Breaking
Tue. Jul 14th, 2026

ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ-ਖੁਣ ਨੂੰ ਮਿਲਿਆ ਸਵੱਛ ਅਤੇ ਹਰਿਆਵਲ ਵਿਦਿਅਕ ਸੰਸਥਾ ਅਵਾਰਡ

ਸਰਕਾਰੀ ਹਾਈ ਸਕੂਲ ਗੋਬਿੰਦਪੁਰ

ਹੁਸ਼ਿਆਰਪੁਰ, 17 ਮਾਰਚ (ਤਰਸੇਮ ਦੀਵਾਨਾ) – ਮਿਨਿਸਟਰੀ ਆਫ ਐਜੂਕੇਸ਼ਨ ਗੌਰਮਿੰਟ ਆਫ ਇੰਡੀਆ ਵੱਲੋਂ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ-ਖੁਣ ਨੂੰ ਸਵੱਛ ਅਤੇ ਹਰਿਆਵਲ ਵਿਦਿਅਕ ਸੰਸਥਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਨਾਲ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਅਤੇ ਨਗਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਆ ਰਹੀ ਹੈ। ਇਸ ਮਾਣਮੱਤੀ ਪ੍ਰਾਪਤੀ ਸਬੰਧੀ ਮੁੱਖ ਅਧਿਆਪਕਾ ਸਿਮਰਿਤੂ ਰਾਣਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਕੂਲ ਲਗਾਤਾਰ ਤਿੰਨ ਵਾਰ ਗਰੀਨ ਸਕੂਲ ਅਵਾਰਡ ਨਾਲ ਸਨਮਾਨਿਤ ਹੋ ਚੁੱਕਾ ਹੈ।

ਇਸ ਅਵਾਰਡ ਲਈ ਵਾਤਾਵਰਣ ਪ੍ਰਤੀ ਜਾਗਰੂਕਤਾ, ਪਾਣੀ ਅਤੇ ਸਵੱਛਤਾ ਵੱਲ ਖਾਸ ਧਿਆਨ ਆਦਿ ਵੱਖ-ਵੱਖ ਪਹਿਲੂਆਂ ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਵਾਤਾਵਰਣ ਨਾਲ ਸੰਬੰਧਿਤ ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ ਵੱਲ ਧਿਆਨ ਕੇਂਦਰਿਤ ਕਰਕੇ ਸਕੂਲਾਂ ਦੀ ਚੋਣ ਕੀਤੀ ਜਾਂਦੀ ਹੈ। ਸਿਮਰਿਤੂ ਰਾਣਾ ਨੇ ਦੱਸਿਆ ਕਿ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸਾਇੰਸ ਅਧਿਆਪਕ ਪਵਨਦੀਪ ਚੌਧਰੀ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ।

ਇਸ ਮੌਕੇ ਨਗਰ ਨਿਵਾਸੀਆਂ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਖੁਣ-ਖੁਣ ਕਲਾਂ ਮੁੱਖ ਅਧਿਆਪਕਾ ਸਿਮਰਤੂ ਰਾਣਾ ਦੀ ਸੁਚੱਜੀ ਅਗਵਾਈ ਵਿੱਚ ਦਿਨ ਰਾਤ ਤਰੱਕੀ ਕਰ ਰਿਹਾ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

By admin

Related Post