ਹੁਸ਼ਿਆਰਪੁਰ, 19 ਜੂਨ (ਤਰਸੇਮ ਦੀਵਾਨਾ )- ਬੀਐੱਸਐੱਨਐਲ, ਡੀਓਟੀ ਐੱਮਟੀਐੱਨਐਲ ਦੀਆਂ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦੇ ਭਾਰਤੀ ਦੂਰਸੰਚਾਰ ਮੰਚ ਦੇ ਸੱਦੇ ‘ਤੇ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਪੂਰੇ ਪੰਜਾਬ ਦੇ ਨਾਲ-ਨਾਲ ਭਾਰਤ ਦੇ ਬਾਕੀ ਹਿੱਸਿਆਂ ਵਾਂਗ ਹੁਸ਼ਿਆਰਪੁਰ ਦੇ ਰੇਲਵੇ ਮੰਡੀ ਬੀਐੱਸਐੱਨਐਲ ਭਵਨ ਵਿਖ਼ੇ ਧਰਨਾ ਪ੍ਰਦਰਸ਼ਨ ਦਾ ਆਯੋਜਨ ਕੀਤਾ। ਜਿਸ ਵਿੱਚ ਬੀਐੱਸਐੱਨਐਲ ਹੁਸ਼ਿਆਰਪੁਰ ਵਪਾਰ ਖੇਤਰ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸੇਵਾਮੁਕਤ ਵਿਅਕਤੀਆਂ ਨੇ ਧਰਨੇ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਹਿੱਸਾ ਲਿਆ। ਜਿਸ ਵਿੱਚ ਹਰਚੰਦ ਸਿੰਘ ਜ਼ਿਲ੍ਹਾ ਸਕੱਤਰ, ਅਮਿਤ ਭੱਲਾ ਸਹਾਇਕ ਸਰਕਲ ਸਕੱਤਰ, ਬਲਵਿੰਦਰ ਕੁਮਾਰ ਸ਼ੀਮਰ, ਮੁਕੇਸ਼ ਕੁਮਾਰ ਵੀਪੀ, ਸ੍ਰੀਮਤੀ ਹਰਜੀਤ ਕੌਰ ਏਡੀਐਸ, ਆਲ ਇੰਡੀਆ ਗ੍ਰੈਜੂਏਟ ਇੰਜੀਨੀਅਰਜ਼ ਅਤੇ ਟੈਲੀਕਾਮ ਅਫਸਰ ਐਸੋਸੀਏਸ਼ਨ ਦੇ ਸਰਬਜੀਤ ਸਿੰਘ, ਸਰਕਲ ਸਕੱਤਰ ਤਰਦੀਪ ਸ਼ਰਮਾ, ਟੈਲੀਕਾਮ ਸੁਸਾਇਟੀ ਹੁਸ਼ਿਆਰਪੁਰ ਦੇ ਸਕੱਤਰ ਪ੍ਰਦੀਪ ਕੁਮਾਰ ਅਤੇ ਹੋਰ ਕਾਰਜਕਾਰੀ ਅਤੇ ਗੈਰ ਕਾਰਜਕਾਰੀ ਅਤੇ ਸੇਵਾਮੁਕਤ ਵਿਅਕਤੀ ਮੌਜੂਦ ਸਨ।
ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ
ਇਸ ਮੌਕੇ ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਕਿਹਾ ਕਿ ਧਰਨਾ ਪ੍ਰਦਰਸ਼ਨ ਕੁੱਝ ਖਾਸ ਮੁੱਦਿਆਂ ਘਰੇਲੂ 4G/5G ਤਕਨਾਲੋਜੀ ਦੇ ਸਵਦੇਸ਼ੀ ਟੈਲੀਕਾਮ ਮਿਸ਼ਨ ਦੀ ਸੁਰੱਖਿਆ, ਭਾਰਤ ਦੇ ਸੰਪ੍ਰਭੂ ਟੈਲੀਕਾਮ ਸੰਪਤੀ ਦੀ ਸੁਰੱਖਿਆ, 18 ਦਸੰਬਰ 2024 ਨੂੰ 18ਵੀਂ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਬੀਐੱਸਐੱਨਐਲ ‘ਤੇ ਆਪਣੀ 6ਵੀਂ ਰਿਪੋਰਟ ਵਿੱਚ ਜਨਤਕ ਅਦਾਰਿਆਂ ਬਾਰੇ ਕਮੇਟੀ ਦੁਆਰਾ ਕੀਤੀਆਂ ਗਈਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਾ, ਬੀਐੱਸਐੱਨਐਲ ਦੇ ਬੈਕਹਾਉਲ ਅਤੇ ਹੋਰ ਫਾਈਬਰ ਨੈੱਟਵਰਕਾਂ ਦੀ ਓਵਰਹਾਉਲਿੰਗ ਅਤੇ ਮਜ਼ਬੂਤੀ। ਬੈਕਹਾਉਲ ਵਿੱਚ ਅਕਸਰ ਸਮੱਸਿਆਵਾਂ ਅਤੇ ਘੱਟ ਨੈੱਟਵਰਕ ਉਪਲਬਧਤਾ ਕਾਰਨ ਹੋਣ ਵਾਲੇ ਮੀਡੀਆ ਆਊਟੇਜ ਨੂੰ ਰੋਕਣ ਲਈ ਵਿਕਲਪਿਕ ਵਿਧੀ, ਬੀਐੱਸਐੱਨਐਲ ਵਿੱਚ ਡੈਪੂਟੇਸ਼ਨਿਸਟ ਅਤੇ ਭਰਤੀ/ਐਡਜਸਟ ਕੀਤੇ ਕਰਮਚਾਰੀਆਂ ਦੀ ਤਨਖਾਹ, ਭੱਤਿਆਂ ਅਤੇ ਤਰੱਕੀ ਦੇ ਮੌਕਿਆਂ ਵਿੱਚ ਅਸਮਾਨਤਾ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ।
ਕਿਫਾਇਤੀ ਧਾਰਾ ਨੂੰ ਹਟਾ ਕੇ ਬੀਐੱਸਐੱਨਐਲ ਕਰਮਚਾਰੀਆਂ ਲਈ ਤੀਜੀ ਤਨਖਾਹ ਸੋਧ ਦਾ ਹੱਲ, ਦੂਜੀ ਤਨਖਾਹ ਸੋਧ ਕਮੇਟੀ ਦੇ ਬਾਕੀ ਮੁੱਦਿਆਂ ਦਾ ਹੱਲ,ਬੀਐੱਸਐੱਨਐਲ ਦੀ ਮੁਨਾਫ਼ੇਦਾਰੀ ਤੋਂ ਤਨਖਾਹ ਅਤੇ ਪੈਨਸ਼ਨ ਸੋਧ ਨੂੰ ਵੱਖ ਕਰਨਾ, ਸਾਰੀਆਂ ਧਾਰਾਵਾਂ/ਕੇਡਰਾਂ ਵਿੱਚ ਸਾਰੇ ਯੋਗ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਤਰੱਕੀ ਅਤੇ ਪੁਨਰਗਠਨ ਸਮੀਖਿਆ ਦੁਆਰਾ ਢੁਕਵੀਆਂ ਤਰੱਕੀ ਵਾਲੀਆਂ ਅਸਾਮੀਆਂ ਪ੍ਰਦਾਨ ਕਰਕੇ ਬੀਐੱਸਐੱਨਐਲ ਕਰਮਚਾਰੀਆਂ ਨੂੰ ਘੱਟੋ-ਘੱਟ ਸਾਲਾਂ ਦੇ ਕਾਰਜਕਾਲ ਦੇ ਨਾਲ ਸੁਚਾਰੂ ਕਰੀਅਰ ਤਰੱਕੀ ਪ੍ਰਦਾਨ ਕਰਨਾ ਵਰਗੀਆਂ ਮੰਗਾਂ ਉੱਪਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਮੁਲਾਜ਼ਮ ਵਰਗ ਨਾਲ ਲੰਮੇ ਸਮੇਂ ਤੋਂ ਰਹੇ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ | ਇਸੇ ਧਰਨੇ ਨੂੰ ਟਰੇਡ ਯੂਨੀਅਨ ਆਗੂ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੜਾਈ ਲੰਬੇ ਸਮੇਂ ਤੋਂ ਚੱਲ ਰਹੀ ਹੈ ਜਿਸ ਵਿੱਚ ਜਿੱਤ ਕੇਵਲ ਉਸ ਹਾਲਤ ਚ ਹਾਸਲ ਹੋ ਸਕਦੀ ਹੈ ਜਦੋਂ ਪੂਰੀ ਵਫਾਦਾਰੀ ਤੇ ਇਮਾਨਦਾਰੀ ਨਾਲ ਇੱਕ ਜੁੱਟ ਹੋ ਕੇ ਸੰਘਰਸ਼ ਲੜਿਆ ਜਾ ਜਾਵੇ। ਇਸ ਮੌਕੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ ਗਈ।