘਈ

ਮਹਿਲਾ ਕ੍ਰਿਕਟ ਟੀਮ

– ਸੁਰਭੀ ਅਤੇ ਅੰਜਲੀ ਨੇ ਕ੍ਰਿਕਟ ਵਿੱਚ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ

ਹੁਸ਼ਿਆਰਪੁਰ 7 ਮਾਰਚ (ਤਰਸੇਮ ਦੀਵਾਨਾ ) – ਐਚ.ਡੀ.ਸੀ.ਏ. ਸੈਂਟਰ ਤੋਂ ਸਿਖਲਾਈ ਲੈ ਰਹੀਆਂ ਹੁਸ਼ਿਆਰਪੁਰ ਦੀਆਂ ਹੋਣਹਾਰ ਮਹਿਲਾ ਕ੍ਰਿਕਟ ਖਿਡਾਰਨਾਂ ਸੁਰਭੀ ਨਰਾਇਣ ਅਤੇ ਅੰਜਲੀ ਸੀਮਰ ਦੇ ਪੰਜਾਬ ਅੰਡਰ-23 ਮਹਿਲਾ ਕ੍ਰਿਕਟ ਟੀਮ ਵਿੱਚ ਚੋਣ ਨਾਲ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ ਵਧਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਵੁੱਡਲੈਂਡ ਸਕੂਲ ਵਿੱਚ ਪੜ੍ਹ ਰਹੀ ਸੁਰਭੀ ਅਤੇ ਸਰਕਾਰੀ ਕਾਲਜ, ਹੁਸ਼ਿਆਰਪੁਰ ਦੀ ਵਿਦਿਆਰਥਣ ਅੰਜਲੀ ਸੀਮਰ ਇਸ ਚੋਣ ਤੋਂ ਪਹਿਲਾਂ ਵੀ ਪੰਜਾਬ ਅੰਡਰ-19 ਮਹਿਲਾ ਟੀਮ ਦੀ ਅਗਵਾਈ ਕਰ ਚੁੱਕੀ ਹੈ। ਡਾ. ਘਈ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਹੋਣਹਾਰ ਖਿਡਾਰਨਾਂ ਦੀ ਚੋਣ ਨਾਲ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਅੰਡਰ-23 ਮਹਿਲਾ ਕ੍ਰਿਕਟ ਟੀਮ ਗੁੜਗਾਓਂ, ਹਰਿਆਣਾ ਵਿੱਚ ਬੀ.ਸੀ.ਸੀ.ਆਈ. ਵੱਲੋਂ ਕਰਵਾਈ ਜਾ ਰਹੀ ਰਾਸ਼ਟਰੀ ਅੰਡਰ-23 ਮਹਿਲਾ ਟੂਰਨਾਮੈਂਟ ਵਿੱਚ ਭਾਗ ਲਵੇਗੀ। ਉਨ੍ਹਾਂ ਦੱਸਿਆ ਕਿ ਜਿਸ ਲਗਨ ਅਤੇ ਮਿਹਨਤ ਨਾਲ ਸੁਰਭੀ ਅਤੇ ਅੰਜਲੀ ਤੋਂ ਇਲਾਵਾ ਹੋਰ ਮਹਿਲਾ ਖਿਡਾਰਨਾਂ ਪੂਜਾ, ਸ਼ਿਵਾਨੀ, ਨਿਰੰਕਾ, ਸੁਹਾਨਾ, ਵੰਸ਼ਿਕਾ, ਆਸਥਾ, ਅਨੰਨਿਆ, ਧਰੁਵਿਕਾ, ਪ੍ਰਤਿਕਾ ਆਦਿ ਮਿਹਨਤ ਕਰ ਰਹੀਆਂ ਹਨ, ਇਸ ਨਾਲ ਆਉਣ ਵਾਲੇ ਕੁਝ ਸਾਲਾਂ ਵਿੱਚ ਹੁਸ਼ਿਆਰਪੁਰ ਨੂੰ ਜ਼ਰੂਰ ਕੋਈ ਨਾ ਕੋਈ ਮਹਿਲਾ ਅੰਤਰਰਾਸ਼ਟਰੀ ਖਿਡਾਰਨ ਮਿਲੇਗੀ। ਸੁਰਭੀ ਅਤੇ ਅੰਜਲੀ ਦੀ ਇਸ ਚੋਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ ਨੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਐਚ.ਡੀ.ਸੀ.ਏ. ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ।

ਖਿਡਾਰਨਾਂ ਦੀ ਇਸ ਚੋਣ ‘ਤੇ ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ, ਜੂਨੀਅਰ ਕੋਚ ਨਿਕਿਤਾ ਕੁਮਾਰੀ, ਜ਼ਿਲ੍ਹਾ ਐਚ.ਡੀ.ਸੀ.ਏ. ਕੋਚ ਦਲਜੀਤ ਸਿੰਘ, ਜ਼ਿਲ੍ਹਾ ਟ੍ਰੇਨਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ, ਜੂਨੀਅਰ ਕੋਚ ਪੰਕਜ ਪਿੰਕਾ ਅਤੇ ਦਿਨੇਸ਼ ਸ਼ਰਮਾ ਨੇ ਵੀ ਖਿਡਾਰਨਾਂ ਨੂੰ ਉਨ੍ਹਾਂ ਦੀ ਚੋਣ ‘ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ।

By admin

Related Post