ਸਿੱਖ, ਮੁਸਲਿਮ, ਈਸਾਈ, ਦਲਿਤ ਦੇ ਗਠਜੋੜ ਅਤੇ ਵੱਖ ਵੱਖ ਰਾਜਸੀ ਦਲਾਂ ਤੇ ਸਮਾਜਿਕ ਜਥੇਬੰਦੀਆਂ ਨੇ ਸ਼ਹਿਰ ਵਿੱਚ ਕੀਤਾ ਜਬਰਦਸਤ ਰੋਸ ਮਾਰਚ
ਹੁਸ਼ਿਆਰਪੁਰ, 20 ਅਗਸਤ (ਤਰਸੇਮ ਦੀਵਾਨਾ) – ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਇਸ਼ਾਰੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕਰ ਰਹੀਆਂ ਸੰਗਤਾਂ ਉੱਪਰ ਹਰਿਆਣਾ ਅਤੇ ਯੂਟੀ ਸਰਕਾਰ ਦੇ ਪੁਲਿਸ ਬਲਾਂ ਵੱਲੋਂ ਕੀਤੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ‘ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੂਬੇ ਦੇ ਲੋਕਾਂ ਵਿੱਚ ਜਬਰਦਸਤ ਲਹਿਰ ਚੱਲ ਪਈ ਹੈ | ਇਸ ਸੱਦੇ ਨੂੰ ਪੂਰਨ ਰੂਪ ਵਿੱਚ ਸਫਲ ਬਣਾਉਂਦਿਆਂ ਸਮੁੱਚੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮੁਕੰਮਲ ਬੰਦ ਰਿਹਾ |
ਹੁਸ਼ਿਆਰਪੁਰ ਸ਼ਹਿਰ ਤੋਂ ਇਲਾਵਾ ਦੀ ਕਸਬਿਆਂ ਅਤੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਵੀ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ ਉੱਥੇ ਜਿਲੇ ਦੀਆਂ ਵੱਖ-ਵੱਖ ਥਾਵਾਂ ਤੇ ਆਵਾਜਾਈ ਵੀ ਪੂਰੀ ਠੱਪ ਰੱਖੀ ਗਈ | ਭਾਵੇਂ ਕਿ ਹੁਸ਼ਿਆਰਪੁਰ ਦੀਆਂ ਜਥੇਬੰਦੀਆਂ ਵੱਲੋਂ ਚੱਲ ਰਹੇ ਮਾਤਾ ਚਿੰਤਪੂਰਨੀ ਦੇ ਨਵਰਾਤਰੀ ਦੇ ਮੇਲਿਆਂ ਦੇ ਮੱਦੇ ਨਜ਼ਰ ਸ਼ਰਧਾਲੂਆਂ ਦੀ ਸਹੂਲਤ ਲਈ ਆਵਾਜਾਈ ਨੂੰ ਚਲਦੀ ਰੱਖਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਕੁਝ ਥਾਵਾਂ ਤੇ ਜਥੇਬੰਦੀਆਂ ਨੇ ਆਵਾਜਾਈ ਠੱਪ ਰੱਖੀ |
ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਹੁਸ਼ਿਆਰਪੁਰ ਸ਼ਹਿਰ ਵਾਸੀਆਂ ਵੱਲੋਂ ਪੂਰਨ ਰੂਪ ਵਿੱਚ ਸਹਿਯੋਗ ਕੀਤਾ ਗਿਆ
ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਹੁਸ਼ਿਆਰਪੁਰ ਸ਼ਹਿਰ ਵਾਸੀਆਂ ਵੱਲੋਂ ਪੂਰਨ ਰੂਪ ਵਿੱਚ ਸਹਿਯੋਗ ਕੀਤਾ ਗਿਆ ਤੇ ਸਵੇਰ ਸਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਵੱਖ ਵੱਖ ਧਾਰਮਿਕ,ਰਾਜਸੀ,ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਸ਼ਹਿਰ ਵਿੱਚ ਮਾਰਚ ਕੀਤਾ ਗਿਆ ਜਿਸ ਵਿੱਚ ਗੁਰਨਾਮ ਸਿੰਘ ਸਿੰਗੜੀਵਾਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਨਿਲ ਕੁਮਾਰ ਬਾਘਾ ਪ੍ਰਧਾਨ ਅੰਬੇਦਕਰ ਸੈਨਾ ਪੰਜਾਬ, ਤਰਸੇਮ ਦੀਵਾਨਾ ਕੌਮੀ ਚੇਅਰਮੈਨ ਬੇਗਮਪੁਰਾ ਟਾਈਗਰ ਫੋਰਸ, ਬੀਰਪਾਲ ਠਰੋਲੀ ਪੰਜਾਬ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ, ਹੈਪੀ ਫਤਿਹਗੜ੍ਹ ਜਿਲਾ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ, ਅਤੇ ਨੇਕੂ ਅਜਨੋਹਾ ਦੁਆਬਾ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ ਕਰਨਜੋਤ ਆਦੀਆ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ ਪੰਜਾਬ, ਅਜੇ ਮੱਲ ਮੁੱਖ ਬੁਲਾਰਾ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ, ਜਥੇਦਾਰ ਗੁਰਪ੍ਰੀਤ ਸਿੰਘ ਚੀਮਾ ਅਰਬਾਂ ਖਰਬਾਂ ਦਲ ਪੰਥ, ਪ੍ਰਿੰਸੀਪਲ ਗੁਰਨਾਮ ਸਿੰਘ, ਜਸਵੀਰ ਸਿੰਘ ਕਾਕਾ ਗੁੱਜਰ, ਸੁਖਦੀਪ ਸਿੰਘ ਕਾਹਰੀ ਸੁਖਦੇਵ ਸਿੰਘ ਕਾਹਰੀ, ਮਨਜਿੰਦਰ ਸਿੰਘ ਮਨੀ, ਸਨੀ ਖੋਸਲਾ, ਕਾਕਾ ਸਰਪੰਚ, ਸ਼ਮੀ ਸਰੋਆ, ਅਮਨਦੀਪ ਸਿੰਘ ਸਨੀ, ਪਰਮਜੀਤ ਸਿੰਘ ਮਿੰਟੂ, ਮਲਕੀਅਤ ਸਿੰਘ ਖਾਲਸਾ, ਸੁਖਵਿੰਦਰ ਸਿੰਘ ਟਿੱਬਾ ਸਾਹਿਬ,ਰਣਜੀਤ ਸਿੰਘ ਸਾਬੀ, ਸੁਮੀਤ ਸਿੰਘ ਇਸਲਾਮਾਬਾਦ, ਲਖਵੀਰ ਸਿੰਘ ਲਵੀ, ਮਨਜੀਤ ਸਿੰਘ ਜੰਡਾ, ਮਲਕੀਤ ਸਿੰਘ ਸਲਵਾੜਾ, ਸਿਮਰਜੀਤ ਸਿੰਘ ਸੇਮਾ, ਤਜਿੰਦਰ ਸਿੰਘ ਹਰਿਆਣਾ, ਬੂਟਾ ਸਿੰਘ ਸਿੰਗੜੀਵਾਲਾ ਆਦਿ ਹਾਜ਼ਰ ਸਨ।
ਦੌਰਾਨ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਜਥੇਬੰਦੀਆਂ ਦੇ ਵੱਖ ਵੱਖ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਅਤੇ ਚੰਡੀਗੜ੍ਹ ਦੇ ਪੁਲਿਸ ਬਲਾਂ ਤੇ ਪ੍ਰਸ਼ਾਸਨ ਵੱਲੋਂ ਇਸ ਸਮੇਂ ਆਗੂਆਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਰੋਸ ਮਾਰਚ ਕਰਦੀਆਂ ਸਿੱਖ ਸੰਗਤਾਂ ਉੱਪਰ ਨਾਦਰਸ਼ਾਹੀ ਜ਼ੁਲਮ ਦਾ ਭਾਰੀ ਵਿਰੋਧ ਕਰਦਿਆਂ ਇਸ ਨੂੰ ਸੰਵਿਧਾਨਿਕ ਤੌਰ ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦੇ ਅਧਿਕਾਰਾਂ ਦਾ ਹਨਣ ਕਰਾਰ ਦਿੰਦਿਆਂ ਕੇਂਦਰ ਅਤੇ ਭਾਜਪਾ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ |
ਕੁਝ ਥਾਵਾਂ ਤੇ ਖੁੱਲੇ ਸਰਕਾਰੀ ਬੈਂਕ ਅਤੇ ਹੋਰ ਅਦਾਰੇ ਵੀ ਬੰਦ ਕਰਵਾਏ ਗਏ
ਪੰਜਾਬ ਬੰਦ ਦੇ ਸੱਦੇ ਦੌਰਾਨ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਵੱਖ-ਵੱਖ ਅਧਿਕਾਰੀ ਰੋਸ ਮਾਰਚ ਦੇ ਨਾਲ ਨਾਲ ਚੱਲ ਰਹੇ ਸਨ ਅਤੇ ਅਮਨ ਕਾਨੂੰਨ ਦੀ ਸਮੀਖਿਆ ਕਰ ਰਹੇ ਸਨ | ਇਸ ਮਾਰਚ ਦੌਰਾਨ ਕੁਝ ਥਾਵਾਂ ਤੇ ਖੁੱਲੇ ਸਰਕਾਰੀ ਬੈਂਕ ਅਤੇ ਹੋਰ ਅਦਾਰੇ ਵੀ ਬੰਦ ਕਰਵਾਏ ਗਏ | ਜਦੋਂ ਕਿ ਪੰਜਾਬ ਬੰਦ ਦਾ ਸੱਦਾ 2 ਵਜੇ ਤੱਕ ਸੀ ਜਿਸ ਦਾ ਲੋਕਾਂ ਨੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਾਰੀ ਰਾਹਤ ਮਹਿਸੂਸ ਹੋਈ ਜਿਸ ਦੇ ਸਿੱਟੇ ਵੱਜੋਂ 2 ਵਜੇ ਤੋਂ ਬਾਅਦ ਬਾਜ਼ਾਰ ਅਤੇ ਦੁਕਾਨਾਂ ਕਾਰੋਬਾਰੀ ਅਦਾਰੇ ਆਪਮੁਹਾਰੇ ਖੁੱਲ ਗਏ |
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਸ ਪੰਜਾਬ ਬੰਦ ਦੇ ਦੌਰਾਨ ਇੱਕ ਅਨੋਖੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿੱਥੇ ਵੱਖ-ਵੱਖ ਰਾਜਸੀ ਅਤੇ ਸਮਾਜਿਕ ਅਤੇ ਸਿੱਖ ਜਥੇਬੰਦੀਆਂ ਵੱਲੋਂ ਇੱਕਜੁੱਟ ਹੋ ਕੇ ਬੰਦ ਕਰਵਾਉਣ ਦਾ ਸੱਦਾ ਦਿੱਤਾ ਗਿਆ ਸੀ ਉੱਥੇ ਅਕਾਲੀ ਦਲ ਵਾਰਸ ਪੰਜਾਬ ਦੇ ਕੁਝ ਲੀਡਰ ਆਪਣੇ ਤੌਰ ਤੇ ਹੀ ਇੱਕ ਵੱਖਰੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਇਸ ਪ੍ਰਦਰਸ਼ਨ ਦੌਰਾਨ ਬੰਦ ਦੀ ਅਪੀਲ ਕਰ ਰਹੇ ਸਨ ਜਿਸ ਨਾਲ ਏਕਤਾ ਨੂੰ ਲੈ ਕੇ ਸਮਾਜ ਵਿੱਚ ਇੱਕ ਮਾੜਾ ਪ੍ਰਭਾਵ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਇਸ ਸੱਦੇ ਦੌਰਾਨ ਵੀ ਇਕਜੁੱਟ ਹੋਣ ਦੀ ਬਜਾਏ ਆਪੋ ਆਪਣੀਆਂ ਰਾਜਸੀ ਰੋਟੀਆਂ ਸੇਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ |

