Breaking
Tue. Jul 28th, 2026

ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਅਤੇ ਠੋਸ ਨੀਤੀ ਬਣਾਉਣ ਦੀ ਮੰਗ ਨੂੰ ਲੈ ਕੇ ਤਹਿਸੀਲਦਾਰ ਨੂੰ ਸੌਂਪਿਆ ਗਿਆ ਮੰਗ ਪੱਤਰ : ਵਿਸ਼ਵਨਾਥ ਬੰਟੀ

ਗਊ

ਗਊ ਸਨਮਾਨ ਆਵਾਹਨ ਮੁਹਿੰਮ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ, ਵੱਡੀ ਗਿਣਤੀ ਵਿੱਚ ਗਊ ਭਗਤ ਰਹੇ ਮੌਜੂਦ

ਹੁਸ਼ਿਆਰਪੁਰ 28 ਜੁਲਾਈ (ਤਰਸੇਮ ਦੀਵਾਨਾ) – ਗਊ ਸਨਮਾਨ ਆਵਾਹਨ ਮੁਹਿੰਮ ਤਹਿਤ ਗਊ ਭਗਤਾਂ ਨੇ ਸਵਾਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ। ਤਹਿਸੀਲਦਾਰ ਮਨਦੀਪ ਸਿੰਘ ਨੇ ਮੰਗ ਪੱਤਰ ਲਿਆ ਅਤੇ ਭਰੋਸਾ ਦਿੱਤਾ ਕਿ ਇਸਨੂੰ ਜ਼ਿਲ੍ਹਾ ਅਧਿਕਾਰੀ ਰਾਹੀਂ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ‘ਤੇ ਗਊ ਭਗਤਾਂ ਨੇ ਹਿੰਦੂ ਗੌਰਰਖਸ਼ਨੀ ਸਭਾ ਗਊਸ਼ਾਲਾ ਵਿੱਚ ਇਕੱਠੇ ਹੋ ਕੇ ਵਿਜੇ ਮੰਤਰ ਦਾ ਜਾਪ ਕੀਤਾ ਅਤੇ ਇਸ ਉਪਰੰਤ ਸਾਰੇ ਮਿੰਨੀ ਸਕੱਤਰੇਤ ਵੱਲ ਸ੍ਰੀ ਰਾਮ ਨਾਮ ਜਪਦੇ ਹੋਏ ਰਵਾਨਾ ਹੋ ਗਏ।

ਇਸ ਮੌਕੇ ‘ਤੇ ਮੁਹਿੰਮ ਦੇ ਤਹਿਸੀਲ ਇੰਚਾਰਜ ਡਾ. ਮਨਮੋਹਨ ਸਿੰਘ, ਸਹਿ-ਇੰਚਾਰਜ ਵਿਭੂ, ਸੰਵਾਗ ਦੇ ਪ੍ਰਮੁੱਖ ਰਾਮਪਾਲ ਸ਼ਰਮਾ, ਜ਼ਿਲ੍ਹਾ ਇੰਚਾਰਜ ਪੰਡਿਤ ਕਿਸ਼ਨ ਚੰਦ, ਸਹਿ-ਇੰਚਾਰਜ ਵਿਕਰਮ ਠਾਕੁਰ, ਐਡਵੋਕੇਟ ਸੁਨੀਲ ਪਾਰਾਸ਼ਰ, ਜ਼ਿਲ੍ਹਾ ਪ੍ਰਚਾਰਕ ਮਹਿਲਾ ਕਿਰਨ, ਮਾਹਿਮਾ ਅਤੇ ਕਮਲ ਦੀਦੀ ਤੋਂ ਇਲਾਵਾ ਗਊਸ਼ਾਲਾ ਦੇ ਪ੍ਰਧਾਨ ਵਿਸ਼ਵਨਾਥ ਓਹਰੀ ਬੰਟੀ, ਗੋਬਿੰਦ ਗੋਧਾਮ ਗਊਸ਼ਾਲਾ ਦੇ ਪ੍ਰਧਾਨ ਕੁਲਦੀਪ ਸੈਣੀ, ਐਡਵੋਕੇਟ ਰਾਕੇਸ਼ ਮਰਵਾਹਾ, ਜਵਾਹਰ ਲਾਲ ਖੁਰਾਨਾ, ਹਰੀਸ਼ ਸ਼ਰਮਾ ਕਾਲਾ, ਹਰੀਸ਼ ਖੋਸਲਾ, ਲਕਸ਼ਮੀ ਨਾਰਾਇਣ, ਅਸ਼ਵਨੀ ਸ਼ਰਮਾ ਛੋਟਾ, ਐਡਵੋਕੇਟ ਐਸ.ਕੇ. ਪਾਰਾਸ਼ਰ, ਨਿਰਮਲ, ਨਿਖਿਲ, ਅਭਿਸ਼ੇਕ ਸਮੇਤ ਵੱਡੀ ਗਿਣਤੀ ਵਿੱਚ ਗਊ ਭਗਤ ਮੌਜੂਦ ਰਹੇ।

ਰਾਮਪਾਲ ਸ਼ਰਮਾ ਨੇ ਦੱਸਿਆ ਕਿ ਸਾਰੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ ਦੇ ਇੰਚਾਰਜ, ਪ੍ਰਚਾਰਕਾਂ, ਗਊ ਭਗਤਾਂ ਵੱਲੋਂ ਵੱਧ ਤੋਂ ਵੱਧ ਪ੍ਰਾਰਥਨਾ ਪੱਤਰਾਂ ‘ਤੇ ਦਸਤਖਤ ਕਰਵਾਏ ਗਏ ਹਨ ਤਾਂ ਜੋ ਗਊ ਮਾਤਾ ਨੂੰ ਰਾਸ਼ਟਰ ਮਾਤਾ ਅਤੇ ਗਊ ਮਾਤਾ ਦੇ ਸਨਮਾਨ ਹਿੱਤ ਠੋਸ ਨੀਤੀ ਬਣਾਉਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।

By admin

Related Post