Breaking
Fri. Mar 27th, 2026

5 ਅਪਰੈਲ ਨੂੰ ਜਲੰਧਰ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਸੈਮੀਨਾਰ

ਸਤਿਗੁਰੂ ਰਵਿਦਾਸ ਮਹਾਰਾਜ ਜੀ ਨਾਲ ਸਬੰਧਿਤ ਸੈਮੀਨਾਰ ਵਿਚ ਦੇਸ਼ ਤੋਂ ਇਲਾਵਾ ਵਿਦੇਸ਼ ਤੋਂ ਵੀ ਵਿਦਵਾਨ ਵਿਚਾਰ ਰੱਖਣਗੇ : ਪ੍ਰੋ. ਭਾਟੀਆ

ਹੁਸ਼ਿਆਰਪੁਰ 27 ਮਾਰਚ ( ਤਰਸੇਮ ਦੀਵਾਨਾ ) – ਕੌਮੀ ਤੇ ਕੌਮਾਂਤਰੀ ਪੱਧਰ ਤੇ ‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਤੇ ਕਾਨਫ਼ਰੰਸਾਂ ਦੀ ਲੜੀ ਤਹਿਤ ਜਲੰਧਰ ਵਿਚ ਵੀ 5 ਅਪਰੈਲ ਨੂੰ ਇਕ ਅਕਾਦਮਿਕ ਤੇ ਅਧਿਆਤਮਿਕ ਸੈਮੀਨਾਰ ਕਰਾਇਆ ਜਾ ਰਿਹਾ ਹੈ, ਜਿਸ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ, ਜੀਵਨ ਨਾਲ ਸਬੰਧਿਤ ਖੋਜ ਭਰਪੂਰ ਪੇਪਰ ਪੜ੍ਹੇ ਜਾਣਗੇ। ਇਹ ਸੈਮੀਨਾਰ ਡਾ. ਭੀਮ ਰਾਓ ਅੰਬੇਡਕਰ ਭਵਨ ਨਕੋਦਰ ਰੋਡ ਜਲੰਧਰ ਵਿਖੇ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆ ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋ. ਲਾਲ ਬਹਾਦਰ ਭਾਟੀਆ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਰਚੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਉਨ੍ਹਾਂ ਦੀ ਬਾਣੀ ਸਾਡੀ ਰਾਹ ਦਸੇਰੇ ਵਜੋਂ ਕੰਮ ਕਰਦੀ ਹੈ, ਬਾਣੀ ਨਾਲ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸਮਾਜ, ਵਿਚਾਰ ਅਤੇ ਸੰਵਾਦ ਦੇ ਵਿਸ਼ੇ ਤੇ ਪਰਚੇ ਪੜ੍ਹੇ ਜਾਣਗੇ।

ਇਸ ਵਿਚ ਉਦਘਾਟਨੀ ਭਾਸ਼ਣ ਹਰਬਿਲਾਸ ਬੱਸੀ ਕੈਨੇਡਾ ਦੇਣਗੇ ਤੇ ਸਮਾਪਤੀ ਭਾਸ਼ਣ ਡਾ. ਗੁਰਮੀਤ ਸਿੰਘ ਕਲੱਰਮਾਜਰੀ ਦੇਣਗੇ

ਪ੍ਰੋ. ਭਾਟੀਆ ਨੇ ਦੱਸਿਆ ਕਿ ਅਸੀਂ ਇਸ ਸੈਮੀਨਾਰ ਦੀਆਂ ਤ‌ਿਆਰੀਆਂ ਵਿਚ ਜੁਟੇ ਹੋਏ ਹਾਂ, ਕਿਉਂਕਿ ਇਸ ਸੈਮੀਨਾਰ ਵਿਚ ਪੰਜਾਬ ਭਰ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਵਿਦਵਾਨ ਸੱਜਣ ਆਕੇ ਆਪਣੇ ਵਿਚਾਰ ਪ੍ਰਗਟ ਕਰਨਗੇ। ਉਨ੍ਹਾਂ ਕਿਹਾ ਕਿ ਬਾਣੀ ਵਿਚਾਰ ਮੰਚ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਦੀ ਅਗਵਾਈ ਵਿਚ ਤੇ ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ ਦੀ ਰਹਿਨੁਮਾਈ ਵਿਚ ਹੋ ਰਹੇ ਇਸ ਸੈਮੀਨਾਰ ਵਿਚ ਤਿੰਨ ਪਰਚੇ ਪੜ੍ਹੇ ਜਾਣਗੇ, ਇਹ ਪਰਚੇ ਪ੍ਰਬੁੱਧ ਵਿਦਵਾਨ ਡਾ. ਸੀਤਲ ਸਿੰਘ, ਸ੍ਰੀ ਰੂਪ ਲਾਲ ਰੂਪ ਤੇ ਉਹ (ਪ੍ਰੋ. ਲਾਲ ਬਹਾਦਰ ਭਾਟੀਆ) ਪੜ੍ਹਨਗੇ, ਇਸ ਵਿਚ ਉਦਘਾਟਨੀ ਭਾਸ਼ਣ ਹਰਬਿਲਾਸ ਬੱਸੀ ਕੈਨੇਡਾ ਦੇਣਗੇ ਤੇ ਸਮਾਪਤੀ ਭਾਸ਼ਣ ਡਾ. ਗੁਰਮੀਤ ਸਿੰਘ ਕਲੱਰਮਾਜਰੀ ਦੇਣਗੇ।

ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਿਦਵਾਨ, ਚਿੰਤਕ ਤੇ ਗੀਤਕਾਰ ਮਦਨ ਜਲੰਧਰੀ ਹੋਣਗੇ। ਪ੍ਰਧਾਨਗੀ ਬਲਵਿੰਦਰ ਸਿੰਘ ਜਾਤੀਵਾਲ ਪਟਿਆਲਾ ਕਰਨਗੇ। ਇਸ ਸੈਮੀਨਾਰ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਤੌਰ ਤੇ ਮੀਟਿੰਗ ਕਮਿਊਨਿਟੀ ਹਾਲ 120 ਫੁੱਟੀ ਰੋਡ ਤੇ ਕੀਤੀ ਗਈ। ਜ਼ਿਲ੍ਹਾ ਕੋਆਰਡੀਨੇਟਰ ਪ੍ਰੋ. ਲਾਲ ਬਹਾਦਰ ਭਾਟੀਆ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਉੱਘੇ ਸਮਾਜ ਸੇਵਕ ਤੇ ਰਿਟਾ. ਬੈਂਕ ਮੈਨੇਜਰ ਜਗਦੀਸ਼ ਕੁਮਾਰ ਡਾਲੀਆ, ਜੀ ਰਾਜ ਅੰਗਰਾਲ , ਭਜਨ ਲਾਲ, ਪ੍ਰਤਾਪ ਸਾਰੰਗਲ, ਓਮ ਪ੍ਰਕਾਸ਼ ਲੋਚ, ਕੈਪਟਨ ਦਇਆ ਰਾਮ ਤੇ ਲਾਲਾ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਗੁਰੂ ਰਵਿਦਾਸ ਮੰਦਿਰ ਦੇ ਸੇਵਾਦਾਰ ਵਿਕੀ ਖਿੰਦਰ , ਪ੍ਰਿੰਸ ਖਿੰਦਰ ਅਤੇ ਹਰਿਬਲਾਸ ਹਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

By admin

Related Post