Breaking
Fri. May 15th, 2026

ਪਿੰਡ ਡੱਫਰ ਦੀ 106 ਸਾਲਾ ਮਾਤਾ ਸੱਤਿਆ ਦੇਵੀ ਨੇ ਇਸ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ

ਪਿੰਡ ਡੱਫਰ

ਪਿੰਡ ਡੱਫਰ ਦੇ ਸ਼ਮਸ਼ਾਨ ਘਾਟ ਵਿਖੇ ਇੱਕ ਅਪ੍ਰੈਲ ਦੁਪਹਿਰ 11 ਵਜੇ ਦੇ ਕਰੀਬ ਕੀਤਾ ਜਾਵੇਗਾ ਸੰਸਕਾਰ

ਹੁਸ਼ਿਆਰਪੁਰ / ਗੜਦੀਵਾਲਾ 31 ਮਾਰਚ (ਤਰਸੇਮ ਦੀਵਾਨਾ)- ਪਿੰਡ ਡੱਫਰ ਦੀ ਵਸਨੀਕ ਮਾਤਾ ਸੱਤਿਆ ਦੇਵੀ 106 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏl ਇਸ ਸਬੰਧੀ ਜਾਣਕਾਰੀ ਅਨੁਸਾਰ ਮਿ੍ਤਕ ਮਾਤਾ ਸੱਤਿਆ ਦੇਵੀ ਦੇ ਸਪੁੱਤਰ ਪੁੱਤਰ ਪ੍ਰੇਮ ਪਾਲ ਤੇ ਰਾਧੇ ਸ਼ਾਮ ਨੇ ਦੱਸਿਆ ਮਾਤਾ ਸੱਤਿਆ ਦੇਵੀ ਜਿਨਾਂ ਦੀ ਉਮਰ 106 ਸਾਲ ਦੇ ਕਰੀਬ ਸੀ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਉਮਰ ਦਰਾਜ ਹੋਣ ਕਾਰਨ ਅੱਜ ਸਵੇਰੇ 6 ਵਜੇ ਉਹਨਾਂ ਨੇ ਆਖਰੀ ਸਾਹ ਲਏ l ਮਾਤਾ ਸੱਤਿਆ ਦੇਵੀ ਦਾ ਪਿੰਡ ਡੱਫਰ ਤੇ ਇਲਾਕੇ ਦੇ ਲੋਕਾਂ ਨਾਲ ਮੇਲ ਮਲਾਪ ਹੋਣ ਕਰਕੇ ਸੋਗ ਦੀ ਲਹਿਰ ਦੌੜ ਆਈ।

ਜਿਵੇਂ ਮਾਤਾ ਸੱਤਿਆ ਦੇਵੀ ਦੀ ਮੌਤ ਦਾ ਪਤਾ ਤ ਚੱਲਿਆ ਇਲਾਕੇ ਦੇ ਲੋਕਾਂ ਵਲੋਂ ਉਨ੍ਹਾਂ ਦੇ ਪੁੱਤਰ ਪ੍ਰੇਮ ਪਾਲ ਤੇ ਰਾਧੇ ਸ਼ਾਮ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆl ਇਸ ਮੌਕੇ ਵਿਸ਼ੇਸ਼ ਦੱਸਣਯੋਗ ਇਹ ਹੈ ਕਿ ਮਾਤਾ ਸੱਤਿਆ ਦੇਵੀ ਜੀ ਦੇ ਅੰਤਿਮ ਸੰਸਕਾਰ ਪਿੰਡ ਡੱਫਰ ਦੇ ਸ਼ਮਸ਼ਾਨ ਘਾਟ ਵਿਖੇ ਇੱਕ ਅਪ੍ਰੈਲ ਦੁਪਹਿਰ 11 ਵਜੇ ਦੇ ਕਰੀਬ ਕੀਤੇ ਜਾਣਗੇ !

ਇਸ ਮੌਕੇ ਸਰਪੰਚ ਸਤਨਾਮ ਸਿੰਘ, ਮੈਨੇਜਰ ਫਕੀਰ ਸਿੰਘ ਸਹੋਤਾ,ਸਾਬਕਾ ਸਰਪੰਚ ਹਰਦੀਪ ਸਿੰਘ ਪਿੰਕੀ,ਭਾਈ ਗੁਰਦੀਪ ਸਿੰਘ, ਭਾਈ ਮਨਿੰਦਰ ਸਿੰਘ, ਪੰਚ ਕਮਲਜੀਤ ਸਿੰਘ, ਪੰਚ ਅਮਨਦੀਪ, ਹਰਜੋਤ ਸਿੰਘ ਸਹੋਤਾ (ਪ੍ਰਧਾਨ ਐਸਓਡੀ ਮਨੋਵਿਗਿਆਨੀ), ਸਵਿੰਦਰ ਸਿੰਘ ਲਾਖਾ, ਮਾਸਟਰ ਅਮੀਰ ਸਿੰਘ,ਸੁਰਜੀਤ ਸਿੰਘ, ਕਰਤਾਰ ਸਿੰਘ ਕਾਰੀ,ਡਾਕਟਰ ਮਨਜੀਤ ਸਿੰਘ, ਸਰਬਜੀਤ ਸਿੰਘ ਸਾਬੀ, ਕਸ਼ਮੀਰ ਸਿੰਘ ਅਟਵਾਲ, ਜਰਨੈਲ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

By admin

Related Post