Breaking
Sat. Aug 22nd, 2026

ਭੱਦਰ ਕਾਲੀ ਮੰਦਿਰ ਵਿੱਚ ਬਜਰੰਗ ਦਲ ਹਿੰਦੁਸਤਾਨ ਦੀ ਵਿਸ਼ੇਸ਼ ਬੈਠਕ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਘੋਸ਼ਿਤ ਕਰਨ ਦੀ ਪੁਰਜੋਰ ਮੰਗ

ਭੱਦਰ ਕਾਲੀ ਮੰਦਿਰ

​ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵਾ ਅਤੇ ਦੇਸ਼ ਹਿੱਤ ਵਿੱਚ ਜੁੜਨ ਦਾ ਸੁਨੇਹਾ, ਕਈ ਨਵੇਂ ਅਹੁਦੇਦਾਰ ਵੀ ਕੀਤੇ ਗਏ ਨਿਯੁਕਤ

ਹੁਸ਼ਿਆਰਪੁਰ, 21 ਅਗਸਤ ( ਤਰਸੇਮ ਦੀਵਾਨਾ ) – ਬਜਰੰਗ ਦਲ ਹਿੰਦੁਸਤਾਨ ਸੰਗਠਨ ਦੀ ਰਾਸ਼ਟਰੀ ਕੋਰ ਕਮੇਟੀ ਵੱਲੋਂ ਬਟਾਲਾ ਦੇ ਭੱਦਰ ਕਾਲੀ ਮੰਦਿਰ ਵਿੱਚ ਇੱਕ ਵਿਸ਼ੇਸ਼ ਬੈਠਕ ਕੀਤੀ ਗਈ । ਬੈਠਕ ਵਿੱਚ ਰਾਸ਼ਟਰੀ ਚੇਅਰਮੈਨ ਜੈ ਗੋਪਾਲ ਲਾਲੀ ਅੰਮ੍ਰਿਤਸਰ, ਰਾਸ਼ਟਰੀ ਪ੍ਰਧਾਨ ਕੁਲਦੀਪ ਸੋਨੀ ਅਬੋਰ, ਰਾਸ਼ਟਰੀ ਜਨਰਲ ਸਕੱਤਰ ਮਨਜੀਤ ਸਿੰਘ ਮਾਹਿਲਪੁਰੀ, ਰਾਸ਼ਟਰੀ ਸੀਨੀਅਰ ਵਾਈਸ ਪ੍ਰਧਾਨ ਪਰਮਜੀਤ ਸਿੰਘ ਫੌਜੀ ਬੂਥਗੜ੍ਹ, ਰਾਸ਼ਟਰੀ ਸਕੱਤਰ ਅਨਿਲ ਟੰਡਨ ਅੰਮ੍ਰਿਤਸਰ, ਰਾਸ਼ਟਰੀ ਸੰਗਠਨ ਮੰਤਰੀ ਪ੍ਰਵੀਨ ਮੈਦਾਨ ਮਲੋਟ, ਰਾਸ਼ਟਰੀ ਪ੍ਰਚਾਰਕ ਰਾਹੁਲ ਠਾਕਰ ਅਬੋਹਰ, ਬਲਦੇਵ ਭਾਰਤਵਾਜ ਹਿੰਦੂ ਨੇਤਾ ਅੰਮ੍ਰਿਤਸਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਮਨਦੀਪ ਦੀਪੂ ਜੈਤੀਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।

ਇਸ ਮੌਕੇ ਸੰਗਠਨ ਦੇ ਵੱਖ-ਵੱਖ ਆਗੂਆਂ ਵੱਲੋਂ ਆਏ ਹੋਏ ਬਜਰੰਗੀਆਂ ਨੂੰ ਸੰਬੋਧਨ ਕਰਦੇ ਹੋਏ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿ ਕੇ ਸਮਾਜ ਭਲਾਈ , ਦੇਸ਼ ਹਿੱਤ ਅਤੇ ਖੇਡਾਂ ਵਿੱਚ ਵੱਧ ਚੜ ਕੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਦੇ ਨਾਲ ਹੀ ਅਹੁਦੇਦਾਰਾਂ ਵੱਲੋਂ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਘੋਸ਼ਿਤ ਕਰਨ ਲਈ ਸਰਕਾਰਾਂ ਨੂੰ ਪੁਰਜੋਰ ਅਪੀਲ ਕੀਤੀ ਗਈ। ਬੈਠਕ ਵਿੱਚ ਅਮਨਦੀਪ ਜੈਤੀਪੁਰੀਆ ਅਤੇ ਰਾਸ਼ਟਰੀ ਕੋਰ ਕਮੇਟੀ ਨੇ ਕੁਝ ਨਵੀਆਂ ਨਿਯੁਕਤੀਆਂ ਕਰਦੇ ਹੋਏ ਦੁਰਗਾ ਵਹਨੀ ਨੇਹਾ ਐਮਾ ਮੁਗਲਾਂ ਨੂੰ ਹਲਕਾ ਭੋਆ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ, ਪਿਆਰਾ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸੁਰਿੰਦਰ ਕੁਮਾਰ ਸ਼ਰਮਾ ਬਟਾਲਾ ਨੂੰ ਪੰਜਾਬ ਪ੍ਰਧਾਨ, ਵਿਸ਼ਾਲ ਬੱਬਰ ਅੰਮ੍ਰਿਤਸਰ ਨੂੰ ਰਾਸ਼ਟਰੀ ਪ੍ਰਚਾਰਕ ,ਗਗਨ ਪਲਾਜਾ ਬਟਾਲਾ ਨੂੰ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ।

ਨਵ ਨਿਯੁਕਤ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ ਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਬਜਰੰਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ

ਨਵ ਨਿਯੁਕਤ ਪ੍ਰਧਾਨਾਂ ਵੱਲੋਂ ਸੰਗਠਨ ਵੱਲੋਂ ਦਿੱਤੀਆਂ ਗਈਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਵਾਇਆ ਗਿਆ । ਨਵ ਨਿਯੁਕਤ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ ਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਬਜਰੰਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਬੈਠਕ ਵਿੱਚ ਵਿਸ਼ੇਸ਼ ਤੌਰ ਤੇ ਦੁਰਗਾ ਵਹਨੀ ਮੀਨੂ ਸ਼ਰਮਾ ਸੂਬਾ ਉਪ ਪ੍ਰਧਾਨ ਅੰਮ੍ਰਿਤਸਰ, ਸੂਬਾ ਉਪ ਪ੍ਰਧਾਨ ਪ੍ਰਦੀਪ ਸ਼ਰਮਾ ਗੁਰਦਾਸਪੁਰ , ਸੁਨੀਤਾ ਬਟਾਲਾ ਜ਼ਿਲ੍ਹਾ ਪ੍ਰਧਾਨ, ਮੀਨਾ ਦੇਵੀ ਸਿਟੀ ਪ੍ਰਧਾਨ ਬਟਾਲਾ ਨੇ ਆਪਣੀ ਟੀਮ ਸਮੇਤ ਬੈਠਕ ਵਿੱਚ ਹਾਜਰੀ ਲਗਵਾਈ ।

ਇਸ ਮੌਕੇ ਜਗਰਾਜ ਹਲਕਾ ਪ੍ਰਧਾਨ ਦੀਨਾ ਨਗਰ, ਰਵੀ ਕੁਮਾਰ ਉਪ-ਪ੍ਰਧਾਨ ਦੀਨਾਨਗਰ, ਰੂਪ ਸਿੰਘ ਵਾਰਡ ਪ੍ਰਧਾਨ, ਬਲਵਿੰਦਰ ਸਿੰਘ ਲੰਬੜਦਾਰ ਦਿਹਾਤੀ ਪ੍ਰਧਾਨ, ਦਵਿੰਦਰ ਸਿੰਘ ਮਾਲਪੁਰੀ ਜ਼ਿਲ੍ਹਾ ਵਾਈਸ ਪ੍ਰਧਾਨ ਹੁਸ਼ਿਆਰਪੁਰ, ਸੰਜੂ ਪਠਾਣੀਆ ਹਲਕਾ ਚੱਬੇਵਾਲ ਪ੍ਰਧਾਨ, ਵਿਸ਼ਾਲ ਸ਼ਰਮਾ, ਅਵੀ, ਅਨਮੋਲ, ਮੁਖਤਿਆਰ ਸਿੰਘ, ਕਰਨ, ਨਿਖਲ, ਜੂਨਸ ਭੱਟੀ, ਵਿਨੋਦ, ਨਿਤਨ ਆਰੀਆ ਸਿਟੀ ਪ੍ਰਧਾਨ ਬਟਾਲਾ, ਵਿਜੇ ਸ਼ਰਮਾ ਜ਼ਿਲ੍ਹਾ ਪ੍ਰਭਾਰੀ ਬਟਾਲਾ, ਵਿਨੋਦ ਸ਼ਰਮਾ ਯੁਵਾ ਨੇਤਾ, ਅਨਿਲ ਸ਼ਰਮਾ, ਯੁਵਾ ਨੇਤਾ, ਸੰਜੀਵ ਡੋਗਰਾ ਯੁਵਾ ਨੇਤਾ , ਅਕਸ਼ੇ ਬਿਜ, ਮਾਨਵ ਸ਼ਰਮਾ ਆਦਿ ਵੱਡੀ ਗਿਣਤੀ ਵਿੱਚ ਬਜਰੰਗੀ ਹਾਜ਼ਰ ਸਨ ।

By admin

Related Post