ਹੁਸ਼ਿਆਰਪੁਰ, 28 ਜੁਲਾਈ (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਚਲ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਦੀ ਪ੍ਰਧਾਨਗੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਭੱਟਲਾਂ ਵਿਖੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ। ਇਸ ਮੌਕੇ ਆਪ ਪਾਰਟੀ ਦੇ ਆਗੂ ਊਸ਼ਾ ਰਾਣੀ ਸਰਪੰਚ, ਸ਼ੁਸ਼ਾਤ ਬਹਿਲ ਐਮ ਸੀ, ਪਰਮਾਨੰਦ ਚੇਅਰਮੈਨ ਦਲਿਤ ਵਿਕਾਸ ਬੋਰਡ, ਸ਼ੈੰਕੀ ਐਮ ਸੀ, ਰੂਪ ਲਾਲ ਪੰਚ, ਗੌਰਵ ਸਾਬਕਾ ਸਰਪੰਚ ਆਦਿ ਨੇ 10+1 ਅਤੇ 10+2 ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ।
ਆਗੂਆਂ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਲਈ ਉਚੇਚੀ ਯਤਨ ਕਰ ਰਹੀ ਹੈ ਤਾਂ ਜੋ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ ਅਤੇ ਆਪਣੇ ਸੁਨਹਿਰੀ ਭਵਿੱਖ ਦੀ ਸਿਰਜਣਾ ਕਰ ਸਕਣ। ਇਸ ਮੌਕੇ ਇਸ ਮੌਕੇ ਕਾਰਜਕਰੀ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਲੈਕਚਰਾਰ ਜਸਵਿੰਦਰ ਸਿੰਘ ਸਹੋਤਾ, ਲੈਕ. ਸੰਜੀਵ ਕੁਮਾਰ ਕਲਸੀ, ਲੈਕ. ਤਿਲਕ ਰਾਜ, ਲੈਕ. ਅੰਮ੍ਰਿਤਪਾਲ ਸਿੰਘ, ਲੈਕ. ਸੁਖਦੇਵ ਸਿੰਘ, ਸਤਨਾਮ ਸਿੰਘ, ਅਨੂਪ ਸਿੰਘ, ਦਲਵੀਰ ਸਿੰਘ, ਲਖਬੀਰ ਸਿੰਘ, ਦੇਵਿੰਦਰ ਸਿੰਘ, ਗੁਰਦੀਪ ਸਿੰਘ, ਗੌਰਵ, ਦੇਵ ਦੱਤ ਸ਼ਰਮਾ, ਬਲਵੰਤ ਸਿੰਘ, ਮੋਹਣ ਲਾਲ, ਰੋਜ਼ੀ ਸ਼ਰਮਾ, ਸੁਮਨ ਬਾਲਾ, ਰਮਨੀਤ ਕੌਰ, ਸੁਰਿੰਦਰ ਕੌਰ, ਮਮਤਾ ਦੇਵੀ, ਸਵਿਤਾ, ਜਸਵਿੰਦਰ ਕੌਰ, ਨਸੀਬ ਚੰਦ ਅਤੇ ਵਿਦਿਆਰਥੀ ਹਾਜ਼ਰ ਸਨ।

