ਰਾਏਪੁਰ ਰਸੂਲਪੁਰ, 17 ਮਈ (ਤਰਸੇਮ ਦੀਵਾਨਾ)- ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ 36 ਵੀਂ ਬਰਸੀ ਸ਼ਰਧਾ ਪੂਰਵਕ ਪਿੰਡ ਰਾਏਪੁਰ ਰਸੂਲਪੁਰ ਵਿਖੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਜੀ ਦੇ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੀ ਸਰਪ੍ਰਸਤੀ ਹੇਠ ਮਨਾਈ ਗਈ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸੰਤ ਬਾਬਾ ਨਿਰਮਲ ਦਾਸ ਜੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ ।
ਜਿਸ ਵਿਚ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ ਆਏ ਸੰਤ ਮਹਾਪੁਰਸ਼ਾਂ ਅਤੇ ਰਾਜਨੀਤਕ, ਸਮਾਜਿਕ ਆਗੂਆਂ ਅਤੇ ਬੁੱਧੀਜੀਵੀਆਂ ਨੇ ਵੱਡੇ ਪੱਧਰ ਤੇ ਹਾਜ਼ਰੀ ਭਰ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕੀਰਤਨੀ ਜਥਾ ਭਾਈ ਚੰਨਣ ਸਿੰਘ ਮਜਬੂਰ, ਬੇਗਮਪੁਰਾ ਭਜਨ ਮੰਡਲੀ ਆਦਿ ਤੋਂ ਇਲਾਵਾ ਵੱਖ ਵੱਖ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਜੀਵਨੀ ਬਾਰੇ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਕੀਰਤਨ ਰਾਹੀਂ ਆਈਆਂ ਹੋਈਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸੰਤ ਨਿਰਮਲ ਦਾਸ ਜੀ ਨੇ ਨਿਹਾਲ ਕੀਤਾ ।
ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਬਹੁਤ ਸਾਰੇ ਰਾਜਨੀਤਕ ਲੋਕ ਵੀ ਪਹੁੰਚੇ
ਬਰਸੀ ਸਮਾਗਮ ਮੌਕੇ ਸੰਤ ਸਰਵਣ ਦਾਸ ਜੀ ਬੋਹਣ ਪੱਟੀ ਹੁਸ਼ਿਆਰਪੁਰ , ਸੰਤ ਰਮੇਸ਼ ਦਾਸ ਜੀ ਸ਼ੇਰਪੁਰ ਢੱਕੋ, ਸੰਤ ਜਗੀਰ ਸਿੰਘ ਜੀ ਸਰਬੱਤ ਭਲਾ ਆਸ਼ਰਮ, ਸੰਤ ਸਰਵਣ ਦਾਸ ਸਲੇਮ ਟਾਬਰੀ,ਵਿਨੈ ਮੁਨੀ ਜੰਮੂ, ਸੰਤ ਬਲਵੰਤ ਸਿੰਘ ਡਿੰਗਰੀਆ, ਸੰਤ ਬਾਬਾ ਧਰਮਪਾਲ ਹੁਸ਼ਿਆਰਪੁਰ,ਸੰਤ ਸਤਨਾਮ ਸਿੰਘ ਬਬੇਲੀ, ਸੰਤ ਬਾਬਾ ਹਰਦੇਵ ਸਿੰਘ ਹਰੀਆਂ ਵੇਲਾਂ, ਸੰਤ ਪ੍ਰਗਣ ਨਾਥ ਜੀ, ਸੰਤ ਬਾਬਾ ਗੁਰਮੀਤ ਸਿੰਘ, ਸੰਤ ਬਲਕਾਰ ਸਿੰਘ ਤੱਗੜ ਬਡਾਲਾ, ਸੰਤ ਬੀਬੀ ਕੁਲਦੀਪ ਕੌਰ ਮੈਹਨਾ, ਸੰਤ ਬੀਬੀ ਕਮਲੇਸ਼ ਕੌਰ ਨਾਹਲਾ, ਸਾਈਂ ਗੀਤਾ ਸ਼ਾਹ ਕਾਦਰੀ ਸੰਤ ਬਾਬਾ ਜਸਵੀਰ ਸਿੰਘ ਚਮਕੌਰ ਸਾਹਿਬ, ਸਾਈਂ ਮਧੂ ਸ਼ਾਹ ਜੀ ਜਲੰਧਰ ਵਾਲੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ, ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਅਮਰਜੀਤ ਕੰਗ, ਰਾਣਾ ਰੰਧਾਵਾ ਅਤੇ ਹੋਰ ਸਿਆਸੀ ਆਗੂ ਹਾਜ਼ਰ ਹੋਏ।
ਇਸ ਮੌਕੇ ਆਏ ਹੋਏ ਸੰਤ ਮਹਾਂਪੁਰਸ਼ਾਂ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੂੰ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਭੈਣ ਸੰਤੋਸ਼ ਕੁਮਾਰੀ ਪ੍ਰਧਾਨ “ਨਾਰੀ ਸ਼ਕਤੀ ਫਾਊਡੇਸ਼ਨ ਭਾਰਤ” ਵੱਲੋਂ ਗੁਰੂ ਦੀ ਬਖ਼ਸ਼ਿਸ਼ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁਫਤ ਮੈਡੀਕਲ ਕੈੰਪ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ ਮਨਜੀਤ ਸਿੰਘ ਅਤੇ ਉਨ੍ਹਾਂ ਦੀ ਪੁਰੀ ਟੀਮ ਨੇ ਸ਼ੰਗਤਾਂ ਦਾ ਚੇੈੱਕਅੱਪ ਕਰ ਮੁਫਤ ਦਵਾਈਆਂ ਵੀ ਦਿੱਤੀਆਂ।