Breaking
Wed. Jun 3rd, 2026

ਤਲਵਾੜ ਪਰਿਵਾਰ ਨੇ ਆਸਾ ਕਿਰਨ ਸਕੂਲ ਨੂੰ 50 ਹਜ਼ਾਰ ਦਾ ਚੈੱਕ ਦਿੱਤਾ

ਆਸਾ ਕਿਰਨ

ਹੁਸ਼ਿਆਰਪੁਰ 7 ਮਾਰਚ (ਤਰਸੇਮ ਦੀਵਾਨਾ) – ਜੇ.ਐਸ.ਐਸ. ਆਸਾ ਕਿਰਨ ਸਪੈਸ਼ਲ ਸਕੂਲ ਜਹਾਂਖੇਲਾ ਵਿਖੇ ਬਿਰਕਮ ਤਲਵਾੜ , ਸ਼੍ਰੀਮਤੀ ਰੇਜੀਨਾ ਤਲਵਾੜ ਅਤੇ ਸ਼੍ਰੀਮਤੀ ਸੁਧਾ ਤਲਵਾੜ ਵੱਲੋਂ ਦੌਰਾ ਕੀਤਾ ਗਿਆ, ਇਸ ਸਮੇਂ ਉਨ੍ਹਾਂ ਦੇ ਨਾਲ ਮੁਕੇਸ਼ ਗੋਇਲ ਐਮ.ਡੀ. ਸਾਵਿਤਰੀ ਪਲਾਈਵੁੱਡ, ਸ਼੍ਰੀਮਤੀ ਅਲਕਾ ਗੋਇਲ, ਸ਼੍ਰੀਮਤੀ ਕੈਲਾਸ਼ ਦੇਵੀ ਗੋਇਲ, ਸ਼੍ਰੀਮਤੀ ਹਰਵਿੰਦਰ ਕੌਰ ਚੋਪੜਾ, ਸ਼੍ਰੀਮਤੀ ਰਾਜਿੰਦਰ ਕੌਰ ਚੋਪੜਾ ਵੀ ਮੌਜੂਦ ਸਨ। ਸਕੂਲ ਪਹੁੰਚੇ ਇਨ੍ਹਾਂ ਮਹਿਮਾਨਾਂ ਦਾ ਸਵਾਗਤ ਆਸਾਦੀਪ ਵੈਲਫੇਅਰ ਸੁਸਾਇਟੀ ਦੇ ਸਕੱਤਰ ਕਰਨਲ ਗੁਰਮੀਤ ਸਿੰਘ, ਪੈਟਰਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਕੀਤਾ ਗਿਆ ਅਤੇ ਇਸ ਦੌਰਾਨ ਮਹਿਮਾਨਾਂ ਨੂੰ ਸਕੂਲ ਬਾਰੇ ਜਾਣਕਾਰੀ ਦਿੱਤੀ ਗਈ।

ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਸਕੂਲ ਵਿੱਚ 110 ਮਾਨਸਿਕ ਤੌਰ ‘ਤੇ ਅਪਾਹਜ ਵਿਦਿਆਰਥੀ ਹਨ, 25 ਸਪੈਸ਼ਲ ਵਿਦਿਆਰਥੀ ਸਕੂਲ ਦੇ ਹੋਸਟਲ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਸਪੈਸ਼ਲ ਵਿਦਿਆਰਥੀਆਂ ਨੂੰ ਸਪੈਸ਼ਲ ਸਿੱਖਿਆ, ਸਪੈਸ਼ਲ ਥੈਰੇਪੀ, ਰਿਸੋਰਸ ਰੂਮ ਐਕਟੀਵਿਟੀ, ਪੁਨਰਵਾਸ ਦਾ ਕੰਮ ਸਕੂਲ ਵਿੱਚ ਕੀਤਾ ਜਾਂਦਾ ਹੈ। ਇਸ ਮੌਕੇ ਬਿਰਕਮ ਤਲਵਾਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਕੂਲ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ। ਇਸ ਸਮੇਂ ਮੁਕੇਸ਼ ਗੋਇਲ ਵੱਲੋਂ ਸਪੈਸ਼ਲ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਰਾਮ ਆਸਰਾ, ਪ੍ਰਿੰਸੀਪਲ ਸ਼ੈਲੀ ਸ਼ਰਮਾ ਆਦਿ ਵੀ ਮੌਜੂਦ ਸਨ।

By admin

Related Post