Breaking
Wed. Apr 22nd, 2026

ਮਧੂਮੀਤ ਕੌਰ ਨੇ ਆਸ਼ਾ ਕਿਰਨ ਸਪੈਸ਼ਲ ਸਕੂਲ ਨੂੰ ਭੇਟ ਕੀਤੇ 10 ਕੂਲਰ

ਮਧੂਮੀਤ ਕੌਰ

ਹੁਸ਼ਿਆਰਪੁਰ 22 ਅਪ੍ਰੈਲ (ਤਰਸੇਮ ਦੀਵਾਨਾ) – ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਜਨਰਲ ਸੈਕਟਰੀ ਕਰਨਲ ਗੁਰਮੀਤ ਸਿੰਘ ਦੀ ਧਰਮਪਤਨੀ ਮਧੂਮੀਤ ਕੌਰ ਨੇ ਸਪੈਸ਼ਲ ਬੱਚਿਆਂ ਲਈ ਸਕੂਲ ਵਿੱਚ 10 ਕੂਲਰ ਦਾਨ ਦਿੱਤੇ, ਜਿਸ ਨਾਲ ਗਰਮੀ ਦੇ ਮੌਸਮ ਵਿੱਚ ਬੱਚਿਆਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਦਾ ਵਿੱਦਿਅਕ ਵਾਤਾਵਰਣ ਹੋਰ ਵਧੇਰੇ ਸੁਵਿਧਾਜਨਕ ਰਹੇਗਾ। ਸਕੂਲ ਦੀ ਪ੍ਰਿੰਸੀਪਲ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਮਧੂਮੀਤ ਕੌਰ ਸਕੂਲ ਦੇ ਟੀਚਰ ਟ੍ਰੇਨਿੰਗ ਇੰਸਟੀਚਿਊਟ ਵਿੱਚ ਪ੍ਰੋਫੈਸਰ ਦੇ ਤੌਰ ‘ਤੇ ਵੀ ਆਪਣੀਆਂ ਨਿ-ਸ਼ੁਲਕ ਸੇਵਾਵਾਂ ਦਿੰਦੀ ਹੈ ਜੋ ਉਨ੍ਹਾਂ ਦੇ ਸਮਰਪਣ ਅਤੇ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੇ ਜਜ਼ਬੇ ਨੂੰ ਦਰਸਾਉਂਦੀ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਸਕੂਲ ਪ੍ਰਬੰਧਨ ਦੇ ਹੋਰ ਮੈਂਬਰਾਂ ਦੀਆਂ ਧਰਮਪਤਨੀਆਂ ਵੀ ਸਮੇਂ-ਸਮੇਂ ‘ਤੇ ਆਪਣਾ ਸਹਿਯੋਗ ਦੇ ਕੇ ਇਸ ਸੇਵਾ ਕਾਰਜ ਵਿੱਚ ਭਾਗੀਦਾਰੀ ਨਿਭਾ ਰਹੀਆਂ ਹਨ, ਇਹ ਸਮੂਹਿਕ ਯਤਨ ਸਮਾਜ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਹੈ। ਪ੍ਰਿੰਸੀਪਲ ਸ਼ੈਲੀ ਸ਼ਰਮਾ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਸਮਾਜ ਦੀਆਂ ਹੋਰ ਔਰਤਾਂ ਵੀ ਇਸ ਪ੍ਰੇਰਣਾ ਨਾਲ ਅੱਗੇ ਆਉਣ ਅਤੇ ਵਿਸ਼ੇਸ਼ ਬੱਚਿਆਂ ਦੀ ਸਿੱਖਿਆ ਅਤੇ ਉਜਵਲ ਭਵਿੱਖ ਲਈ ਆਪਣਾ ਯੋਗਦਾਨ ਦੇਣ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸੈਕਟਰੀ ਕਰਨਲ ਗੁਰਮੀਤ ਸਿੰਘ, ਮਧੂਮੀਤ ਕੌਰ, ਰਾਮ ਆਸਰਾ, ਵਾਈਸ ਪ੍ਰਿੰਸੀਪਲ ਇੰਦੂ ਬਾਲਾ ਮੌਜੂਦ ਸਨ।

By admin

Related Post