ਹੁਸ਼ਿਆਰਪੁਰ 24 ਅਕਤੂਬਰ (ਤਰਸੇਮ ਦੀਵਾਨਾ ) – ਗੰਨੇ ਦੀ ਪੈਦਾਵਾਰ ਤੇ ਆਉਣ ਵਾਲੇ ਖਰਚਿਆਂ ਅਤੇ ਮੰਗਿਆਈ ਨੂੰ ਮੁੱਖ ਰੱਖਦੇ ਹੋਏ ਆਉਣ ਵਾਲੇ ਸੀਜਨ ਵਿੱਚ ਗੰਨੇ ਦੀ ਫਸਲ ਦੀ ਕੀਮਤ 650 ਰੁਪਏ ਤੈਅ ਕੀਤੀ ਜਾਣੀ ਚਾਹੀਦੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਪੰਜਾਬ ਸਰਕਾਰ ਤੋਂ ਆਉਣ ਵਾਲੇ ਸੀਜਨ ਵਿੱਚ ਗੰਨੇ ਦੀ ਫਸਲ ਦੀਆਂ ਕੀਮਤਾਂ ਤੈਅ ਕਰਨ ਸਮੇਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਨ ਦੀ ਮੰਗ ਕਰਦਿਆਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਗੰਨੇ ਦੀ ਫਸਲ ਤੋਂ ਪੈਦਾ ਹੋਣ ਵਾਲੇ ਕੀਮਤੀ ਉਤਪਾਦ ਜਿਵੇਂ ਖੰਡ, ਸ਼ਰਾਬ, ਇਥੇਨੋਲ, ਬਚੇ ਹੋਏ ਬਾਲਣ ਤੋਂ ਬਿਜਲੀ ਅਤੇ ਮੱਡ ਦੀਆਂ ਕੀਮਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਆਪਣੇ ਵਿਗਿਆਨੀਆਂ ਅਤੇ ਨੁਮਾਇੰਦਿਆਂ ਦੀਆਂ ਸਿਫਾਰਸ਼ਾਂ ਨੂੰ ਮੁੱਖ ਰੱਖਦੇ ਹੋਏ ਗੰਨੇ ਦੀ ਫਸਲ ਦਾ ਮੁੱਲ ਤੈਅ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲਗਾਤਾਰ ਘਾਟੇ ਵਿੱਚ ਜਾ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ।
ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਖੰਡ ਮਿੱਲਾਂ ਨੂੰ ਸਮੇਂ ਸਿਰ ਚਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਖਾਲੀ ਹੋਏ ਰਕਬੇ ਵਿੱਚ ਕਣਕ ਦੀ ਬਜਾਈ ਸਮੇਂ ਸਿਰ ਕੀਤੀ ਜਾ ਸਕੇ ਇਸ ਸਮੇਂ ਉਹਨਾਂ ਕਿਹਾ ਕਿ ਜਲਦੀ ਹੀ ਇਸ ਸਬੰਧੀ ਜਥੇਬੰਦੀ ਦਾ ਇੱਕ ਵਫਦ ਜਲਦ ਹੀ ਕੇਨ ਕਮਿਸ਼ਨ ਦੇ ਅਧਿਕਾਰੀਆਂ ਨਾਲ ਮਿਲ ਕੇ ਮੁਲਾਕਾਤ ਕਰੇਗਾ ਤਾਂ ਜੋ ਸਬੰਧਿਤ ਮਸਲਿਆਂ ਦਾ ਸਮੇਂ ਸਿਰ ਹੱਲ ਕੀਤਾ ਜਾ ਸਕੇ

