ਹੁਸ਼ਿਆਰਪੁਰ, 12 ਅਪ੍ਰੈਲ ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਬਾਦਲ ਆਰ ਟੀ ਆਈ ਸੈੱਲ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਸੂਰਜ ਸਿੰਘ ਨੇ ‘ਆਪ’ ਦੇ ਕੈਬਨਿਟ ਮੰਤਰੀ ਵੱਲੋਂ ਦੁਕਾਨ ਦੇ ਮਾਲਕ ਮਲਕੀਤ ਸਿੰਘ ਨੂੰ ਅਪਣੇ ਕੰਮ ਦੇ ਪੈਸੇ ਮੰਗਣ ’ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਧਮਕਾਉਣ ਦੇ ਵੀਡੀਓ ਵਾਇਰਲ ਹੋਣ ਦੇ ਮਾਮਲੇ ’ਤੇ ਤਿੱਖਾ ਪ੍ਰਤੀਕਰਮ ਦਿੰਦਿਆ ਆਖਿਆ ਕਿ ਕਾਰੋਬਾਰੀ ਨੂੰ ਤੰਗ ਕਰਨ ਲਈ ਪ੍ਰਸ਼ਾਸਨ, ਪੁਲਸ ਤੇ ਗੈਂਗਸਟਰਾਂ ਦੀ ਵਰਤੋਂ ‘ਆਪ’ ਸਰਕਾਰ ਦੀ ਨੀਅਤ ਅਤੇ ਨੀਤੀ ’ਤੇ ਸਵਾਲ ਖੜ੍ਹੇ ਕਰਦੀ ਹੈ।
ਉਨ੍ਹਾਂ ਆਖਿਆ ਕਿ ਪਹਿਲਾਂ ‘ਆਪ’ ਸਰਕਾਰ ਦੀ ਨਾਲਾਇਕੀ ਕਾਰਨ ਵਿਗੜੀ ਕਾਨੂੰਨ ਵਿਵਸਥਾ, ਕਤਲੋ ਗਾਰਤ ਤੇ ਫਿਰੌਤੀਆਂ ਕਾਰਨ ਪੰਜਾਬ ਦਾ ਦੁਕਾਨਦਾਰ ਅਤੇ ਕਾਰੋਬਾਰੀ ਪ੍ਰੇਸ਼ਾਨ ਹੈ, ਉੱਥੇ ਹੁਣ ਸਰਕਾਰ ਦੇ ਮੰਤਰੀ ਕਾਰੋਬਾਰੀਆਂ ਨੂੰ ਧਮਕਾ ਰਹੇ ਹਨ ਜੋ ਬੇਹੱਦ ਸ਼ਰਮਨਾਕ ਹੈ । ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਵਪਾਰੀ ਅਤੇ ਕਾਰੋਬਾਰੀ ਨਾਲ ਅਜਿਹਾ ਧੱਕਾ ਨਹੀਂ ਹੋਣ ਦੇਵੇਗੀ ਅਤੇ ਜੈਲਦਾਰ ਇਨੋਵੇਸ਼ਨ ਦੇ ਮਾਲਕਾਂ ਨਾਲ ਖੜ੍ਹਿਆ ਜਾਵੇਗਾ ।

