ਧਰਮਿੰਦਰ ਪ੍ਰਧਾਨ ਦਾ ਅਸਤੀਫਾ ਦੇਸ਼ ਦੇ ਨੌਜਵਾਨਾਂ ਦੀ ਜਿੱਤ ਹੈ : ਸੁੰਦਰ ਸ਼ਾਮ ਅਰੋੜਾ
ਹੁਸ਼ਿਆਰਪੁਰ, 27 ਜੁਲਾਈ (ਤਰਸੇਮ ਦੀਵਾਨਾ) – ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿੱਲਜੀਆਂ ਦੀ ਅਗਵਾਈ ਵਿੱਚ ਮੋਦੀ ਸਰਕਾਰ ਦੀ ਸਾਜ਼ਿਸ਼ ਕਾਰਨ “ਨੀਟ ਪੇਪਰ ਘੁਟਾਲੇ” ਕਾਰਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਮੋਦੀ ਕੈਬਨਿਟ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਣ ਤੋਂ ਬਾਅਦ ਦੇਸ਼ ਦੇ ਨੌਜਵਾਨ ਯੋਧਿਆਂ ਦੇ ਸੰਘਰਸ਼ ਅਤੇ ਸ਼ਹਾਦਤ ਨੂੰ ਸਮਰਪਿਤ “ਸ਼ਰਧਾਂਜਲੀ ਮਾਰਚ” ਕੱਢਿਆ ਗਿਆ! ਇਸ ਮੌਕੇ ਗਿੱਲਜੀਆਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਦੇ ਨੌਜਵਾਨਾਂ ਨੇ ਲਗਾਤਾਰ ਸੰਘਰਸ਼ ਅਤੇ ਅੰਦੋਲਨ ਕੀਤਾ, ਕਿਉਂਕਿ ਮੋਦੀ ਸਰਕਾਰ ਦੀ ਸਾਜ਼ਿਸ਼ ਕਾਰਨ ਹੀ ਕਈ ਵਿਦਿਆਰਥੀਆਂ ਨੇ ਦੁਖੀ ਅਤੇ ਮਜਬੂਰ ਹੋ ਕੇ ਖੁਦਕੁਸ਼ੀ ਕੀਤੀ। ਇਸ ਨੀਟ ਘੁਟਾਲੇ ਤੋਂ ਬਾਅਦ ਦੇਸ਼ ਭਰ ਵਿੱਚ ਮੋਦੀ ਸਰਕਾਰ ਖ਼ਿਲਾਫ਼ ਭਾਰੀ ਗੁੱਸਾ ਹੈ ਕਿਉਂਕਿ ਹਜ਼ਾਰਾਂ ਬੱਚਿਆਂ ਦਾ ਭਵਿੱਖ ਇਸ ਘੁਟਾਲੇ ਕਾਰਨ ਖਤਰੇ ਵਿੱਚ ਆ ਗਿਆ ਹੈ।
ਇਹ “ਸ਼ਰਧਾਂਜਲੀ ਮਾਰਚ” ਉਨ੍ਹਾਂ ਸਾਰੇ ਨੌਜਵਾਨ ਯੋਧਿਆਂ ਦੇ ਸੰਘਰਸ਼ ਅਤੇ ਸ਼ਹਾਦਤ ਨੂੰ ਸਮਰਪਿਤ ਹੈ
ਇਸ ਮੌਕੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿੱਲਜੀਆਂ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਦੇਸ਼ ਭਰ ਵਿੱਚ ਸੰਘਰਸ਼ ਦਾ ਬਿਗੁਲ ਵਜਾਇਆ, ਜਿਨ੍ਹਾਂ ਵਿਦਿਆਰਥੀਆਂ ਨੇ ਜੰਤਰ-ਮੰਤਰ ‘ਤੇ ਮੋਦੀ ਸਰਕਾਰ ਦੇ ਜ਼ੁਲਮ ਸਹੇ ਅਤੇ ਜਿਨ੍ਹਾਂ ਨੇ ਜਾਨ ਗਵਾਈ, ਉਨ੍ਹਾਂ ਸਾਰਿਆਂ ਦੇ ਸੰਘਰਸ਼ ਕਾਰਨ ਹੀ ਇਸ ਹੰਕਾਰੀ ਅਤੇ ਤਾਨਾਸ਼ਾਹ ਮੋਦੀ ਸਰਕਾਰ ਦੇ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦਿੱਤਾ ਹੈ। ਇਸ ਲਈ ਇਹ “ਸ਼ਰਧਾਂਜਲੀ ਮਾਰਚ” ਉਨ੍ਹਾਂ ਸਾਰੇ ਨੌਜਵਾਨ ਯੋਧਿਆਂ ਦੇ ਸੰਘਰਸ਼ ਅਤੇ ਸ਼ਹਾਦਤ ਨੂੰ ਸਮਰਪਿਤ ਹੈ। ਇਸ ਮੌਕੇ ਸਾਰਿਆਂ ਨੇ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜੀ ਵੱਲੋਂ ਇਸ ਸੰਘਰਸ਼ ਵਿੱਚ ਨਿਭਾਈ ਵਿਸ਼ੇਸ਼ ਭੂਮਿਕਾ ਲਈ ਖਾਸ ਤੌਰ ‘ਤੇ ਧੰਨਵਾਦ ਕੀਤਾ।
ਇਸ ਮੌਕੇ ਮਾਰਚ ਕੱਢਦਿਆਂ ਸਾਰਿਆਂ ਨੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਦਲਜੀਤ ਗਿੱਲਜੀਆਂ ਦੇ ਨਾਲ ਸੰਗਤ ਸਿੰਘ ਗਿੱਲਜੀਆਂ ਸਾਬਕਾ ਕੈਬਨਿਟ ਮੰਤਰੀ, ਪਵਨ ਆਦੀਆ ਸਾਬਕਾ ਵਿਧਾਇਕ, ਇੰਦੂ ਬਾਲਾ ਸਾਬਕਾ ਵਿਧਾਇਕ, ਅਮਰਪ੍ਰੀਤ ਲਾਲੀ, ਰੋਹਿਤ ਜੋਸ਼ੀ ਡੇਲੀਗੇਟ ਪੰਜਾਬ ਕਾਂਗਰਸ, ਯਾਮਨੀ ਗੋਮਰ, ਸੁੰਦਰ ਸ਼ਾਮ ਅਰੋੜਾ, ਅਮਰਪਾਲ ਕਾਕਾ ਸਰਾ, ਰਣਜੀਤ ਕੁਮਾਰ ਚੱਬੇਵਾਲ, ਰਜਨੀਸ਼ ਟੰਡਨ, ਅਸ਼ੋਕ ਸ਼ਰਮਾ, ਅਸ਼ਵਨੀ ਸ਼ਰਮਾ, ਪ੍ਰੀਤ ਕਲਸੀ, ਬਿੰਦੂ ਭੂਮਲਾ, ਗੁਰਦੀਪ ਕਟੋਚ, ਮੁਨੀਸ਼ ਚੱਢਾ, ਨੋਨੂੰ ਓਹਰੀ ਪ੍ਰਧਾਨ, ਨਵਾਬ ਪਹਿਲਵਾਨ, ਗੁਰਸੇਵਕ ਮਾਰਸ਼ਲ, ਗੋਲਡੀ ਕਲਿਆਣਪੁਰ, ਗੁਰਪ੍ਰੀਤ ਕੌਰ, ਅਮਰੀਕ ਚੌਹਾਨ ਅਤੇ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜੂਦ ਸਨ।

