Breaking
Sat. Aug 8th, 2026

ਰੁਡਸੈਟ ਜਲੰਧਰ ਵਿੱਚ ਮੁਫ਼ਤ ਬਿਊਟੀ ਪਾਰਲਰ ਕੋਰਸ ਦੀ ਸ਼ੁਰੂਆਤ, DDM ਨਾਬਾਰਡ ਸਵਿਤਾ ਸਿੰਘ ਨੇ ਜੋਤੀ ਜਗਾ ਕੇ ਕੀਤਾ ਉਦਘਾਟਨ

ਬਿਊਟੀ ਪਾਰਲਰ ਕੋਰਸ

ਹੋਸਟਲ ਅਤੇ ਖਾਣ-ਪੀਣ ਦੀ ਵੀ ਮੁਫ਼ਤ ਸਹੂਲਤ

ਜਲੰਧਰ 7 ਅਗਸਤ (ਜਸਵਿੰਦਰ ਸਿੰਘ ਆਜ਼ਾਦ)- ਨੌਜਵਾਨਾਂ ਨੂੰ ਹੁਨਰਮੰਦ ਸਿਖਲਾਈ ਪ੍ਰਦਾਨ ਕਰਕੇ ਸਵੈ-ਰੋਜ਼ਗਾਰ ਰਾਹੀਂ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਪੇਂਡੂ ਵਿਕਾਸ ਅਤੇ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਰੁਡਸੈਟ) ਜਲੰਧਰ ਵਿਖੇ ਮੁਫ਼ਤ ਬਿਊਟੀ ਪਾਰਲਰ ਕੋਰਸ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਨਾਬਾਰਡ ਦੀ ਜ਼ਿਲ੍ਹਾ ਵਿਕਾਸ ਪ੍ਰਬੰਧਕ (DDM) ਸ਼੍ਰੀਮਤੀ ਸਵਿਤਾ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੋਤੀ ਜਗਾ ਕੇ ਸਿਖਲਾਈ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ।

ਰੁਡਸੈਟ ਇੰਸਟੀਚਿਊਟ ਜਲੰਧਰ ਦੇ ਡਾਇਰੈਕਟਰ ਮੰਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਦੱਸਿਆ ਕਿ ਸੰਸਥਾ ਵੱਲੋਂ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ਵੱਖ-ਵੱਖ ਤਰ੍ਹਾਂ ਦੀ ਹੁਨਰਮੰਦ ਸਿਖਲਾਈ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ। ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦਾ ਉਦੇਸ਼ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਬਣਾਉਣਾ ਹੈ।

ਮੁੱਖ ਮਹਿਮਾਨ DDM ਨਾਬਾਰਡ ਸ਼੍ਰੀਮਤੀ ਸਵਿਤਾ ਸਿੰਘ ਨੇ ਰੁਡਸੈਟ ਜਲੰਧਰ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਨਰ ਵਿਕਾਸ ਹੀ ਆਤਮ-ਨਿਰਭਰਤਾ ਦਾ ਆਧਾਰ ਹੈ। ਨੌਜਵਾਨਾਂ ਨੂੰ ਰੋਜ਼ਗਾਰ ਮੰਗਣ ਵਾਲੇ ਬਣਾਉਣ ਦੀ ਬਜਾਏ ਰੋਜ਼ਗਾਰ ਦੇਣ ਵਾਲੇ ਬਣਾਉਣ ਵਿੱਚ ਅਜਿਹੀਆਂ ਸੰਸਥਾਵਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਸਿਖਲਾਈ ਪ੍ਰਾਪਤ ਕਰ ਰਹੇ ਸਾਰੇ ਸਿਖਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਸਿਖਲਾਈ ਹਾਸਲ ਕਰਨ ਅਤੇ ਭਵਿੱਖ ਵਿੱਚ ਆਪਣਾ ਖੁਦ ਦਾ ਕਾਰੋਬਾਰ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ।

ਰੁਡਸੈਟ ਸੰਸਥਾ ਵੱਲੋਂ ਨੌਜਵਾਨਾਂ ਨੂੰ ਵਿਹਾਰਕ ਸਿਖਲਾਈ ਦੇ ਨਾਲ-ਨਾਲ ਉੱਦਮਤਾ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ

ਉਨ੍ਹਾਂ ਕਿਹਾ ਕਿ ਰੁਡਸੈਟ ਸੰਸਥਾ ਵੱਲੋਂ ਨੌਜਵਾਨਾਂ ਨੂੰ ਵਿਹਾਰਕ ਸਿਖਲਾਈ ਦੇ ਨਾਲ-ਨਾਲ ਉੱਦਮਤਾ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਹ ਸਵੈ-ਰੋਜ਼ਗਾਰ ਸ਼ੁਰੂ ਕਰਕੇ ਆਤਮ-ਨਿਰਭਰ ਬਣ ਸਕਣ।

ਰੁਡਸੈਟ ਜਲੰਧਰ ਦੇ ਸੀਨੀਅਰ ਫੈਕਲਟੀ ਪ੍ਰਗਟ ਸਿੰਘ ਨੇ ਦੱਸਿਆ ਕਿ ਸੰਸਥਾ ਵਿੱਚ ਜਲਦ ਹੀ ਮੋਬਾਈਲ ਰਿਪੇਅਰ, ਰੈਫ੍ਰਿਜਰੇਟਰ, ਮੈਂਸ ਪਾਰਲਰ ਅਤੇ ਫਾਸਟ ਫੂਡ ਸਟਾਲ ਉਦਮੀ ਵਰਗੇ ਵੱਖ-ਵੱਖ ਸਿਖਲਾਈ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਵਾਲੇ ਯੋਗ ਸਿਖਿਆਰਥੀਆਂ ਨੂੰ ਸੰਸਥਾ ਵਿੱਚ ਹੋਸਟਲ ਵਿੱਚ ਰਹਿਣ ਅਤੇ ਖਾਣ-ਪੀਣ ਦੀ ਮੁਫ਼ਤ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ।

ਉਨ੍ਹਾਂ ਨੇ ਇੱਛੁਕ ਨੌਜਵਾਨਾਂ ਨੂੰ ਇਨ੍ਹਾਂ ਮੁਫ਼ਤ ਸਿਖਲਾਈ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਵੈ-ਰੋਜ਼ਗਾਰ ਦੀ ਦਿਸ਼ਾ ਵਿੱਚ ਅੱਗੇ ਵਧਣ ਦੀ ਅਪੀਲ ਕੀਤੀ।

ਇਸ ਮੌਕੇ ਮੈਡਮ ਮੀਨਲ, ਮੈਡਮ ਦੀਪਿਕਾ, ਮੈਡਮ ਦਵਿੰਦਰ ਕੌਰ, ਪੰਕਜ ਦਾਸ, ਵਿਸ਼ਾਲ ਸਮੇਤ ਸੰਸਥਾ ਦਾ ਸਟਾਫ਼ ਅਤੇ ਸਿਖਿਆਰਥੀ ਹਾਜ਼ਰ ਸਨ।

By admin

Related Post