Breaking
Sun. Jun 7th, 2026

ਅਪ੍ਰੈਂਟਿਸ ਲਾਈਨਮੈਨਾਂ ‘ਤੇ ਪੁਲਿਸ ਵੱਲੋਂ ਬੇਵਜ੍ਹਾ ਕੀਤਾ ਲਾਠੀਚਾਰਜ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ : ਵਿਸ਼ਵਨਾਥ ਬੰਟੀ

ਅਪ੍ਰੈਂਟਿਸ ਲਾਈਨਮੈਨਾਂ

​ਡੀਐਸਪੀ ਸੰਜੀਵ ਸਿੰਗਲਾ ਨੂੰ ਤੁਰੰਤ ਡਿਸਮਿਸ ਕਰਨ ਅਤੇ ਪੁਲਿਸ ਮੁਲਾਜ਼ਮਾਂ ‘ਤੇ ਐਫ.ਆਈ.ਆਰ. ਦਰਜ ਕਰਨ ਦੀ ਕੀਤੀ ਮੰਗ

​ਹੁਸ਼ਿਆਰਪੁਰ 6 ਜੂਨ ( ਤਰਸੇਮ ਦੀਵਾਨਾ ) – ਦਫ਼ਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਅਪ੍ਰੈਂਟਿਸ ਲਾਈਨਮੈਨਾਂ ‘ਤੇ ਪੁਲਿਸ ਵੱਲੋਂ ਕੀਤੇ ਗਏ ਬੇਰਹਿਮ ਲਾਠੀਚਾਰਜ ਦੀ ਚੌਤਰਫਾ ਨਿੰਦਾ ਹੋ ਰਹੀ ਹੈ। ਇਸ ਘਟਨਾ ‘ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਾਂਗਰਸ ਦੇ ਉੱਘੇ ਆਗੂ ਅਤੇ ਗਉਸ਼ਾਲਾ ਦੇ ਪ੍ਰਧਾਨ ਵਿਸ਼ਵਨਾਥ ਬੰਟੀ ਨੇ ਇਸ ਕਾਰਵਾਈ ਨੂੰ ਬੇਹੱਦ ਨਿੰਦਣਯੋਗ, ਅਣਮਨੁੱਖੀ ਅਤੇ ਸ਼ਰਮਨਾਕ ਕਰਾਰ ਦਿੱਤਾ ਹੈ।

​ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਕਾਂਗਰਸੀ ਆਗੂ ਵਿਸ਼ਵਨਾਥ ਬੰਟੀ ਨੇ ਕਿਹਾ ਕਿ ​”ਆਪਣੇ ਹੱਕ ਮੰਗ ਰਹੇ ਨੌਜਵਾਨ ਪ੍ਰਦਰਸ਼ਨਕਾਰੀਆਂ ਨੂੰ ਇੱਕ ਡੀ.ਐਸ.ਪੀ. ਸੰਜੀਵ ਸਿੰਗਲਾ ਵੱਲੋਂ ਬਹੁਤ ਹੀ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਜਿਸ ਬੇਰਹਿਮੀ ਨਾਲ ਪੁਲਿਸ ਨੌਜਵਾਨਾਂ ‘ਤੇ ਲਾਠੀਆਂ ਵ੍ਹਾ ਰਹੀ ਸੀ, ਉਸ ਤਰ੍ਹਾਂ ਤਾਂ ਪਸ਼ੂਆਂ ਨੂੰ ਵੀ ਨਹੀਂ ਕੁੱਟਿਆ ਜਾਂਦਾ। ਲੋਕਤੰਤਰ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ‘ਤੇ ਅਜਿਹਾ ਤਸ਼ੱਦਦ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਪੁਲਿਸ ਨੂੰ ਲਾਠੀਚਾਰਜ ਕਰਨ ਲਈ ਐਸ.ਡੀ.ਐਮ. ਵੱਲੋਂ ਦਿੱਤੇ ਗਏ ਲਿਖਤੀ ਹੁਕਮਾਂ ਡੀ ਕਾਪੀ ਤੁਰੰਤ ਜਨਤਕ ਕੀਤੀ ਜਾਵੇ

ਵਿਸ਼ਵਨਾਥ ਬੰਟੀ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪੁਲਿਸ ਨੂੰ ਲਾਠੀਚਾਰਜ ਕਰਨ ਲਈ ਐਸ.ਡੀ.ਐਮ. ਵੱਲੋਂ ਦਿੱਤੇ ਗਏ ਲਿਖਤੀ ਹੁਕਮਾਂ ਡੀ ਕਾਪੀ ਤੁਰੰਤ ਜਨਤਕ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਐਸ.ਡੀ.ਐਮ. ਵੱਲੋਂ ਲਾਠੀਚਾਰਜ ਦੇ ਕੋਈ ਆਰਡਰ ਨਹੀਂ ਸਨ, ਤਾਂ ਡੀ.ਐਸ.ਪੀ. ਸੰਜੀਵ ਸਿੰਗਲਾ ਸਮੇਤ ਮੌਕੇ ‘ਤੇ ਮੌਜੂਦ ਸਾਰੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ‘ਤੇ ਬਣਦੀਆਂ ਸਖ਼ਤ ਧਾਰਾਵਾਂ ਤਹਿਤ ਤੁਰੰਤ ਐਫ.ਆਈ.ਆਰ. (FIR) ਦਰਜ ਕੀਤੀ ਜਾਵੇ। ਉਹਨਾਂ ਕਿਹਾ ਕਿ ਨੌਜਵਾਨਾਂ ‘ਤੇ ਬੇਰਹਿਮੀ ਢਾਹੁਣ ਵਾਲੇ ਡੀ.ਐਸ.ਪੀ. ਨੂੰ ਤੁਰੰਤ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ।

​ਵਿਸ਼ਵਨਾਥ ਬੰਟੀ ਨੇ ਹਿਊਮਨ ਰਾਈਟਸ (ਮਾਨਵਾਧਿਕਾਰ ਕਮਿਸ਼ਨ) ਦੇ ਚੇਅਰਮੈਨ ਨੂੰ ਵੀ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਵੱਲੋਂ ਕੀਤੀ ਗਈ ਇਸ ਬੇਰਹਿਮ ਕੁੱਟਮਾਰ ਦਾ ‘ਸੂ ਮੋਟੋ’ (Suo Moto) ਨੋਟਿਸ ਲਿਆ ਜਾਵੇ ਅਤੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮਾਨਵਾਧਿਕਾਰਾਂ ਦੀ ਉਲੰਘਣਾ ਕਰਨ ਦਾ ਮਾਮਲਾ ਚਲਾ ਕੇ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਇਨ੍ਹਾਂ ਨੌਜਵਾਨਾਂ ਦੇ ਹੱਕਾਂ ਲਈ ਡਟ ਕੇ ਖੜ੍ਹੀ ਹੈ ।

By admin

Related Post