ਹੁਸ਼ਿਆਰਪੁਰ/ ਭਰੋਮਜਾਰਾ 25 ਮਈ, (ਤਰਸੇਮ ਦੀਵਾਨਾ)- ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਮਹਾਰਾਜ ਭਰੋਮਜਾਰਾ ਦੀ ਸਲਾਨਾ ਬਰਸੀ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੀ ਸਰਪ੍ਰਸਤੀ ਵਿੱਚ ਮਨਾਈ ਗਈ ਜਿਸ ਵਿੱਚ ਸ਼੍ਰੀ ਸਹਿਜਪਾਠ ਦੇ ਭੋਗ ਪੈਣ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਡੇਰੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਬਰਸੀ ਸਮਾਗਮ ਵਿੱਚ ਵੱਖ ਵੱਖ ਡੇਰਿਆ ਤੋਂ ਪੁੰਹਚੇ ਸੰਤਾਂ ਨੇ ਸੰਗਤਾਂ ਨੂੰ ਸਾਂਝੇ ਤੌਰ ਤੇ ਉਪਦੇਸ਼ ਦਿੰਦਿਆ ਕਿਹਾ ਕਿ ਸਾਨੂੰ ਸੰਤ ਬਾਬਾ ਖੁਸ਼ੀ ਰਾਮ ਮਹਾਰਾਜ ਦੇ ਦੱਸੇ ਹੋਏ ਮਾਰਗ ਦਰਸ਼ਨ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਉਪਰੰਤ ਉਨ੍ਹਾ ਸਾਰਿਆ ਨੂੰ ਉਪਦੇਸ਼ ਦਿੱਤਾ ਕਿ ਬੱਚਿਆ ਨੂੰ ਵੱਧ ਤੋਂ ਵੱਧ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਮਾਜ ਹੋਰ ਤਰੱਕੀ ਕਰੇ ਸੰਤਾਂ ਵਲੋਂ ਜਿਥੇ ਸਾਰਿਆ ਦਾ ਧੰਨਵਾਦ ਕੀਤਾ ਉਥੇ ਸੰਤ ਮਹਾਪੁਰਸ਼ਾ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਹਾਜਰ ਸਨ
ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ, ਸੰਤ ਮਹਿੰਦਰ ਪਾਲ ਪੰਡਵਾਂ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ, ਸੰਤ ਜਸਵਿੰਦਰ ਸਿੰਘ ਡਾਂਡੀਆ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਬੀਬੀ ਮੀਨਾ ਦੇਵੀ ਡੇਰਾ ਰਤਨਪੁਰੀ ਜੇਜੋ ਦੁਆਬਾ, ਸੰਤ ਤਾਰਾ ਚੰਦ ਸੰਧਵਾਂ, ਸੰਤ ਸੀਤਲ ਦਾਸ ਕਾਲੇਵਾਲ ਭਗਤਾਂ,ਸੰਤ ਬਾਬਾ ਬਲਵੀਰ ਦਾਸ ਡੇਰਾ ਮਹਾਨਪੁਰੀ ਸਾਹਰੀ ਹਸ਼ਿਆਰਪੁਰ, ਸਾਈਂ ਸਾਧੂ ਸ਼ਾਹ ਕਟਾਰੀਆਂ, ਸੰਤ ਸਰਬਜੀਤ ਸਿੰਘ ਲੜੋਆ, ਸੰਤ ਗੁਰਮੁੱਖ ਨਾਥ ਲਧਾਣਾ, ਸੰਤ ਨਿਰਭੈ ਸਿੰਘ,ਸੰਤ ਸਾਈਂ ਮੋਨਿਕਾ ਗੜਸ਼ੰਕਰ, ਸੰਤ ਅਵਤਾਰ ਦਾਸ, ਸੰਤ ਹਾਕਮ ਦਾਸ ਸੰਧਵਾਂ, ਸੰਤ ਬਾਬਾ ਜਿੰਦਰ ਜੀ, ਸੰਤ ਆਤਮਾ ਦਾਸ ਅੱਪਰਾ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਕਪੂਰ ਦਾਸ ਅਬਾਦਪੁਰਾ, ਮਹੰਤ ਮਾਧਵ ਗੋਪਾਲ ਬੰਗਾ, ਸੰਤ ਬੇਲਾ ਦਾਸ ਨਰੂੜ, ਸੰਤ ਸਤਨਾਮ ਸਿੰਘ ਨਰੂੜ, ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਮੰਤਰੀ ਦੇਸ ਰਾਜ ਧੁੱਗਾ, ਜਰਨੈਲ ਨੰਗਲ ਆਪ ਆਗੂ, ਲੈਕ: ਰਾਮ ਲੁਭਾਇਆ ਕਲਸੀ, ਮੈਂਬਰ ਜਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਕਾਂਗਰਸ, ਹਰਭਜਨ ਸਿੰਘ ਸਾਬਕਾ ਸਰਪੰਚ ਭਰੋਲੀ, ਰੋਬਨ ਸੈਂਪਲੇ ਜਲੰਧਰ, ਕੇ ਕੇ ਪਾਲ ਵੜਿੰਗ, ਰਿਟਾ ਮੈਨੇਜਰ ਸੁਰਿੰਦਰ ਪਾਲ, ਰਾਜ ਕੁਮਾਰ ਰਾਜੂ, ਮੰਗਤ ਰਾਮ, ਸੁਖਵਿੰਦਰ ਸਿੰਘ, ਬਲਵੰਤ ਰਾਏ ਵੜਿੰਗ, ਹਰਕੇਸ਼ ਜਲੰਧਰ, ਦੇਸ ਰਾਜ ਚੱਕਗੁਰੂ, ਗਿਆਨੀ ਨਾਜਰ ਸਿੰਘ ਜੱਸੋਮਜਾਰਾ, ਬਿਹਾਰੀ ਲਾਲ ਨੰਗਲ ਭਾਖੜਾ, ਸੋਮ ਨਾਥ ਗੜ੍ਹਸ਼ੰਕਰ, ਰਿਟਾ. ਸ਼ੁਪਰਵਾਇਜਰ ਬੀਬੀ ਅਮਰਜੀਤ ਕੌਰ ਨਵਾਂਸ਼ਹਿਰ, ਹਰਭਜਨ ਸਿੰਘ ਚੱਕਗੁਰੂ, ਮਦਨ ਲਾਲ ਰੰਧਾਵਾ, ਆਦਿ ਹਾਜਰ ਸਨ।