ਹੁਸ਼ਿਆਰਪੁਰ 26 ਜੁਲਾਈ ( ਤਰਸੇਮ ਦੀਵਾਨਾ ) – ਸਾਲ 2026 ਦੌਰਾਨ ਵਾਤਾਵਰਨ ਨੂੰ ਹਰਾ-ਭਰਾ ਰੱਖਣ ਲਈ ਵਾਤਾਵਰਨ ਪ੍ਰੇਮੀਆਂ ਵੱਲੋਂ ਵੱਧ ਤੋਂ ਵੱਧ ਰੁੱਖ ਲਾਉਣ ਦੀਆਂ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਚਲਾਉਣੀਆਂ ਚਾਹੀਦੀਆਂ ਵੀ ਹਨ। ਇਹਨਾਂ ਗੱਲਾਂ ਡਾ ਪ੍ਰਗਟਾਵਾ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾ” ਹੁਸ਼ਿਆਰਪੁਰ ਅਤੇ “ਹਿਜ਼ ਐਕਸੀਲੇੰਟ ਐਡ ਇਸਟੀਚਿਉਂਟ”ਦੇ ਐਮ ਡੀ ਅਤੇ ਉੱਘੇ ਸਮਾਜ ਸੇਵਕ ਡਾ. ਆਸ਼ੀਸ਼ ਸਰੀਨ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਇਹ ਮੌਸਮੀ ਪੈਟਰਨ ਦਾ ਇੱਕ ਨਵਾਂ ਖਤਰਨਾਕ ਪੜਾਅ ਹੈ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਵਿਸ਼ਵ ਦੇ ਤਾਪਮਾਨ ਵਿੱਚ ਅਥਾਹ ਵਾਧਾ ਹੋਵੇਗਾ ਅਤੇ ਕਈ ਇਲਾਕਿਆਂ ਵਿੱਚ ਭਿਆਨਕ ਸੋਕੇ ਵਰਗੇ ਹਾਲਾਤ ਪੈਦਾ ਵੀ ਹੋ ਸਕਦੇ ਹਨ।
ਉਹਨਾਂ ਕਿਹਾ ਕਿ ਮੌਸਮ ਵਿੱਚ ਆਈ ਇਸ ਵਿਗਾੜ ਕਾਰਨ ਪੰਜਾਬ ਵਿੱਚ ਜੁਲਾਈ ਦੇ ਮਹੀਨੇ ਭਿਆਨਕ ਲੂ ਚੱਲ ਰਹੀ ਹੈ, ਜਦੋਂ ਕਿ ਆਮ ਤੌਰ ‘ਤੇ 15 ਜੂਨ ਤੋਂ ਬਾਅਦ ਮੌਸਮ ਬਦਲ ਜਾਂਦਾ ਹੈ ਉਹਨਾਂ ਕਿਹਾ ਕਿ ਦੂਜੇ ਪਾਸੇ ਯੂਰਪ ਦੇ ਕਈ ਦੇਸ਼ ਭਿਆਨਕ ਗਰਮੀ ਨਾਲ ਝੁਲਸ ਰਹੇ ਹਨ, ਸੜਕਾਂ ਪਿਘਲ ਰਹੀਆਂ ਹਨ, ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ ਅਤੇ ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਫੈਕਟਰੀਆਂ ਦੀ ਰਹਿੰਦ-ਖੂੰਹਦ, ਚਿਮਨੀਆਂ ਦਾ ਧੂੰਆਂ ਅਤੇ ਏਅਰ ਕੰਡੀਸ਼ਨਰਾਂ ਵਿੱਚੋਂ ਨਿਕਲਣ ਵਾਲੀ ਕਲੋਰੋਫਲੋਰੋ ਕਾਰਬਨ ਗੈਸ ਵਾਤਾਵਰਨ ਨੂੰ ਜ਼ਹਿਰੀਲਾ ਕਰ ਰਹੀ ਹੈ।
ਅੱਜ ਛੋਟੇ-ਛੋਟੇ ਬੱਚੇ ਵੀ ਦਮਾ, ਖਾਂਸੀ ਅਤੇ ਅੱਖਾਂ ਦੇ ਰੋਗਾਂ ਵਰਗੀਆਂ ਖਤਰਨਾਕ ਬਿਮਾਰੀਆਂ ਨਾਲ ਘਿਰ ਚੁੱਕੇ ਹਨ
ਉਹਨਾਂ ਕਿਹਾ ਕਿ ਨਤੀਜੇ ਵਜੋਂ, ਅੱਜ ਛੋਟੇ-ਛੋਟੇ ਬੱਚੇ ਵੀ ਦਮਾ, ਖਾਂਸੀ ਅਤੇ ਅੱਖਾਂ ਦੇ ਰੋਗਾਂ ਵਰਗੀਆਂ ਖਤਰਨਾਕ ਬਿਮਾਰੀਆਂ ਨਾਲ ਘਿਰ ਚੁੱਕੇ ਹਨ ਅਤੇ ਹਰ ਵਿਅਕਤੀ ਦਾ ਸਾਹ ਲੈਣਾ ਵੀ ਦੁਭਰ ਹੋ ਗਿਆ ਹੈ। ਉਹਨਾਂ ਕਿਹਾ ਕਿ ਅਖੌਤੀ ਵਿਕਾਸ ਦੀ ਅੰਨ੍ਹੀ ਦੌੜ ਵਿੱਚ ਮਨੁੱਖ ਨੇ ਜੰਗਲਾਂ ਦੀ ਕਟਾਈ ਅਤੇ ਕੁਦਰਤੀ ਸਰੋਤਾਂ ਦੀ ਬੇਰਹਿਮੀ ਨਾਲ ਲੁੱਟ ਕੀਤੀ ਹੈ। ਜਿਸ ਕਾਰਨ ਬਨਸਪਤੀ ਪ੍ਰਭਾਵਿਤ ਹੋ ਰਹੀ ਹੈ, ਗੱਡੀਆਂ ਦੀ ਬਣਤਰ ਵਿਗੜ ਰਹੀ ਹੈ ਅਤੇ ਕੁਦਰਤੀ ਸੋਮਿਆਂ ਦਾ ਪਾਣੀ ਗਰਮ ਹੋ ਰਿਹਾ ਹੈ। ਇਸ ਸਮੁੱਚੇ ਸੰਕਟ ਦਾ ਸਿਰਜਕ ਮਨੁੱਖ ਖੁਦ ਹੀ ਹੈ। ਉਹਨਾਂ ਕਿਹਾ ਕਿ ਇਹ ਯਾਦ ਰੱਖਣਾ ਹੋਵੇਗਾ ਕਿ ਪੂਰੇ ਬ੍ਰਹਿਮੰਡ ਵਿੱਚ ਸਿਰਫ਼ ਧਰਤੀ ‘ਤੇ ਹੀ ਜੀਵਨ ਸੰਭਵ ਹੈ। ਕੁਦਰਤ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਸ਼ੁੱਧ ਪੌਣ-ਪਾਣੀ ਵਰਗੇ ਅਨਮੋਲ ਤੋਹਫ਼ੇ ਬਖਸ਼ੇ ਹਨ, ਪਰ ਅੱਜ ਇਹੀ ਵਿਕਾਸ ਮਨੁੱਖ ਲਈ ‘ਵਿਨਾਸ਼’ ਬਣਦਾ ਜਾ ਰਿਹਾ ਹੈ।

