ਹੁਸ਼ਿਆਰਪੁਰ 8 ਜੂਨ ( ਤਰਸੇਮ ਦੀਵਾਨਾ ) – ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਦੀ ਵਿਦਿਆਰਥਣ ਰੀਆ ਰਾਣੀ ਜਿਸਨੇ 10ਵੀਂ ਦੀ ਪ੍ਰੀਖਿਆ ਦੇ ਆਏ ਨਤੀਜੇ ਵਿੱਚ ਸੂਬੇ ਭਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਨੂੰ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥਣ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਾਬਕਾ ਐੱਮ.ਸੀ.ਰੂਪ ਲਾਲ ਥਾਪਰ, ਨਰਿੰਦਰ ਸਿੰਘ, ਰਾਜ ਥਾਪਰ, ਗੁਰਬਚਨ ਸਿੰਘ ਗਰੇਵਾਲ, ਹਰਦੇਵ ਸਿੰਘ, ਸ਼ੇਰ ਸਿੰਘ, ਤਜਿੰਦਰ ਸਿੰਘ, ਰਾਕੇਸ਼ ਕੁਮਾਰ, ਸਤਨਾਮ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਲਾਲੀ ਬਾਜਵਾ ਨੇ ਕਿਹਾ ਕਿ ਵਿਦਿਆਰਥਣ ਰੀਆ ਰਾਣੀ ਨੇ ਬਹੁਤ ਮੇਹਨਤ ਨਾਲ ਇਹ ਮੁਕਾਂਮ ਹਾਸਿਲ ਕੀਤਾ ਹੈ ਜਿਸ ਲਈ ਵਿਦਿਆਰਥਣ ਅਤੇ ਪਰਿਵਾਰਿਕ ਮੈਂਬਰ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਇੱਥੇ ਹੀ ਪੜ੍ਹ ਲਿਖ ਕੇ ਅੱਗੇ ਵੱਧਣ ਅਤੇ ਆਪਣੇ ਸਮਾਜ ਦੀ ਬੇਹਤਰੀ ਲਈ ਯੋਗਦਾਨ ਦੇਣ। ਲਾਲੀ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ।

