ਤਜਰਬੇਕਾਰ ਅਤੇ ਪਾਰਟੀ ਪ੍ਰਤੀ ਸਮਰਪਿਤ ਮਹਿਲਾ ਆਗੂਆਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ, ਨੀਤੀ ਤਲਵਾੜ ਹੁਸ਼ਿਆਰਪੁਰ ਤੋਂ ਸਕੱਤਰ ਨਿਯੁਕਤ
ਹੁਸ਼ਿਆਰਪੁਰ, 13 ਨਵੰਬਰ (ਤਰਸੇਮ ਦੀਵਾਨਾ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਅਤੇ ਜਥੇਬੰਦਕ ਸਰਗਰਮੀਆਂ ਨੂੰ ਨਵੀਂ ਗਤੀ ਦੇਣ ਦੇ ਮਕਸਦ ਨਾਲ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਵੱਖ-ਵੱਖ ਅਹੁਦਿਆਂ ਲਈ ਮਹਿਲਾ ਆਗੂਆਂ ਦੀਆਂ ਨਿਯੁਕਤੀਆਂ ਨੂੰ ਪ੍ਰਵਾਨਗੀ ਦਿੱਤੀ।
ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਵਿੱਚ ਉਨ੍ਹਾਂ ਮਹਿਲਾ ਆਗੂਆਂ ਨੂੰ ਤਰਜੀਹ ਦਿੱਤੀ ਗਈ ਹੈ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਦੇ ਮਹਿਲਾ ਵਿੰਗ ਨੂੰ ਜ਼ਮੀਨੀ ਪੱਧਰ ‘ਤੇ ਹੋਰ ਸਰਗਰਮ ਕਰਨ ਅਤੇ ਮਹਿਲਾ ਵਰਗ ਦੀ ਭਾਗੀਦਾਰੀ ਵਧਾਉਣ ਵੱਲ ਅਹਿਮ ਕਦਮ ਹਨ।
ਜਾਰੀ ਸੂਚੀ ਅਨੁਸਾਰ ਇਸਤਰੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ ਵਿੱਚ ਬੀਬੀ ਕੰਚਨਪ੍ਰੀਤ ਕੌਰ ਤਰਨ ਤਾਰਨ, ਬੀਬੀ ਰਮਨਦੀਪ ਕੌਰ ਸ਼ੇਰੋਂ ਖਡੂਰ ਸਾਹਿਬ, ਬੀਬੀ ਪਰਮਜੀਤ ਕੌਰ ਵਿਰਕ ਸੰਗਰੂਰ, ਬੀਬੀ ਤਜਿੰਦਰ ਕੌਰ ਸੰਧੂ ਲੁਧਿਆਣਾ, ਬੀਬੀ ਕਸ਼ਮੀਰ ਕੌਰ ਗੁਰੂ ਹਰਸਹਾਏ, ਬੀਬੀ ਸ਼ਰਨਜੀਤ ਕੌਰ ਜੀਂਦੜ ਗੁਰਦਾਸਪੁਰ, ਬੀਬੀ ਕਿਰਨਦੀਪ ਕੌਰ ਕਾਦੀਆਂ ਲੁਧਿਆਣਾ, ਬੀਬੀ ਦਵਿੰਦਰ ਕੌਰ ਖਾਲਸਾ ਬਠਿੰਡਾ, ਬੀਬੀ ਪਾਲੋ ਕੌਰ ਮਲੋਟ ਅਤੇ ਬੀਬੀ ਅਮਰਜੀਤ ਕੌਰ ਪੰਜਗਰਾਈਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਮੀਤ ਪ੍ਰਧਾਨਾਂ ਵਜੋਂ ਬੀਬੀ ਰਜਿੰਦਰ ਕੌਰ ਬਠਿੰਡਾ, ਬੀਬੀ ਤੇਜ ਕੌਰ ਬਠਿੰਡਾ, ਬੀਬੀ ਬਲਜਿੰਦਰ ਕੌਰ ਕਪੂਰਥਲਾ, ਬੀਬੀ ਹਰਕਿਰਨਜੀਤ ਕੌਰ ਹੁਸ਼ਿਆਰਪੁਰ, ਬੀਬੀ ਪਵਨਦੀਪ ਕੌਰ ਗਿੱਲ ਲੁਧਿਆਣਾ, ਬੀਬੀ ਸਤਵੰਤ ਕੌਰ ਜਲੰਧਰ, ਬੀਬੀ ਦਲਜੀਤ ਕੌਰ ਪਠਾਨਕੋਟ, ਬੀਬੀ ਜਸਪ੍ਰੀਤ ਕੌਰ ਪਾਇਲ, ਬੀਬੀ ਕਰਮਦੀਪ ਕੌਰ ਢਿੱਲੋਂ ਅਬੋਹਰ, ਬੀਬੀ ਸ਼ੈਰੀ ਗੋਇਲ ਬਠਿੰਡਾ, ਬੀਬੀ ਹਰਮਨ ਸ਼ਰਮਾ ਬਠਿੰਡਾ, ਬੀਬੀ ਹਰਪ੍ਰੀਤ ਕੌਰ ਨਾਭਾ, ਬੀਬੀ ਬਲਜਿੰਦਰ ਕੌਰ ਕਲਮਾਂ ਰੋਪੜ੍ਹ ਅਤੇ ਬੀਬੀ ਜਸਵਿੰਦਰ ਕੌਰ ਜਲੰਧਰ ਨੂੰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਬੀਬੀ ਰਚਨਾ ਉਬਰਾਏ ਨੂੰ ਇਸਤਰੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਸਕੱਤਰਾਂ ਦੀ ਸੂਚੀ ਵਿੱਚ ਬੀਬੀ ਤਰਸੇਮ ਕੌਰ ਫਿਲੌਰ, ਬੀਬੀ ਦਲਜੀਤ ਕੌਰ ਲਹਿਰਾਗਾਗਾ, ਡਾ. ਸੰਦੀਪ ਕੌਰ ਲਹਿਰਾ, ਬੀਬੀ ਡਿੰਪੀ ਬਠਿੰਡਾ, ਸ਼੍ਰੀਮਤੀ ਨੀਤੀ ਤਲਵਾੜ ਹੁਸ਼ਿਆਰਪੁਰ, ਬੀਬੀ ਦਲਜੀਤ ਕੌਰ ਫਗਵਾੜਾ, ਬੀਬੀ ਬਲਵਿੰਦਰ ਕੌਰ ਜਲੰਧਰ, ਬੀਬੀ ਗੁਰਪ੍ਰੀਤ ਕੌਰ ਮੂਸਾ ਮਾਨਸਾ, ਬੀਬੀ ਮੀਰਾ ਕਪੂਰਥਲਾ, ਬੀਬੀ ਰਜਨੀ ਕਪੂਰਥਲਾ, ਬੀਬੀ ਚਰਨਜੀਤ ਕੌਰ ਸ਼ਾਮਪੁਰਾ ਰੋਪੜ੍ਹ ਅਤੇ ਬੀਬੀ ਹਰਸਿਮਰਨਜੀਤ ਕੌਰ ਮੋਹਾਲੀ ਨੂੰ ਸ਼ਾਮਲ ਕੀਤਾ ਗਿਆ ਹੈ।
ਸੰਯੁਕਤ ਸਕੱਤਰਾਂ ਵਜੋਂ ਬੀਬੀ ਸੰਤੋਸ਼ ਫਾਜ਼ਿਲਕਾ, ਬੀਬੀ ਕੰਵਲਜੀਤ ਕੌਰ ਬਾਮੁਵਾਲ ਭੁਲੱਥ, ਬੀਬੀ ਜਸਵੀਰ ਕੌਰ ਲੰਡੇ ਬਾਘਾਪੁਰਾਣਾ, ਬੀਬੀ ਜੋਗਿੰਦਰ ਕੌਰ ਸੁਜਾਨਪੁਰ, ਬੀਬੀ ਰੀਤਿਕਾ ਪਠਾਨਕੋਟ, ਬੀਬੀ ਰਾਣੀ ਧਾਲੀਵਾਲ ਲੁਧਿਆਣਾ ਅਤੇ ਬੀਬੀ ਰਮਨਦੀਪ ਕੌਰ ਲੁਧਿਆਣਾ ਨੂੰ ਜਥੇਬੰਦਕ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।
ਇਸ ਜਥੇਬੰਦਕ ਵਿਸਥਾਰ ਨਾਲ ਪਾਰਟੀ ਨੇ ਮਹਿਲਾ ਵਿੰਗ ਦੀ ਅਗਲੀ ਕਾਰਜਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦਾ ਸੰਕੇਤ ਦਿੱਤਾ ਹੈ। ਹੁਣ ਨਵ-ਨਿਯੁਕਤ ਅਹੁਦੇਦਾਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਇਸਤਰੀ ਅਕਾਲੀ ਦਲ ਨੂੰ ਜਥੇਬੰਦਕ ਤੌਰ ‘ਤੇ ਹੋਰ ਮਜ਼ਬੂਤ ਕਰਨ।

